ਸਰਕਾਰੀ ਆਈ.ਟੀ.ਆਈ ਮਾਨਸਾ ਨੇ ਗਰੇਡੈਸ਼ਨ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ

0
18

ਮਾਨਸਾ 10 ਨਵੰਬਰ (ਸਾਰਾ ਯਹਾ /ਹੀਰਾ ਸਿੰਘ ਮਿੱਤਲ) ਡਾਇਰੈਕਟਰ ਜਨਰਲ ਟ੍ਰੇਨਿੰਗ ਨਵੀ ਦਿੱਲੀ, ਵੱਲੋ ਪੰਜਾਬ ਦੀਆਂ ਸਾਰੀਆਂ ਸਰਕਾਰੀ ਲੱਗਭਗ 120 ਅਤੇ ਪ੍ਰਾਈਵੇਟ
(250) ਆਈ.ਟੀ.ਆਈਜ ਦੀ ਗਰੇਡੈਸ਼ਨ (ਦਰਜਾਬੰਦੀ) ਆਈ.ਟੀ.ਆਈ. ਮਾਨਸਾ ਨੂੰ 3.58 ਦਰਜਾਬੰਦੀ ਲੈ ਕੇ ਪੰਜਾਬ
ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਸੰਸਥਾ ਦੇ ਪ੍ਰਿੰਸੀਪਲ ਸ੍ਰੀ ਹਰਵਿੰਦਰ ਭਾਰਦਵਾਜ ਨੇ ਦੱਸਿਆ ਕਿ ਇਸ ਤੋ


ਪਹਿਲਾ ਸੰਸਥਾ ਦੀਆਂ ਜਿਥੇ ਪੰਜ ਟਰੇਡਾ DGT ਤੋ Affiliate ਕਰਵਾਇਆ ਗਈਆ ਹਨ । ਉਥੇ ਇਸ ਦਾਖਲਾ ਸੈਸ਼ਨ
ਦੌਰਾਨ ਵੱਖ-ਵੱਖ ਇੰਡਸਟਰੀਜ ਨਾਲ Tie-Up ਕਰਕੇ DST ਸਕੀਮ ਅਧੀਨ ਪਿਛਲੇ ਦਾਖਲਾ ਸੈਸ਼ਨ ਤੋ ਸਿਖਿਆਰਥੀਆ


ਦੀਆਂ ਸ਼ੀਟਾਂ ਵੱਧ ਭਰੀਆਂ ਗਈਆਂ ਹਨ । ਉਹਨਾਂ ਨੇ ਇਹ ਵੀ ਦੱਸਿਆ ਕਿ ਸੰਸਥਾ ਵਿਖੇ N.C.C ਅਤੇ N.S.S ਦੇ ਯੂਨਿਟ
ਵੀ ਨਵੇਂ ਚਲਾਏ ਗਏ ਹਨ । ਜਿਸਦਾ ਸਿਖਿਆਰਥੀਆਂ ਨੂੰ ਭਰਪੂਰ ਲਾਭ ਮਿਲ ਰਿਹਾ ਹੈ ।

LEAVE A REPLY

Please enter your comment!
Please enter your name here