*ਸਰਕਾਰੀ ਦਫਤਰਾਂ ਦੇ ਬਾਬੂ ਕਲਮਛੋਡ਼ ਹਡ਼ਤਾਲ ਤੇ ਪਬਲਿਕ ਪਰੇਸ਼ਾਨ*

0
28

ਮਾਨਸਾ 8ਅਕਤੂਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ ) ਪੰਜਾਬ ਸਰਕਾਰ ਵੱਲੋਂ ਮੰਗਾਂ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ਵਿਚ ਮਾਨਸਾ ਤਹਿਸੀਲਦਾਰ ਦਫਤਰ ਦੇ ਮੁਲਾਜ਼ਮਾਂ ਨੇ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ ।ਜਿਸ ਦਾ ਅਸਰ ਆਮ ਜਨਤਾ ਤੇ ਸਾਫ਼ ਦਿਸ ਰਿਹਾ ਹੈ ਆਪਣੀ ਜ਼ਰੂਰੀ ਕੰਮਕਾਰਾਂ ਲਈ ਆਏ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ ਜਿਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਇਸ ਮਸਲੇ ਦਾ  ਹੱਲ ਕਰਨਾ ਚਾਹੀਦਾ  ਹੈ ।ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਸਰਕਾਰੀ ਦਫਤਰਾਂ ਦੇ ਬਾਬੂ 16 ਅਕਤੂਬਰ ਤੱਕ ਕਲਮ ਛੋੜ ਹੜਤਾਲ ਤੇ ਚਲੇ ਗਏ ਨੇ ਇਸਦੇ ਨਾਲ ਹੀ ਦਫ਼ਤਰਾਂ ਦੇ ਵਿਚ ਕੰਮ ਕਰਵਾਉਣ ਦੇ ਲਈ ਆਉਣ ਵਾਲੀ ਪਬਲਿਕ ਪ੍ਰੇਸ਼ਾਨ ਹੋ ਰਹੀ ਹੈਇਸ ਮੌਕੇ ਨੰਬਰਦਾਰ ਨਾਜ਼ਰ ਸਿੰਘ ਅਤੇ ਗੁਰਦੇਵ ਸਿੰਘ ਨੇ ਦੱਸਿਆ ਕਿ   ਮਨਿਸਟਰੀਅਲ ਕਰਮਚਾਰੀ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਡੀ ਏ ਦੀਆਂ ਕਿਸ਼ਤਾਂ ਜਾਰੀ ਕਰਨੀਆਂ ਪੁਰਾਣੀ ਪੈਨਸ਼ਨ ਬਹਾਲ ਕਰਨੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਅਤੇ ਪੇ ਕਮਿਸ਼ਨ ਦੀ ਰਿਪੋਰਟ ਵਿੱਚ ਸੋਧ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਪਰ ਅੱਜ ਮੁਲਾਜ਼ਮ ਕਲਮਛੋਡ਼ ਹਡ਼ਤਾਲ ਤੇ ਚਲੇ ਗਏ ਜਿਸ ਕਾਰਨ ਦਫ਼ਤਰਾਂ ਵਿੱਚ ਆਪਣੇ ਰਜਿਸਟਰੀਆਂ ਨਾਲ ਸਬੰਧਤ ਅਤੇ ਸਰਟੀਫਿਕੇਟ ਬਣਾਉਣ ਦੇ ਲਈ ਆਉਣ ਵਾਲੇ ਲੋਕ ਪਰੇਸ਼ਾਨ ਹੋ ਰਹੇ ਨੇ  

ਦਫਤਰ ਦੇ ਵਿੱਚ ਆਪਣਾ ਕੰਮਕਾਜ ਦੇ ਲਈ ਆਏ ਗੁਰਦੇਵ ਸਿੰਘ ਅਤੇ ਨੰਬਰਦਾਰ ਨਾਜ਼ਰ ਸਿੰਘ ਨੇ ਦੱਸਿਆ ਕਿ ਅੱਜ ਸਰਕਾਰੀ ਬਾਬੂਆਂ ਦੀ ਹਡ਼ਤਾਲ ਹੈ ਜਿਸ ਕਾਰਨ ਉਨ੍ਹਾਂ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ ਅੱਜ ਉਨ੍ਹਾਂ ਦੇ ਤਕਸੀਮ ਦੀ ਤਰੀਕ ਸੀ ਪਰ ਮੁਲਾਜ਼ਮ ਹੜਤਾਲ ਤੇ ਚਲੇ ਗਏ ਹਨ ਜਿਸ ਕਾਰਨ ਉਨ੍ਹਾਂ ਦਾ ਕੰਮ ਹੁਣ ਫਿਰ ਕਈ ਦਿਨਾਂ ਤੱਕ ਲਮਕ ਜਾਵੇਗਾ ਉਨ੍ਹਾਂ ਪੰਜਾਬ ਸਰਕਾਰ ਤੋਂ ਵੀ ਅਪੀਲ ਕੀਤੀ ਕਿ ਦਫਤਰਾਂ ਦੇ ਵਿਚ ਉਨ੍ਹਾਂ ਦੇ ਕੰਮਕਾਜ ਪ੍ਰਭਾਵਿਤ ਹੋ ਰਹੇ ਹਨ ਅਤੇ ਇਨ੍ਹਾਂ ਨੂੰ ਨਿਰਵਿਘਨ ਲਾਗੂ ਰੱਖਣ ਦੇ ਲਈ ਮੁਲਾਜ਼ਮਾਂ ਦੀਆਂ ਜਲਦ ਮੰਗਾਂ ਮੰਨੀਆਂ ਜਾਣ ਤਾਂ ਕਿ ਪਬਲਿਕ ਪਰੇਸ਼ਾਨ ਨਾ ਹੋਵੇ ਨਾਜਰ ਸਿੰਘ ਨੰਬਰਦਾਰ ਨੇ ਵੀ ਕਿਹਾ ਕਿ ਉਹ ਰਜਿਸਟਰੀ ਕਰਵਾਉਣ ਦੇ ਲਈ ਆਏ ਸਨ ਪਰ ਦਫਤਰਾਂ ਦੇ ਵਿਚ ਕਲਮ ਛੋਡ਼ ਹਡ਼ਤਾਲ ਹੋਣ ਦੇ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨ ਹੋਣਾ ਪਿਆ ਨਾਮੋਸ਼ੀ ਝੱਲਣੀ ਪਈ ਹੈ ਜਿਸ ਕਾਰਨ ਉਨ੍ਹਾਂ ਨੂੰ ਅੱਜ ਫਿਰ ਉਨ੍ਹਾਂ ਨੂੰ ਬਿਨਾਂ ਕੰਮ ਹੋਏ ਵਾਪਿਸ ਜਾਣਾ ਪਵੇਗਾ 

 ਕਰਮਚਾਰੀ ਯੂਨੀਅਨ ਦੇ ਆਗੂ ਲਾਲ ਸਿੰਘ ਨੇ ਦੱਸਿਆ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਤਾਂ ਮੰਨ ਲਈਆਂ ਜਾਂਦੀਆਂ ਹਨ ਪਰ ਉਨ੍ਹਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਅੱਜ ਫਿਰ ਕਲਮਛੋਡ਼ ਹਡ਼ਤਾਲ ਕਰਨੀ ਪਈ ਹੈ ਉਨ੍ਹਾਂ ਦੱਸਿਆ ਕਿ ਸੋਲ਼ਾਂ ਅਕਤੂਬਰ ਤੱਕ ਉਨ੍ਹਾਂ ਦੀ ਕਲਮ ਛੋਡ਼ ਹਡ਼ਤਾਲ ਚੱਲੇਗੀ ਜੇਕਰ ਸਰਕਾਰ ਨੇ ਜਲਦ ਹੀ ੳੁਨ੍ਹਾਂ ਦੀਅਾਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿਚ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਚੋਣਾਂ ਦੇ ਵਿਚ ਵੀ ਮੁਲਾਜ਼ਮਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।ਸਰਕਾਰੀ ਮੁਲਾਜ਼ਮਾਂ ਦਾ ਕਹਿਣਾ ਹੈ। ਕਿ ਪੰਜਾਬ ਸਰਕਾਰ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ ਨੂੰ ਲਟਕਾ ਰਹੀ ਹੈ ।ਵਿਧਾਨ ਸਭਾ ਚੋਣਾਂ ਨਜ਼ਦੀਕ ਆਉਣ ਤੇ ਮੁਲਾਜ਼ਮਾਂ ਨੂੰ ਲੱਗ ਰਿਹਾ ਹੈ। ਕਿ ਉਨ੍ਹਾਂ ਦੀਆਂ ਮੰਗਾਂ ਪੰਜਾਬ ਸਰਕਾਰ ਪੂਰੀਆਂ ਨਹੀਂ ਕਰਨੀਆਂ ਚਾਹੁੰਦੀ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ ।ਤਾਂ ਜੋ ਜਲਦ ਹੀ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਮੁਲਾਜ਼ਮਾਂ ਨੂੰ ਫਿਰ ਗੁੰਮਰਾਹ ਕੀਤਾ ਜਾਵੇਗਾ ਕਿ ਨਵੀਂ ਸਰਕਾਰ ਬਣਨ ਤੇ  ਤੁਹਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ।ਪਰ ਅਜਿਹਾ ਨਹੀਂ ਹੁੰਦਾ ਹਰ ਵਾਰ ਸਮੇਂ ਦੀਆਂ ਸਰਕਾਰਾਂ ਅਜਿਹੇ ਝੂਠੇ ਵਾਅਦੇ ਕਰ ਕੇ ਮੁਲਾਜ਼ਮਾਂ ਨਾਲ ਧੋਖਾ ਕਰਦੀਆਂ ਹਨ ।ਇਸ ਲਈ ਇਹ ਰੋਸ ਧਰਨਾ ਤੇ ਕਲਮਛੋੜ ਹੜਤਾਲ ਉਨ੍ਹਾਂ ਚਿਰ ਜਾਰੀ ਰਹੇਗੀ ਜਿੰਨਾ ਚਿਰ ਸਾਡੀਆਂ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ।  

LEAVE A REPLY

Please enter your comment!
Please enter your name here