
ਮਾਨਸਾ, 14 ਸਤੰਬਰ (ਸਾਰਾ ਯਹਾਂ/ ਜੋਨੀ ਜਿੰਦਲ ) :
ਪਿ੍ਰੰਸੀਪਲ ਸ੍ਰੀ ਹਰਵਿੰਦਰ ਭਾਰਦਵਾਜ ਦੀ ਅਗਵਾਈ ਹੇਠ ਸਰਕਾਰੀ ਆਈ.ਟੀ.ਆਈ .ਮਾਨਸਾ ਵਿਖੇ 16 ਸਤੰਬਰ, 2022 ਨੂੰ ਰੁਜਗਾਰ ਅਤੇ ਅਪ੍ਰੈਂਟਿਸਸ਼ਿਪ ਮੇਲਾ ਲਗਾਇਆ ਜਾ ਰਿਹਾ ਹੈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਲੇਸਮੈਂਟ ਅਫਸਰ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਮੇਲੇ ਵਿੱਚ ਟਰਾਈਡੈਂਟ ਇੰਡਸਟਰੀਜ਼ ਬਰਨਾਲਾ, ਪਾਲ ਐਗਰੋ ਇੰਡਸਟਰੀਜ਼ ,ਰੂਪ ਐਗਰੀਕਲਚਰ ਇੰਡਸਟ੍ਰੀਜ਼ ਵੱਲੋਂ ਸਿਖਿਆਰਥੀਆਂ ਦੀ ਪਲੇਸਮੈਂਟ ਕੀਤੀ ਜਾਵੇਗੀ
ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਮੇਲੇ ਵਿਚ ਇਲੈਕਟ੍ਰੀਸ਼ਨ ,ਇਲੈਕਟ੍ਰਾਨਿਕਸ, ਵੈਲਡਰ, ਪਲੰਬਰ ,ਫਿਟਰ ਅਤੇ ਕਟਾਈ ਸਿਲਾਈ ਟਰੇਡਾਂ ਪਾਸ ਕਰ ਚੁੱਕੇ ਸਿੱਖਿਆਰਥੀ ਭਾਗ ਲੈ ਸਕਣਗੇ।
