ਬੁਢਲਾਡਾ 15 ਸਤੰਬਰ (ਸਾਰਾ ਯਹਾ/ਅਮਨ ਮਹਿਤਾ): ਸਮਾਜ ਸੇਵੀ ਅਧਿਆਪਕ ਵਨੀਤ ਕੁਮਾਰ ਸਿੰਗਲਾ ਸਟੇਟ ਅਵਾਰਡੀ ਨੇ ਸ਼ਹਿਰ ਦੇ ਵਾਰਡ ਨੰਬਰ 7 ਤੋ 13 ਦੇ ਪੌਜਟਿਵ ਆਏ ਕੇਸ ਵਿੱਚ ਰੈਪਿਟ ਰਿਸਪੋਸ ਟੀਮ (ਆਰ ਆਰ ਟੀ) ਵਿਚ ਡਿਊਟੀ ਤਨ ਮਨ ਧਨ ਨਾਲ ਵਧੀਆ ਸੇਵਾਵਾ ਦੇ ਰਹੇ ਹਨ ਉਥੇ ਸਕੂਲ ਦੇ ਕੰਮ ਵੀ ਕਰ ਰਹੇ ਹਨ। ਉਹ ਹਰ ਰੋਜ਼ 7 ਤੋ 13 ਵਾਰਡਾਂ ਦੇ ਲੋਕਾਂ ਨਾਲ ਗੱਲ ਬਾਤ,ਹਾਲ ਚਾਲ ਪੁੱਛਣ ਅਤੇ ਸੰਪਰਕ ਵਿਚ ਆਏ ਲੋਕਾਂ ਦੀ ਰਿਪੋਰਟ ਦੇ ਨਾਲ ਨਾਲ ਕੋਵਿਡ 19 ਤੋ ਬਚਣ ਅਤੇ ਪਰਹੇਜ਼ ਰੱਖਣ ਬਾਰੇ ਵੀ ਜਾਣਕਾਰੀ ਦੇ ਰਹੇ ਹਨ ਉਥੇ ਬਚਿਆਂ ਨੂੰ ਹਰ ਰੋਜ਼ ਯੂ ਟਿਊਬ ਉਪਰ ਸਿਲੇਬਸ ਮੁਤਾਬਕ ਵੀਡੀਓ ਬਣਾ ਕੇ ਗਰੁੱਪ ਵਿਚ, ਆਪਣੇ ਚੈਨਲ ਉਪਰ ਸੇਅਰ ਕਰ ਦਿੰਦੇ ਹਨ। ਉਸੇ ਤਰ੍ਹਾਂ ਸਿਿਖਆ ਵਿਭਾਗ ਵੱਲੋਂ ਮਾਪੇ ਮਿਲਣੀ ਜੋ 14 ਤੋ 19 ਤਕ ਕਰਵਾਈ ਜਾ ਰਹੀ ਹੈ ਉਸ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਪੀ ਏ ਐਸ ਦੋ ਤਿਆਰੀ ਸਬੰਧੀ ਵੀਡੀਓ ਸੇਅਰ ਕਰ ਕਰ ਰਿਹਾ ਹਨ। ਇਸ ਤਰ੍ਹਾਂ ਹਰ ਖੇਤਰ ਵਿੱਚ ਜਿਵੇਂ ਔਨ ਲਾਇਨ ਸਿਿਖਆ, ਪੀ ਐਸ ਦੀ ਤਿਆਰੀ, ਵਜ਼ੀਫੇ ਸਬੰਧੀ, ਮਿਡ ਡੇ ਮੀਲ ਲਈ, ਕਿਤਾਬਾਂ ਦੀ ਵੰਡ, ਪੰਜਾਬ ਐਜੂਕੇਅਰ ਐਪਰ, ਕੋਵਿਡ 19 ਜਾਗਰੂਕ ਦੀ ਵੀਡੀਓ, ਬਚਿਆਂ ਦੀ ਪੜ੍ਹਾਈ ਅਤੇ ਸਿਹਤ ਬਾਰੇ ਜਾਣਕਾਰੀ ,ਵਿਸਥਾਰ ਪੂਰਵਕ ਦੇ ਰਹੇ ਹਨ। ਕੋਵਿਡ 19 ਵਿੱਚ ਕੈਰੀਅਰ ਦੀ ਸ਼ੁਰੂਆਤ, ਰੁਜ਼ਗਾਰ ਬਾਰੇ ਜਾਣਕਾਰੀ ਦੇਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਹਨਾਂ ਦੀ ਇਕ ਕਿਤਾਬਾਂ ਵੀ ਕੈਰੀਅਰ ਗਾਈਡੈਂਸ ਵੀ ਪਬਲੀਸਿਟੀ ਹੋ ਗਈ ਹੈ ਉਹਨਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਪਿਛਲੇ 5 ਸਤੰਬਰ ਨੂੰ ਅਤੇ ਤਿੰਨ ਪ੍ਰਸੰਸਾ ਪੱਤਰ ਸਿਿਖਆ ਸਕੱਤਰ ਕਿਰਸ਼ਨ ਕੁਮਾਰ ਜੀ ਵਲੋਂ, ਡੀ ਸੀ ਵਲੋਂ ਐਸ ਡੀ ਐਮ ਵਲੋਂ, ਅਤੇ ਇਸ ਵਾਰ ਜਿਲੇ ਪੱਧਰ ਉਪਰ 5 ਸਤੰਬਰ ਨੂੰ ਸਨਮਾਨਿਤ ਕੀਤਾ ਗਿਆ।