
ਬੁਢਲਾਡਾ, 07 ਦਸੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਖੀ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ਼ ਮਨਾਇਆ ਗਿਆ। ਇਸ ਮੌਕੇ ਥਾਣੇਦਾਰ ਬਲਵੰਤ ਸਿੰਘ ਭੀਖੀ ਨੇ ਬੱਚਿਆਂ ਨੂੰ ਸੰਬੋਧਨ ਹੁੰਦੇ ਹੋਏ ਦੱਸਿਆ ਕਿ ਭੀਮ ਰਾਓ ਜੀ ਨੇ ਗਰੀਬੀ ਵਿੱਚੋਂ ਸੰਘਰਸ਼ ਕਰਦੇ ਹੋਏ ਆਪਣੇ ਸਮਾਜ ਲਈ ਜਾਤ-ਪਾਤ, ਊਚ-ਨੀਚ, ਗਰੀਬੀ-ਅਮੀਰੀ ਅਤੇ ਧਰਮਾਂ ਦੇ ਪਾੜੇ ਨੂੰ ਮਿਟਾਉਂਦੇ ਹੋਏ ਸਵਿਧਾਨ ਦੀ ਰਚਨਾ ਕਰਦੇ ਹੋਏ ਸਾਰੇ ਵਰਗਾਂ ਨੂੰ ਸਮਾਨ ਅਧਿਕਾਰ ਦਿੱਤੇ ਜਿਸ ਨਾਲ ਅਸੀਂ ਅੱਜ ਦੇ ਖੁੱਲ੍ਹੇ ਅਤੇ ਆਜ਼ਾਦ ਵਾਤਾਵਰਨ ਵਿੱਚ ਤਰੱਕੀ ਕਰ ਰਹੇ ਹਾਂ।ਇਸ ਮੌਕੇ ਬਾਬਾ ਹਰਜਿੰਦਰ ਸਿੰਘ ਖਾਲਸਾ ਜੀ ਨੇ ਵਿਸ਼ੇਸ਼ ਸ਼ਿਰਕਤ ਕਰਦੇ ਹੋਏ ਬੱਚਿਆਂ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹੋਏ ਬਾਬਾ ਸਾਹਿਬ ਜੀ ਦੇ ਜੀਵਨ ਨੂੰ ਸੱਚੀ ਸ਼ਰਧਾਂਜਲੀ ਦਿੰਦੇ ਹੋਏ ਬੱਚਿਆਂ ਲਈ ਬੋਰਡ ਦੀਆਂ ਪ੍ਰੀਖਿਆਵਾਂ ਵਿੱਚੋਂ ਫਸਟ,ਸੈਕਿੰਡ, ਥਰਡ ਆਉਣ ਵਾਲੇ ਆਉਣ ਵਾਲੇ ਬੱਚਿਆਂ ਲਈ ਸਪੈਸ਼ਲ ਅੰਬੇਦਕਰ ਮੈਡਲ ਪਾ ਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ ਅਤੇ ਆਉਣ ਵਾਲੀਆਂ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਪੰਜਾਬ ਪੱਧਰ ਤੇ ਜਿਲ੍ਹਾ ਪੱਧਰ ਤੇ ਪੁਜੀਸ਼ਨਾਂ ਹਾਸਲ ਕਰਨ ਲਈ ਬੱਚਿਆਂ ਲਈ ਸਕੂਲ ਸਮੇਂ ਤੋਂ ਬਾਅਦ ਦਸਵੀਂ ਅਤੇ ਬਾਰਵੀਂ ਲਈ ਸਿੱਖਿਆ ਕਲਾਸਾਂ ਦਾ ਪ੍ਰਬੰਧ ਕਰਨ ਦਾ ਐਲਾਨ ਕੀਤਾ। ਸਕੂਲ ਮੁੱਖੀ ਰਾਜਿੰਦਰ ਸਿੰਘ ਨੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ ਆਪਣੇ ਦੇਸ਼ ਦੀ ਤਰੱਕੀ ਲਈ ਸਕੂਲ ਦੀ ਪੜ੍ਹਾਈ ਦੌਰਾਨ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਪੂਰੀ ਸਮਰਥਾ ਨਾਲ ਪੜ੍ਹਾਈ ਕਰਕੇ ਅੱਗੇ ਵੱਧਦੇ ਹੋਏ ਜੀਵਨ ਵਿੱਚ ਸਫਲ ਹੋਣ ਲਈ ਪ੍ਰੇਰਿਆ ਤਾਂ ਜੋ ਆਪਣੇ ਪਰਿਵਾਰ ਦੀ ਤਰੱਕੀ ਦੇ ਨਾਂ ਨਾਲ ਸਮਾਜ ਅਤੇ ਦੇਸ਼ ਦੀ ਤਰੱਕੀ ਲਈ ਤਤਪਰ ਹੋ ਸਕੀਏ। ਇਹੀ ਸਾਡੀ ਬਾਬਾ ਸਾਹਿਬ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸ੍ਰੀ ਹਰਜਿੰਦਰ ਸਿੰਘ ਖਾਲਸਾ ਜੀ ਦਾ ਧੰਨਵਾਦ ਕਰਦੇ ਹੋਏ ਸਕੂਲ ਮੁਖੀ ਰਜਿੰਦਰ ਸਿੰਘ ਨੇ ਕਿਹਾ ਕਿ ਅੱਗੇ ਤੋਂ ਵੀ ਬਾਬਾ ਜੀ ਦੇ ਸਹਿਯੋਗ ਲਈ ਆਸ ਬੰਧ ਰਹਾਂਗੇ। ਸਕੂਲ ਪ੍ਰਬੰਧਕਾਂ ਵੱਲੋਂ ਸ੍ਰੀ ਹਰਜਿੰਦਰ ਸਿੰਘ ਖਾਲਸਾ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਸਕੂਲ ਚੇਅਰਮੈਨ ਦਰਸ਼ਨ ਸਿੰਘ ਖਾਲਸਾ, ਰਾਮ ਸਿੰਘ,ਗੋਧਾ ਰਾਮ, ਕੈਂਪਸ ਮੈਨੇਜਰ ਬਲਵੀਰ ਸਿੰਘ, ਸਮੁੱਚਾ ਸਕੂਲ ਸਟਾਫ, ਸੁਰੱਖਿਆ ਗਾਰਡ ਸੁਖਪਾਲ ਸਿੰਘ, ਗੈਲਾ ਸਿੰਘ ਅਤੇ ਚੌਂਕੀਦਾਰ ਜਗਸੀਰ ਸਿੰਘ ਹਾਜ਼ਰ ਸਨ।
