
ਮਾਨਸਾ, 29 ਜੁਲਾਈ-2020 (ਸਾਰਾ ਯਹਾ, ਬਲਜੀਤ ਸ਼ਰਮਾ) : ਮਾਨਸਾ ਪੁਲਿਸ ਨੇ ਫੂਡ ਸਪਲਾਈ ਵਿਭਾਗ ਦੀਆ ਖਰੀਦ ਏਜੰਸੀਆਂ ਦੀ ਮਿਲੀਭੁਗਤ
ਨਾਲ ਸਰਕਾਰੀ ਕਣਕ ਦੀ ਚੋਰੀ ਕਰਕੇ ਵੇਚਣ ਵਾਲੇ ਦੋਸ਼ੀਆਂ ਦਾ ਪਰਦਾਫਾਸ ਕਰਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ
ਸਫਲਤਾਂ ਹਾਸਲ ਕੀਤੀ ਗਈ ਹੈ। ਦੋਸ਼ੀਆਨ ਰੇਸ਼ਮ ਸਿੰਘ ਚੌਕੀਦਾਰ ਪੁੱਤਰ ਹੰਸਾਂ ਸਿੰਘ ਵਾਸੀ ਉਭਾ, ਬਿੰਦਰ ਸਿੰਘ ਪੁੱਤਰ ਦਰਸ਼ਨ
ਸਿੰਘ ਵਾਸੀ ਮਹਿਲ ਕਲਾਂ ਅਤੇ ਕੁਲਦੀਪ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਮਹਿਲ ਕਲਾਂ ਨੂੰ ਗ੍ਰਿਫਤਾਰ ਕਰਕੇ ਇੱਕ ਟਰੈਕਟਰ-ਟਰਾਲੀ
ਵਿੱਚ ਭਰੀ 184 ਬੋਰੀਆ ਕਣਕ (92 ਕੁਵਿੰਟਲ) ਬਰਾਮਦ ਕੀਤੀ ਗਈ ਹੈ। ਬਰਾਮਦ ਕਣਕ ਦੀ ਕੁੱਲ ਮਾਲੀਤੀ 1,84,000/-
ਰੁਪਏ ਬਣਦੀ ਹੈ।
ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਦਰ ਮਾਨਸਾ ਦੀ
ਪੁਲਿਸ ਪਾਰਟੀ ਦੌਰਾਨੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾਹੱਦ ਪਿੰਡ ਰਮਦਿੱਤੇਵਾਲਾ ਮੌਜੂਦ ਸੀ ਤਾਂ ਮੁਖਬਰੀ ਹੋਈ
ਕਿ ਫੂਡ ਸਪਲਾਈ ਵਿਭਾਗ ਦੀਆ ਖਰੀਦ ਏਜੰਸੀਆਂ (ਪਨਸਪ ਤੇ ਪਨਗਰੇਨ) ਦੀ ਖਰੀਦ ਕੀਤੀ ਕਣਕ ਜੈ ਦੁਰਗਾ ਰਾਇਸ ਮਿੱਲ
ਪਿੰਡ ਗੇਹਲੇ ਦੇ ਓਪਨ ਗਰਾਊਂਡ ਵਿੱਚ ਰੱਖੀ ਹੋਈ ਹੈ, ਨੂੰ ਪਿਛਲੇ ਕੁਝ ਸਮੇਂ ਤੋਂ ਉਕਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ
ਮਿਲੀਭੁਗਤ ਨਾਲ ਸਾਜਿਸ ਕਰਕੇ ਸਰਕਾਰੀ ਕਣਕ ਦਾ ਗਬਨ ਕਰ ਰਹੇ ਹਨ। ਜਿਹਨਾਂ ਨੇ ਮਿਤੀ 27,28-07-2020 ਦੀ
ਦਰਮਿਆਨੀ ਰਾਤ ਨੂੰ ਹੋਰਾਂ ਨਾਲ ਮਿਲ ਕੇ ਸਰਕਾਰੀ ਕਣਕ ਨੂੰ ਟਰੈਕਟਰ-ਟਰਾਲੀ ਵਿੱਚ ਭਰ ਕੇ ਗਡਾਊਨ ਵਿੱਚੋ ਬਾਹਰ ਕੱਢੀ ਹੈ,
ਜੇਕਰ ਰੇਡ ਕੀਤਾ ਜਾਵੇ ਤਾਂ ਦੋਸ਼ੀ ਚੋਰੀ ਕੀਤੀ ਕਣਕ ਸਮੇਤ ਕਾਬੂ ਆ ਸਕਦੇ ਹਨ। ਜਿਸ ਇਤਲਾਹ ਤੇ ਦੋਸ਼ੀਆਨ ਇੰਸਪੈਕਟਰ
ਕੁਲਵਿੰਦਰ ਸਿੰਘ, ਇੰਸਪੈਕਟਰ ਮੇਜਰ ਸਿੰਘ ਫੂਡ ਸਪਲਾਈ ਵਿਭਾਗ, ਰੇਸ਼ਮ ਸਿੰਘ ਚੌਕੀਦਾਰ ਪੁੱਤਰ ਹੰਸਾਂ ਸਿੰਘ ਵਾਸੀ ਉਭਾ,
ਕੁਲਵਿੰਦਰ ਸਿੰਘ ਉਰਫ ਕਾਲਾ ਪੁੱਤਰ ਸੁਰਜੀਤ ਸਿੰਘ ਵਾਸੀ ਮਹਿਲ ਕਲਾਂ, ਬਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਹਿਲ ਕਲਾਂ,
ਕੁਲਦੀਪ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਮਹਿਲ ਕਲਾਂ ਵਗੈਰਾ ਵਿਰੁੱਧ ਮੁਕੱਦਮਾ ਨੰਬਰ 309 ਮਿਤੀ 28-07-2020 ਅ/ਧ
409,406,380,120-ਬੀ. ਹਿੰ:ਦੰ: ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ ਹੈ।
ਸ੍ਰੀ ਹਰਜਿੰਦਰ ਸਿੰਘ ਗਿੱਲ, ਡੀ.ਐਸ.ਪੀ. ਮਾਨਸਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਦਰ ਮਾਨਸਾ
ਸਮੇਤ ਪੁਲਿਸ ਪਾਰਟੀ ਵੱਲੋਂ ਡੂੰਘਾਈ ਵਿੱਚ ਤੱਥਾਂ ਦੇ ਆਧਾਰ ਤੇ ਮੁਕੱਦਮਾ ਦੀ ਤਫਤੀਸ ਅਮਲ ਵਿੱਚ ਲਿਆਂਦੀ ਗਈ। ਦੌਰਾਨੇ
ਤਫਤੀਸ ਪੁਲਿਸ ਵੱਲੋਂ ਕੜੀ ਨਾਲ ਕੜੀ ਜੋੜਦੇ ਹੋਏ ਵੱਖ ਵੱਖ ਪੁਲਿਸ ਟੀਮਾਂ ਬਣਾ ਕੇ ਰੇਡ ਕਰਕੇ ਤਿੰਨ ਦੋਸ਼ੀਆਨ ਰੇਸ਼ਮ ਸਿੰਘ
ਚੌਕੀਦਾਰ ਪੁੱਤਰ ਹੰਸਾਂ ਸਿੰਘ ਵਾਸੀ ਉਭਾ, ਬਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਹਿਲ ਕਲਾਂ ਅਤੇ ਕੁਲਦੀਪ ਸਿੰਘ ਪੁੱਤਰ ਪੱਪੂ
ਸਿੰਘ ਵਾਸੀ ਮਹਿਲ ਕਲਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾਂ ਪਾਸੋਂ ਇੱਕ ਸੋਨਾਲੀਕਾ ਟਰੈਕਟਰ ਨੰਬਰੀ ਪੀਬੀ.10ਬੀਏ-4697
ਸਮੇਤ ਕਣਕ ਦੀ ਭਰੀ ਟਰਾਲੀ ਕੁੱਲ 92 ਕੁਵਿੰਟਲ ਕਣਕ ਬਰਾਮਦ ਕੀਤੀ ਗਈ ਹੈ। ਬਰਾਮਦ ਕਣਕ ਦੀ ਕੁੱਲ ਮਾਲੀਤੀ
1,84,000/- ਰੁਪਏ ਬਣਦੀ ਹੈ।
ਮੁਕੱਦਮਾ ਵਿੱਚ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ, ਜਿਹਨਾਂ ਨੂੰ ਵੀ ਜਲਦੀ ਹੀ
ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ
ਜਾਵੇਗਾ। ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਵੱਲੋਂ ਪਹਿਲਾਂ ਚੋਰੀ ਕੀਤੀ ਗਈ ਕਣਕ ਅਤੇ ਹੋਰ ਅਜਿਹੀਆਂ
ਵਾਰਦਾਤਾਂ ਆਦਿ ਬਾਰੇ ਪਤਾ ਲਗਾਇਆ ਜਾਵੇਗਾ। ਜਿਨ੍ਹਾਂ ਪਾਸੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।
