*ਸਮਾਜ ਸੇਵਾ ਲਈ ਮੰਤਰੀ ਜੋੜਾਮਾਜਰਾ ਨੇ ਸੰਜੀਵ ਅਰੋੜਾ ਨੂੰ ਕੀਤਾ ਸਨਮਾਨਿਤ*

0
63
Oplus_131072

ਮਾਨਸਾ, 16 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਦੇ ਉਘੇ ਸਮਾਜ ਸੇਵੀ ਸੰਜੀਵ ਅਰੋੜਾ ਜੋ ਕਿ ਅਕਸਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਸੰਜੀਵ ਅਰੋੜਾ ਜੋ ਕਿ ਸਮਾਜ ਸੇਵੀ, ਖ਼ੂਨਦਾਨੀ, ਰੋਟਰੀ ਕਲੱਬ ਮਾਨਸਾ ਰੋਇਲ ਦੇ ਸੈਕਟਰੀ, ਸ਼੍ਰੀ ਦੁਰਗਾ ਕੀਰਤਨ ਮੰਡਲ ਮਾਨਸਾ ਦੇ ਵਾਈਸ ਪ੍ਰਧਾਨ ਅਤੇ ਪੰਜਾਬ ਬੈਂਕ ਮੁਲਾਜਮ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਨ ਨੂੰ ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਤੇ 78ਵੇਂ ਆਜ਼ਾਦੀ ਦਿਵਸ 15 ਅਗਸਤ ਸੁਤੰਤਰਤਾ ਦਿਵਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਸੰਜੀਵ ਅਰੋੜਾ ਨੂੰ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਹੈ। 

LEAVE A REPLY

Please enter your comment!
Please enter your name here