
ਮਾਨਸਾ, 21 ਫ਼ਰਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਆਸਰਾ ਲੋਕ ਸੇਵਾ ਕਲੱਬ ਰਜਿ. ਮਾਨਸਾ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬੱਸ ਅੱਡਾ ਮਾਨਸਾ ਵਿੱਚ ਦਰੀਆਂ ਮੈੱਟ ਅਤੇ ਹੋਰ ਬੱਚਿਆਂ ਲਈ ਲੋੜੀਦਾ ਸਮਾਨ ਭੇਟ ਕੀਤਾ ਗਿਆ। ਪ੍ਰੋਜੈਕਟ ਚੇਅਰਮੈਨ ਤਰਸੇਮ ਸੈਮੀ ਨੇ ਦੱਸਿਆ ਕਿ ਅੱਜ ਦੀ ਸੇਵਾ ਪੀ, ਡਬਲਯੂ ,ਡੀ (ਬੀ/ਆਰ) ਦਫਤਰ ਵਿੱਚੋਂ ਰਿਟਾਇਰਡ ਐਚ ਡੀ ਸ੍ਰੀਮਤੀ ਪਰਮਜੀਤ ਕੌਰ ਵੱਲੋਂ ਕੀਤੀ ਗਈ ਹੈ ਇਸ ਮੌਕੇ ਤੇ ਹਾਜ਼ਰ ਸੌ਼ਰਟ ਫਿਲਮਾਂ ਦੇ ਮਸ਼ਹੂਰ ਕਮੇਡੀਅਨ ਕਲਾਕਾਰ ਰਾਜੂ ਮਾਨਸਾ ਵਾਲਾ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਬਦਲੇ ਸਨਮਾਨਿਤ ਵੀ ਕੀਤਾ ਗਿਆ । ਅਖੀਰ ਵਿੱਚ ਪਰਮਜੀਤ ਕੌਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦੇ ਮੁੱਖ ਅਧਿਆਪਕ ਸਰੀਤਾ ਰਾਣੀ ਗਰਗ ਸਮੂਹ ਸਟਾਫ਼ ਵਰਨ ਕੁਮਾਰ ਮਾਲਵਾ ਸੀਏ ਅਤੇ ਤਰਸੇਮ ਸੈਮੀ ਹਾਜ਼ਰ ਸਨ ।
