ਬੁਢਲਾਡਾ, 19 ਮਈ (ਸਾਰਾ ਯਹਾਂ/ਅਮਨ ਮਹਿਤਾ): ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ ਦੇ ਪ੍ਰਿੰਸੀਪਲ ਅਰੁਣ ਕੁਮਾਰ ਗਰਗ ਅਗਵਾਈ ਹੇਠ ਸਕੂਲੀ ਵਿਿਦਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੇ ਵਿਰਸੇ, ਸੱਭਿਆਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਜਾਣਕਾਰੀ ਦੇਣ ਲਈ ਵਿਸ਼ੇਸ਼ ਯਤਨ ਕੀਤੇ ਜੲ ਰਹੇ ਹਨ।ਜਿਸ ਤਹਿਤ ਸਕੂਲ ਦੇ ਅੱਜ ਬਾਰਵੀਂ ਜਮਾਤ ਦੇ ਵਿਿਦਆਰਥੀਆਂ ਨੂੰ ਬੁਢਲਾਡਾ ਦੇ ਸਕਾਈ ਸਿਨੇਮਾ ਵਿਖੇ ਮਾਂ ਦੇ ਬਲਿਦਾਨ ਤੇ ਮਮਤਾ ’ਤੇ ਆਧਾਰਿਤ ਬਣੀ ਫ਼ਿਲਮ ” ਮਾਂ ” ਵਿਖਾਉਣ ਦਾ ਵਿਸ਼ੇਸ਼ ਪ੍ਰਬੰਧ ਕੀਤਾ।ਸਕੂਲ ਪ੍ਰਿੰਸੀਪਲ ਅਰੁਣ ਕੁਮਾਰ ਗਰਗ ਨੇ ਵਿਿਦਆਰਥੀਆਂ ਨੂੰ ਮਾਂ ਦੀ ਮਹੱਤਤਾ ਦੱਸਦੇ ਹੋਏ ਦੱਸਿਆ ਕਿ ਪਰਮਾਤਮਾ ਨੇ ਇਨਸਾਨ ਨੂੰ ਦੁਨੀਆਦਾਰੀ ਵਿਚ ਵਿਚਰਨ ਲਈ ਅਨੇਕਾਂ ਰਿਸ਼ਤਿਆਂ ਨਾਲ ਜੋੜਿਆ ਹੈ ਪਰ ਇਨ੍ਹਾਂ ਸਾਰੇ ਰਿਸ਼ਤਿਆਂ ‘ਚ ਸਭ ਤੋਂ ਉਤੱਮ, ਸੱਚਾ-ਸੁੱਚਾ ਤੇ ਪਵਿੱਤਰ ਰਿਸ਼ਤਾ ਮਾਂ ਦਾ ਰਿਸ਼ਤਾ ਹੈ।ਮਾਸਟਰ ਗੁਰਪ੍ਰੀਤ ਸਿੰਘ ਨੇ ਫਿਲਮ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਫ਼ਿਲਮ ਵਿੱਚ ਇੱਕ ਮਾਂ ਆਪਣੇ ਜੀਵਨ ਦੌਰਾਨ ਬਹੁਤ ਸਾਰੇ ਉਤਰਾਅ-ਚੜ੍ਹਾਅ ਵਿੱਚੋਂ ਲੰਘਦੀ ਹੈ।ਉਹ ਇੱਕ ਨਿਡਰ ਰੱਖਿਅਕ ਹੈ ਜੋ ਆਪਣੇ ਬੱਚੇ ਲਈ ਵਧੀਆ ਜੀਵਨ ਪ੍ਰਦਾਨ ਕਰਨਾ ਚਾਹੁੰਦੀ ਹੈ।ਇਸ ਫ਼ਿਲਮ ਨੂੰ ਦਰਸ਼ਕਾਂ ਵਲੋਂ ਵਧੀਆ ਹੁੰਗਾਰਾ ਵੀ ਦੇਖਣ ਨੂੰ ਮਿਲ ਰਿਹਾ ਹੈ।ਇਸੇ ਕਰਕੇ ਬੱਚਿਆਂ ਦੇ ਸੰਵੇਦਨਸ਼ੀਲ ਪੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫ਼ਿਲਮ ਬੱਚਿਆਂ ਨੂੰ ਦਿਖਾਈ ਹੈ। ਫਿਲਮ ਦੌਰਾਨ ਕਾਫੀ ਵਿਿਦਆਰਥੀ ਭਾਵੁਕ ਵੀ ਹੋ ਗਏ।