ਸਰਕਾਰੀ ਪਬੰਦੀ ਦੇ ਬਾਵਜੂਦ ਪਰਾਲੀ ਸਾੜਨ ਦਾ ਰੁਝਾਨ ਲਗਾਤਾਰ ਜਾਰੀ..!

0
36

ਬੋਹਾ 29 ਅਕਤੂਬਰ (ਸਾਰਾ ਯਹਾ /ਅਮਨ ਮਹਿਤਾ) ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਣਕ ਅਤੇ ਝੋਨੇ ਦੀ ਪਰਾਲੀ ਨਾ ਸਾੜਨ ਦੇ ਸਖਤ ਆਦੇਸ਼ਾਂ ਦੇ ਬਾਵਜੂਦ ਇਸ ਮਸਲੇ ਦਾ ਕੋਈ ਠੋਸ ਹੱਲ ਹੁੰਦਾ ਦਿਖਾਈ ਨਹੀ ਦੇ ਰਿਹਾ ਅਤੇ ਖੇਤਰ ਕਿਸਾਨ ਝੋਨੇ ਦੀ ਪਰਾਲੀ ਲਈ ਸਰਕਾਰ ਵੱਲੋਂ ਕੋਈ ਆਰਥਿਕ ਸਹਾਇਤਾ ਨਾ ਮਿਲਣ ਤੋ ਨਿਰਾਸ਼ ਹੋਕੇ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹਨ ਅਤੇ ਖੇਤਰ ਵਿੱਚ ਹਰ ਰੋਜ ਅੱਗ ਦੀਆਂ ਉੱਚੀਆਂ ਉੱਚੀਆਂ ਲਪਟਾਂ ਦੇਖਣ ਨੂੰ ਮਿਲ ਰਹੀਆਂ ਹਨ।ਸ਼ਥਾਨਕ ਪ੍ਰਸ਼ਾਸ਼ਨ ਮਾੜੀ ਮੋਟੀ ਕਾਗਜੀ ਕਾਰਵਾਈ ਕਰਕੇ ਬੁੱਤਾ ਸਾਰਨ ਲਈ ਮਜਬੂਰ ਹੈ।ਕਿਉਂਕਿ ਖੇਤੀ ਸੋਧ ਬਿੱਲਾਂ ਨੂੰ ਲੈਕੇ ਚੱਲ ਰਹੇ ਸੰਘਰਸ਼ ਕਾਰਨ ਪਿੰਡਾਂ ਦੇ ਕਿਸਾਨ ਇੱਕਜੁੱਟ ਹਨ ਅਤੇ ਇੱਕਜੁੱਟਤਾ ਅੱਗੇ ਖੇਤੀਬਾੜੀ ਵਿਭਾਗ ਅਤੇ ਪੁੱਲਿਸ ਪ੍ਰਸ਼ਾਸ਼ਨ ਲਾਚਾਰ ਦਿਖਾਈ ਦੇ ਰਿਹਾ ਹੈ ਸਿੱਟੇ ਵਜੋਂ ਖੰਘ ਸਾਂਹ ਦਮੇ ਆਦਿ ਦੇ ਮਰੀਜਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਸੜਕ ਕਿਨਾਰੇ ਖੇਤਾਂ ਕੋਲ ਪਰਾਲੀ ਨੂੰ ਲੱਗੀ ਅੱਗ ਕਾਰਨ ਹਾਦਸੇ ਵਾਪਰਨ ਦਾ ਵੀ ਖਦਸ਼ਾ ਹੈ।ਇਸ ਸੰਬੰਧੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਆਮ ਕਿਸਾਨਾਂ ਦਾ ਕਹਿਣਾਂ ਹੈ ਕਿ ਸਰਕਾਰ ਹਰ ਵਾਰ ਪਰਾਲੀ ਨਾ ਸਾੜਨ ਦੇ ਫਰਮਾਨ ਤਾਂ ਚਾੜ ਦਿੰਦੀ ਹੈ ਪਰ ਕਿਸਾਨ ਇਸ ਪਰਾਲੀ ਦਾ ਕੀ ਹੱਲ ਕਰਨ ਇਸ ਪਾਸੇ ਖੇਤੀਬਾੜੀ ਵਿਭਾਗ ਅਤੇ ਸਰਕਾਰ ਅਖਬਾਰੀ ਇਸ਼ਤਿਹਾਰਾਂ ਤੋਂ ਬਿਨਾਂ ਕੁਝ ਨਹੀ ਕਰ ਰਹੀ।ਉੱਧਰ ਇਸ ਸੰਬੰਧੀ ਥਾਣਾਂ ਬੋਹਾ ਦੇ ਮੁੱਖੀ ਸੰਦੀਪ ਭਾਟੀ ਨਾਲ ਗੱਲ ਕਰਨ ਤੇ ਉਹਨਾਂ ਦੱਸਿਆ ਕਿ ਬੋਹਾ ਥਾਣੇ ਅਧੀਨ ਆਉਂਦੇ ਪਿੰਡਾਂ ਵਿੱਚ ਪਰਾਲੀ ਸਾੜਨ ਦੇ ਦੋਸ਼ ਵਿੱਚ ਹੁਣ ਤੱਕ 8 ਮਾਮਲੇ ਦਰਜ ਕੀਤੇ ਹਨ ਅਤੇ ਸਰਕਾਰੀ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਕਿਸੇ ਵੀ ਸ਼ਖਸ਼ ਨੂੰ ਬਖਸ਼ਿਆ ਨਹੀ ਜਾਵੇਗਾ।

NO COMMENTS