
ਬੁਢਲਾਡਾ 14 ਮਈ (ਸਾਰਾ ਯਹਾਂ/ਅਮਨ ਮਹਿਤਾ): ਕਰੋਨਾ ਮਹਾਂਮਾਰੀ ਵਿਚ ਲੋਕਾਂ ਦੀ ਹਰ ਸੰਭਵ ਮਦਦ ਦੇ ਮਕਸਦ ਹੇਠ ਗਊ ਸੇਵਾ ਦਲ ਅਤੇ ਮਹਾ ਕਾਵੜ ਸੰਘ ਦੇ ਮੈਂਬਰਾ ਵਲੋ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਰਾਹ ਜਾਂਦੇ ਵਿਅਕਤੀਆ ਨੂੰ ਸ਼ਹਿਰ ਦੇ ਆਈ.ਟੀ.ਆਈ. ਚੌਂਕ ਵਿਚ ਮਾਸਕ ਅਤੇ ਸੈਨੀਟਾਈਜ਼ਰ ਗਏ ਵੰਡੇ। ਇਸ ਮੌਕੇ ਗਊ ਸੇਵਾ ਦਲ ਦੇ ਪ੍ਰਧਾਨ ਸੰਜੂ ਕਾਠ ਅਤੇ ਮਹਾਂ ਕਾਵੜ ਸੰਘ ਦੇ ਸੋਨੂੰ ਕੁਮਾਰ ਨੇ ਦੱਸਿਆ ਕਿ ਕੱਲ੍ਹ ਵੀ ਪ੍ਰਸ਼ਾਂਸ਼ਨ ਦੀ ਮਦਦ ਨਾਲ ਕਰੋਨਾ ਮਰੀਜਾ ਨੂੰ ਪਿੰਡ ਪਿੰਡ ਪਹੁੰਚ ਕੇ ਮਿਸ਼ਨ ਫਤਹਿ ਕਿਟਟਾ ਵੰਡੀਆ ਗਈਆ ਸਨ। ਓਹਨਾ ਕਿਹਾ ਕਿ ਜਲਦ

ਹੀ ਵੈਕਸੀਨ ਉਪਲੱਬਧ ਹੋਣ ਤੋ ਬਾਅਦ ਹਰ ਘਰ ਵੈਕਸੀਨ ਮੁਹਿੰਮ ਤਹਿਤ ਵੇਕਸੀਨੇਸ਼ਨ ਕੈੰਪ ਵੀ ਲਗਾਏ ਜਾਣਗੇ । ਅਸੀਂ ਕਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਰ ਵਿਅਕਤੀ ਦੀ ਆਕਸੀਜਨ ਦੇ ਨਾਲ ਨਾਲ ਹਰ ਤਰ੍ਹਾਂ ਦੀ ਸੰਭਵ ਮਦਦ ਕਰਨ ਲਈ ਤਿਆਰ ਹੈ। ਮਰੀਜ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਪੁਲਿਸ ਕਰਮਚਾਰੀਆ ਸਮੇਤ ਸੰਸਥਾ ਦੇ ਬਿੰਦਰ ਕੁਮਾਰ, ਗਿੰਨੀ ਕੁਮਾਰ, ਰਜਿੰਦਰ ਗੋਇਲ, ਗੋਰਿਸ਼ ਗੋਇਲ , ਸੁਨੀਲ ਗਰਗ, ਅੰਕੁਸ਼ ਕੱਕੜ ਸੇਵਾਦਾਰ ਹਾਜਰ ਸਨ।
