*ਸਰਕਾਰਾਂ ਵੱਲੋਂ ਕਰੋੜਾਂ ਰੁਪਇਆ ਗਊਸੈੱਸ ਦੇ ਰੂਪ ਵਿੱਚ ਇੱਕਠਾ ਕਰਨ ਦੇ ਬਾਵਯੂਦ, ਸੜਕਾਂ ਤੇ ਸਰੇਆਂਮ ਘੂੰਮ ਰਹੀ ਹੈ ਮੌਤ*

0
78

ਮਾਨਸਾ, 24 ਅਪ੍ਰੈਲ:-   (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਬੁਢਲਾਡਾ ਸਥਾਨਕ ਸ਼ਹਿਰ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਵੱਡੀ ਪੱਧਰ ‘ਤੇ ਫਿਰਦੇ ਅਵਾਰਾ ਪਸੂਆਂ ਤੋਂ ਲੋਕ ਬਹੁਤ ਦੁੱਖੀ ਹਨ। ਸਮੇਂ ਸਮੇਂ ਤੇ ਰਹੀਆਂ ਸਰਕਾਰਾਂ ਵੱਲੋਂ ਅਵਾਰਾਂ ਪਸੂਆਂ ਦਾ ਕੋਈ ਹੱਲ ਨਾ ਕੱਢੇ ਜਾਣ ਕਾਰਨ ਇਹ ਅਵਾਰਾ ਪਸੂ ਜਿੱਥੇ ਲੋਕਾਂ ਦੀਆਂ ਮੌਤਾਂ ਦਾ ਕਾਰਨ ਬਣ ਰਹੇ ਹਨ, ਉੱਥੇ ਇਹ ਫਸਲਾਂ ਦਾ ਵੀ ਵੱਡੀ ਪਧਰ ‘ਤੇ ਉਜਾੜਾ ਕਰ ਰਹੇ ਹਨ। ਇਸੇ ਤਰ੍ਹਾਂ ਜੇਕਰ ਅਵਾਰਾਂ ਪਸੂਆਂ ਦੀ ਗਿਣਤੀ ਵਧਦੀ ਗਈ ਤਾਂ ਲੋਕਾਂ ਦਾ ਸੜਕਾਂ ਤੇ ਨਿਕਲਣਾ ਔਖਾ ਹੋ ਜਾਵੇਗਾ। ਦਿਨ ਅਤੇ ਰਾਤ ਵੇਲੇ ਇਹ ਸੜਕਾਂ ਤੇ ਹੁੜਦੰਗ ਮਚ੍ਹਾਂ ਕੇ ਰਖਦੇ ਹਨ, ਜਿਸ ਕਾਰਨ ਲੋਕ ਸੱਟ-ਫੇੱਟ ਖਾ ਬੈਠਦੇ ਹਨ ਅਤੇ ਇਨ੍ਹਾਂ ਅਵਾਰਾਂ ਪਸੂਆਂ ਦੀ ਚਪੇਰ ਵਿੱਚਆ ਕੇ ਹਜ਼ਾਰਾਂ ਘਰਾਂ ਦੇ ਚਿਰਾਂਗ ਬੂੱਝ ਚੁੱਕੇ ਹਨ, ਪਰ ਇਸ ਦੇ ਬਾਵਯੂਦ ਕਰੋੜਾਂ ਰੁਪਰਿਆਂ ਗਊਸੈਸ ਦੇ ਰੂਪ ਵਿੱਚ ਇੱਕਠਾ ਕਰ ਚੁਕੀਆਂ ਸਰਕਾਰਾਂ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। 

ਫ਼ਸਲਾਂ ਦੀ ਰਾਖੀ ਲਈ ਜਾਗਣਾ ਪੈਦਾ ਹੈ ਕਿਸਾਨਾਂ ਨੂੰ

ਵੱਡੀ ਗਿਣਤੀ ਵਿੱਚ ਅਵਾਰਾਂ ਪਸ਼ੂ ਘੂੰਮਦੇ ਫਿਰਦੇ ਹਨ। ਪਸ਼ੂਆਂ ਤੋਂ ਆਪਣੀ ਫ਼ਸਲ ਨੂੰ ਬਚਾਉਂਣ ਲਈ ਕਿਸਾਨਾਂ ਨੂੰ ਗਰਮੀ ਸਰਦੀ ਦੇ ਦਿਨਾਂ ਅਤੇ ਰਾਤਾਂ ਨੂੰ ਰਾਖੀ ਰੱਖਣੀ ਪੈਂਦੀ ਹੈ। ਕਿਸਾਨਾਂ ਦੀ ਸਰਕਾਰ ਤੋਂ ਮੰਗ ਹੈ ਕਿ ਇਨ੍ਹਾਂ ਅਵਾਰਾਂ ਪਸੂਆਂ ਦਾ ਕੋਈ ਹੱਲ ਕੀਤਾ ਜਾਵੇ ਜਾ ਇਨ੍ਹਾਂ ਪਸੂਆਂ ਨੂੰ ਫੜ੍ਹ ਕੇ ਗਊਸ਼ਾਲਾਵਾਂ ਵਿੱਚ ਛੱਡਿਆ ਜਾਵੇ।

ਤੂੜੀ ਮਹਿੰਗੀ ਹੋਣ ਕਾਰਨ ਗਊਸ਼ਾਲਾਵਾਂ ਤੇ ਵੱਡਾਂ ਸੰਕਟ

ਸਥਾਨਕ ਸ਼ਹਿਰ ਵਿੱਚ ਦੋ ਗਊਸ਼ਾਲਾਵਾਂ ਤੋਂ ਇਲਾਵਾਂ ਪਿੰਡਾਂ ਵਿੱਚ ਵੀ ਕਈ ਗਊਸ਼ਾਲਾਵਾਂ ਹਨ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਗਊਆਂ ਹਨ। ਦਾਨੀ ਸੱਜਣਾਂ ਵੱਲੋਂ ਹਰ ਵਾਰ ਤੂੜੀ ਦਾਨ ਵਜੋਂ ਗਊਸ਼ਾਲਾ ਵਿੱਚ ਭੇਜੀ ਜਾਂਦੀ ਹੈ, ਪ੍ਰੰਤੂ ਤੂੜੀ ਦੇ ਭਾਅ ਅਸਮਾਨੀ ਚੜ੍ਹ ਜਾਣ ਕਾਰਨ ਮੌਜੂਦਾ ਸਮੇਂ ਤੂੜੀ ਗਊਸ਼ਾਲਾ ਵਿੱਚ ਨਾ ਮਾਤਰ ਆ ਰਹੀ ਹੈ। ਤੂੜੀ ਦੇ ਭਾਅ 600-700 ਰੁਪਏ ਕੁਇੰਟਲ ਪਹੁੰਚ ਜਾਣ ਕਾਰਨ ਗਊਸਾਲਾਵਾਂ ਚਲਾਉਂਣ ਲਈ ਕਮੇਟੀਆਂ 40-50 ਲੱਖ ਰੁਪਏ ਦੀ ਤੂੜੀ ਮੁੱਲ ਖਰੀਦਣ ਤੋਂ ਅਸੱਮਰਥ ਹਨ। ਗਊਸਾਲਵਾਂ ਦੇ ਪ੍ਰਧਾਨ ਰਾਕੇਸ ਜੈਨ, ਕ੍ਰਿਸ਼ਨ ਠੇਕੇਦਾਰ, ਬਿਪਨ ਸਿੰਗਲਾ, ਸੁਭਾਸ ਅਤੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਲੱਖਾਂ ਰੁਪਏ ਦੀ ਤੂੜੀ ਖਰੀਦਣ ਲਈ ਉਨ੍ਹਾਂ ਕੋਲ ਕੋਈ ਦਾਨ ਰਾਸੀ ਨਹੀਂ ਆਈ, ਪਰ ਫਿਰ ਵੀ ਉਹ ਤੂੜੀ ਦਾ ਪ੍ਰਬੰਧ ਕਰਨ ਲਈ ਲੋਕਾਂ ਨੂੰ ਬੇਨਤੀ ਕਰ ਰਹੇ ਹਨ।

ਤੂੜੀ ਦਾ ਭਾਅ ਵੱਧਣ ਕਾਰਨ ਗਊਆਂ ਆ ਸਕਦੀਆਂ ਹਨ ਸੜਕਾਂ ‘ਤੇ

ਗਊ ਭਗਤਾਂ ਨੇ ਕਿਹਾ ਕਿ ਸਰਕਾਰ ਨੂੰ ਤੂੜੀ ਦੇ ਵਧੇ ਭਾਅ ‘ਤੇ ਕਾਬੂ ਪਾਉਂਣ ਲਈ ਵੱਡੀ ਪੱਧਰ ‘ਤੇ ਤੂੜੀ ਦਾ ਸਟਾੱਕ ਕਰ ਰਹੇ ਵਪਾਰੀਆਂ ਤੇ ਸ਼ਿੰਕਜਾਂ ਕੱਸਣਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਜੇਕਰ ਤੂੜੀ ਦੇ ਭਾਅ ਇਸੇ ਤਰ੍ਹਾਂ ਵੱਧਦੇ ਗਏ ਤਾਂ ਗਊਸ਼ਾਂਲਾਵਾਂ ਵਿੱਚੋਂ ਗਊਆਂ ਸੜਕਾਂ ‘ਤੇ ਆ ਸਕਦੀਆਂ ਹਨ।

ਗਊਸੈੱਸ ਦੀ ਰਾਸੀ ਵੀ ਨਾ ਮਾਤਰ ਮਿਲੀ

ਸਰਕਾਰਾਂ ਵੱਲੋਂ ਵੱਖ-ਵੱਖ ਵਸਤਾਂ ‘ਤੇ ਜਿਵੇ ਪੈਟਰੋਲ ਪੰਪਾਂ ‘ਤੇ ਆਉਂਣ ਵਾਲੇ ਟੈਂਕਰ ਪ੍ਰਤੀ ਚੱਕਰ 100 ਰੁਪਏ, ਅੰਗਰੇਜੀ ਤੇ ਦੇਸੀ ਸਰਾਬ ਦੀ ਬੋਤਲ ਤੇ 10 ਰੁਪਏ ਅਤੇ 5 ਰੁਪਏ, ਬਿਜਲੀ ਯੂਨਿਟ 2 ਪੈਸੇ, ਸੀਮੇਟ ਪ੍ਰਤੀ ਥੈਲਾ 1 ਰੁਪਏ, ਮੈਰਿਜ ਪੈਲਿਸ ਸਮਾਗਮ 500 ਰੁਪਏ ਅਤੇ ਇਸ ਤੋਂ ਇਲਾਵਾ ਹੋਰ ਕਈ ਵਸਤੂਆਂ ‘ਤੇ ਵੱਡੀ ਪਧਰ ਤੇ ਗਊਸੈੱਲ ਇੱਕਠਾ ਕਰਨ ਦੇ ਬਾਵਯੂਦ ਵੀ ਜੇਕਰ ਗੱਲ ਕਰੀਏ ਗਊਸਾਲਾਂ ਨੂੰ ਸਰਕਾਰਾਂ ਵੱਲੋਂ ਦਿੱਤੇ ਜਾਂਦੇ ਫੰਡ ਦੀ ਤਾਂ ਇਸ ਸਬੰਧੀ ਜਦੋਂ ਸ੍ਰੀ ਕ੍ਰਿਸ਼ਨਾਂ ਬੇੱਸਹਾਰਾਂ ਗਊਸ਼ਾਲਾਾਂ ਦੇ ਚੈਅਰਮੈਨ ਰਾਕੇਸ਼ ਜੈਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਸਿਰਫ਼ 7 ਲੱਖ ਰੁਪਏ ਹੀ ਦਿੱਤੇ ਗਏ ਹਨ, ਜਦਕਿ ਗਊਆਂ ਦੀ ਸਾਂਭ-ਸ਼ੰਭਾਲ ਦੇ ਲਈ ਲੱਖਾਂ-ਕਰੋੜਾਂ ਰੁਪਇਆ ਖਰਚ ਆ ਜਾਂਦਾ ਹੈ।

ਸ਼ਹਿਰ ਅੰਦਰ ਕਈ ਥਾਵਾਂ ਅਜਿਹੀਆਂ ਹਨ ਜੋ ਕਾਫੀ ਸਾਲਾਂ ਤੋਂ ਖੰਡਰ ਬਣ ਚੁੱਕੀਆਂ ਹਨ, ਜਿੱਥੇ ਬਣੇ ਕਮਰਿਆਂ ਵਿੱਚ ਤੂੜੀ ਹਰਾ-ਚਾਰਾ ਰੱਖਿਆ ਜਾ ਸਕਦਾ ਹੈ ਅਤੇ ਪਸੂਆਂ ਨੂੰ ਵੀ ਖੁੱਲੇ ਮੈਦਾਨ ਵਿੱਚ ਰੱਖਿਆ ਜਾ ਸਕਦਾ ਹੈ। ਸਰਕਾਰ ਗਊਸੈੱਸ ਦੇ ਨਾਮ ‘ਤੇ ਕੀਤਾ ਇੱਕਠਾ ਪੈਸਾ ਇਸ ਜਗ੍ਹਾਂ ਤੇ ਢੱਠਾਸ਼ਾਲਾ ਬਣਾਕੇ ਇਸ ਨੂੰ ਚਲਾਉਂਣ ਲਈ ਨੌਜਵਾਨਾਂ ਨੂੰ ਨੌਕਰੀਆਂ ‘ਤੇ ਰੱਖਿਆ ਜਾਵੇ ਤਾਂ ਜੋ ਕਿਸੇ ਨੌਜਾਵਾਨ ਦੀ ਸੜਕਾਂ ‘ਤੇ ਘੂੰਮ ਰਹੇ ਇਨ੍ਹਾਂ ਅਵਾਰਾਂ ਪਸੂਆਂ ਕਾਰਨ ਕਿਸੇ ਦੀ ਮੌਤ ਨਾ ਹੋਵੇ।

LEAVE A REPLY

Please enter your comment!
Please enter your name here