
ਬੁਢਲਾਡਾ 28 ਮਈ (ਸਾਰਾ ਯਹਾਂ/ਅਮਨ ਮਹਿਤਾ): ਸਮਾਜ ਸੇਵਾ ਕਰਨ ਨੂੰ ਸਬ ਤੋਂ ਅੱਗੇ ਰਹਿਣ ਵਾਲਾ ਮੋਹਿਤ ਚਾਵਲਾ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ। ਮੋਹਿਤ ਚਾਵਲਾ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹੇ ਅੱਜ 4 ਸਾਲ ਹੋ ਗਏ ਹਨ ਪਰ ਅੱਜ ਵੀ ਮੋਹਿਤ ਲੋਕਾਂ ਦੇ ਦਿਲਾਂ ਦੀ ਧੜਕਣ ਬਣਿਆ ਹੋਇਆ ਹੈ। ਮੋਹਿਤ ਚਾਵਲਾ ਦੇ ਸਮਾਜ ਸੇਵਾ ਦੇ ਕੰਮਾਂ ਵਿਚੋਂ ਖੂਨਦਾਨ ਕਰਨਾ ਵੀ ਇਕ ਮਹਾਨ ਕੰਮ ਸੀ ਜਿਸ ਲਈ ਮੋਹਿਤ ਹਮੇਸ਼ਾ ਯੂਥ ਨੂੰ ਪ੍ਰੇਰਦਾ ਰਹਿੰਦਾ ਸੀ ਅਤੇ ਹਮੇਸ਼ਾ ਖੁਦ ਵੀ ਖੂਨਦਾਨ ਕਰਨ ਲਈ ਅਗੇ ਰਹਿੰਦਾ ਸੀ। ਅੱਜ ਮੋਹਿਤ ਚਾਵਲਾ ਦੀ ਬਰਸੀ ਦੇ ਮੌਕੇ ਤੇ ਉਨ੍ਹਾਂ ਦੇ ਦੋਸਤਾਂ ਮਿੱਤਰਾਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਬਲੱਡ ਬੈਂਕ ਮਾਨਸਾ ਦੇ ਸੁਨੈਨਾ ਮੰਗਲਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਭਾਵੇਂ ਅੱਜ ਬਲੱਡ ਕੈਂਪ ਦਾ ਆਯੋਜਨ ਨਹੀਂ ਕੀਤਾ ਗਿਆ ਪਰ ਫਿਰ ਵੀ ਮੋਹਿਤ ਚਾਵਲਾ ਦੀ ਸੋਚ ਤੇ ਚਲਦਿਆਂ ਨੌਜਵਾਨਾਂ ਵੱਲੋਂ ਖ਼ੂਨਦਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਕਈ ਨੌਜਵਾਨਾਂ ਵੱਲੋਂ ਆ ਕੇ ਖੂਨਦਾਨ ਕੀਤਾ ਗਿਆ। ਇਸ ਮੋਕੇ ਕਬੀਰ ਰਹੇਜਾ ਅਤੇ ਅਮਨ ਕੁਮਾਰ ਹਾਜਰ ਸਨ।
