ਮਾਨਸਾ, 05 ਮਈ ( ਸਾਰਾ ਯਹਾ/ਬਲਜੀਤ ਸ਼ਰਮਾ) : ਸਰਕਾਰੀ ਆਈ.ਟੀ.ਆਈ. ਮਾਨਸਾ ਦੇ ਐਨ.ਐਸ.ਐਸ. ਵਲੰਟੀਅਰਾਂ (ਲੜਕੀਆਂ) ਵੱਲੋਂ ਘਰ ਬੈਠ ਕੇ ਤਿਆਰ ਕੀਤੇ ਗਏ 1100 ਮਾਸਕ ਪ੍ਰਿੰਸੀਪਲ ਸ੍ਰੀ ਹਰਵਿੰਦਰ ਕੁਮਾਰ ਦੀ ਅਗਵਾਈ ਹੇਠ ਵੱਖ ਵੱਖ ਥਾਵਾਂ ਤੇ ਮੁਫ਼ਤ ਵੰਡੇ ਗਏ।
ਸੰਸਥਾ ਪ੍ਰਿੰਸੀਪਲ ਸ੍ਰੀ ਹਰਵਿੰਦਰ ਕੁਮਾਰ ਨੇ ਦੱਸਿਆ ਕਿ ਐਨ.ਐਸ.ਐਸ. ਵਲੰਟੀਅਰਾਂ ਦੁਆਰਾ ਤਿਆਰ ਕੀਤੇ ਗਏ ਮਾਸਕ ਐਨ.ਐਸ.ਐਸ. ਅਫ਼ਸਰ ਸ੍ਰੀ ਜਸਪਾਲ ਸਿੰਘ ਦੁਆਰਾ ਸਟੇਟ ਬੈਂਕ ਆਫ ਇੰਡੀਆ ਫੱਤਾ ਮਾਲੋਕਾ ਵਿਖੇ 200 ਮਾਸਕ, ਦਾਣਾ ਮੰਡੀ ਫੱਤਾ ਮਾਲੋਕਾ ਵਿਖੇ 500 ਅਤੇ ਦਾਣਾ ਮੰਡੀ ਭਲਾਈ ਕੇ ਵਿਖੇ 400 ਮਾਸਕਾਂ ਦੀ ਵੰਡ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਵੱਖ ਵੱਖ ਥਾਵਾਂ ਤੇ ਕੰਮ ਕਰ ਰਹੇ ਲੋਕਾਂ ਦੀ ਸੁਰੱਖਿਆ ਜਰੂਰੀ ਹੈ ਜਿਸ ਵਿਚ ਆਪਣਾ ਯੋਗਦਾਨ ਪਾਉਂਦਿਆਂ ਆਈ.ਟੀ.ਆਈ. ਵਲੰਟੀਅਰਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ।
ਇਸ ਮੌਕੇ ਵਲੰਟੀਅਰ ਮਨਦੀਪ ਸਿੰਘ, ਹਰਪ੍ਰੀਤ ਸਿੰਘ, ਸੁਖਜੀਤ ਸਿੰਘ, ਮੱਖਣ ਸਿੰਘ, ਹਰਜਿੰਦਰ ਸਿੰਘ ਮੌਜੂਦ ਸਨ।