ਬੁਢਲਾਡਾ 18 ਜੂਨ ( (ਸਾਰਾ ਯਹਾ/ ਅਮਨ ਮਹਿਤਾ): 1947 ਤੋਂ ਲੈ ਕੇ ਹੁਣ ਤੱਕ ਕਿਸਾਨੀ ਕਿੱਤਾ ਜ਼ੋ ਦੇਸ਼ ਦੀ ਭੁੱਖ ਮਿਟਾਉਣ ਲਈ ਸਭ ਕੁਝ ਦਾਅ ਤੇ ਲਾ ਰਿਹਾ ਹੈ ਪਰ ਸਰਕਾਰਾਂ ਦਾ ਝੁਕਾਅ ਅਮੀਰ ਅਤੇ ਕਾਰਪੋਰੇਟ ਘਰਾਣਿਆ ਨੂੰ ਫਾਇਦਾ ਦੇਣਾ ਅਤੇ ਕਿਸਾਨਾਂ ਨੂੰ ਤਬਾਅ ਕਰਨਾ ਹੀ ਰਿਹਾ ਹੈ। ਇਹ ਸ਼ਬਦ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਮੌਕੇ ਜੱਥੇਬੰਦੀ ਦੇ ਜਿਲ੍ਹਾਂ ਪ੍ਰਧਾਨ ਜ਼ਸਵੀਰ ਸਿੰਘ ਬਾਜਵਾ ਨੇ ਕਹੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਹਮੇਸ਼ਾਂ ਦੇਸ਼ ਦੇ ਹਰ ਨਾਗਰਿਕ ਦਾ ਪੇਟ ਪਾਲਿਆ ਹੈ। ਪਰ ਸਰਕਾਰਾ ਨੇ ਕਿਸਾਨਾਂ ਨੂੰ ਅੱਖੋਂ ਪਰੋਖੇ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਐਮ ਐਸ ਪੀ ਖਤਮ ਕਰਨ ਵਿੱਚ ਲੱਗੀ ਹੋਈ ਹੈ ਪਰ ਸਰਕਾਰ ਇਹ ਨਹੀਂ ਸੋਚ ਰਹੀ ਕਿ ਅਜਿਹਾ ਕਰਨ ਨਾਲ ਕਿਸਾਨ ਬਹੁਤ ਜਿਆਦਾ ਸੰਕਟ ਵਿੱਚ ਪੈ ਜਾਵੇਗਾ ਅਤੇ ਖੁਦਕੁਸ਼ੀਆਂ ਕਰਨ ਲਈ ਹੀ ਮਜਬੂਰ ਹੋ ਜਾਵੇਗਾ। ਕਿਉਕਿ ਫਸਲਾਂ ਦੇ ਰੇਟ ਅੱਧੇ ਹੋ ਜਾਣਗੇ ਅਤੇ ਪੰਜਾਬ ਦੀ ਜਨਤਾ ਭੁੱਖਮਰੀ ਦਾ ਸ਼ਿਕਾਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਐਮ ਐਸ ਪੀ ਨੂੰ ਖਤਮ ਹੋਣ ਤੋਂ ਰੋਕਣ ਲਈ ਜੱਥੇਬੰਦੀ ਸੰਘਰਸ਼ ਦਾ ਰਾਹ ਉਲੀਕੇਗੀ। ਉਨ੍ਹਾਂ ਕਿਹਾ ਕਿ ਜੁਲਾਈ ਮਹੀਨੇ ਵਿੱਚ ਕਿਸਾਨਾਂ ਵੱਲੋ ਼ਟਰੈਕਟਰ ਸੜਕਾਂ ਤੇ ਖੜ੍ਹੇ ਕਰਕੇ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਬੋਹਾ ਬ੍ਰਾਚ ਤੇ ਬਣਨ ਵਾਲੇ ਪੁੱਲ ਦੇ ਸਾਇਡਾ ਰਾਹੀਂ ਪਾਣੀ ਛੱਡਿਆ ਜਾਵੇ ਤਾਂ ਜ਼ੋ ਕਿਸਾਨਾਂ ਨੂੰ ਫਸਲ ਵਹਾਉਣ ਲਈ ਪਾਣੀ ਮਿਲ ਸਕੇ। ਇਸ ਮੌਕੇ ਬਾਬੂ ਸਿੰਘ ਲਾਭਾ, ਲਾਭ ਸਿੰਘ ਬਲਾਕ ਮੀਤ ਪ੍ਰਧਾਨ, ਮੇਵਾ ਸਿੰਘ ਕੁਲਾਣਾ, ਸਾਧੂ ਸਿੰਘ ਕੁਲਾਣਾ, ਜ਼ੋਗਿੰਦਰ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ।