
29 ਅਪ੍ਰੈਲ ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ)
ਸ੍ਰੀ ਕ੍ਰਿਸ਼ਨ ਕੀਰਤਨ ਮੰਡਲ ਦੇ ਸੰਸਥਾਪਕ ਸਵਰਗੀ ਸ਼੍ਰੀ ਲਾਲਾ ਠਾਕੁਰ ਦਾਸ ਸਰਦਾਨਾ ਦੇ ਪੁੱਤਰ ਸਮਾਜਸੇਵੀ ਸਵਰਗੀ ਸੁਰੇਸ਼ ਕੁਮਾਰ ਸਰਦਾਨਾ ਦੀ ਬਰਸੀ ਮੌਕੇ ਉਹਨਾਂ ਦੇ ਪੁੱਤਰਾਂ ਰਾਜੂ ਅਤੇ ਦੀਪਕ ਸਰਦਾਨਾ ਵਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਸੋਮਵਾਰ ਨੂੰ ਸਥਾਨਕ ਗਊਸ਼ਾਲਾ ਭਵਨ ਵਿਖੇ ਲਗਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਸਮਾਜਸੇਵੀ ਡਿੰਪਲ ਫਰਮਾਹੀ ਨੇ ਦੱਸਿਆ ਕਿ ਸ਼ੰਕਰਾ ਆਈ ਕੇਅਰ ਹਸਪਤਾਲ ਲੁਧਿਆਣਾ ਦੀ ਟੀਮ ਵਲੋਂ ਲਗਾਏ ਗਏ ਇਸ ਕੈਂਪ ਵਿੱਚ ਪੰਜ ਸੋ ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਜਿਹੜੇ ਮਰੀਜ਼ਾਂ ਨੂੰ ਐਨਕਾਂ ਦੀ ਜ਼ਰੂਰਤ ਸੀ ਉਹਨਾਂ ਨੂੰ ਐਨਕਾਂ ਦਿੱਤੀਆਂ ਗਈਆਂ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ।ਇਸ ਮੌਕੇ ਉਹਨਾਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਲਈ ਅਪ੍ਰੇਸ਼ਨ ਲੋੜੀਂਦੇ ਸਨ ਉਨ੍ਹਾਂ ਨੂੰ ਕੱਲ੍ਹ ਲੁਧਿਆਣਾ ਹਸਪਤਾਲ ਵਿਖੇ ਲਿਜਾ ਕੇ ਅਪਰੇਸ਼ਨ ਬਿੱਲਕੁਲ ਮੁਫ਼ਤ ਕੀਤੇ ਜਾਣਗੇ। ਇਸ ਮੌਕੇ ਸਮਾਜਸੇਵੀ ਗੁਰਪ੍ਰੀਤ ਭੰਮਾਂ ਤੇ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਪਰਿਵਾਰ ਵਲੋਂ ਸਮੇਂ ਸਮੇਂ ਤੇ ਸਮਾਜਸੇਵੀ ਕੰਮਾਂ ਵਿੱਚ ਵੱਡੇ ਸਹਿਯੋਗ ਦਿੱਤੇ ਜਾਂਦੇ ਹਨ ਅਤੇ ਪਰਿਵਾਰ ਵਲੋਂ ਅੱਖਾਂ ਦਾ ਇਹ ਕੈਂਪ ਲਗਾ ਕੇ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਨੂੰ ਰੋਸ਼ਨ ਕਰਨ ਦਾ ਸ਼ਲਾਘਾਯੋਗ ਉਦਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਖਾਂ ਦੇ ਮਾਹਿਰ ਡਾਕਟਰ ਮੋਨੀਕਾ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮਰੀਜ਼ਾਂ ਨੂੰ ਵਧੀਆ ਢੰਗ ਅਤੇ ਆਧੁਨਿਕ ਮਸ਼ੀਨਾਂ ਨਾਲ ਚੈੱਕ ਕਰਕੇ ਵਧੀਆ ਕੁਆਲਿਟੀ ਦੇ ਲੈਂਸ ਪਾਕੇ ਓਪਰੇਸ਼ਨ ਕਰਨ ਦਾ ਯਕੀਨ ਦਿਵਾਇਆ ਹੈ।
ਇਸ ਮੌਕੇ ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਆਈ ਹਸਪਤਾਲ ਵਿਖੇ ਆਈ ਬੈਂਕ ਵੀ ਹੈ ਜਿੱਥੇ ਮਿ੍ਤਕ ਵਿਅਕਤੀਆਂ ਦੀਆਂ ਅੱਖਾਂ ਦਾਨ ਕਰਵਾਈਆਂ ਜਾਂਦੀਆਂ ਹਨ ਅਤੇ ਲੋੜਵੰਦ ਮਰੀਜ਼ਾਂ ਦੇ ਅੱਖਾਂ ਬਿੱਲਕੁਲ ਮੁਫ਼ਤ ਲਗਾ ਕੇ ਉਹਨਾਂ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ ਜਾਂਦਾ ਹੈ।
ਇਸ ਮੌਕੇ ਪਰਿਵਾਰਕ ਮੈਂਬਰਾਂ ਕਾਲਾ ਸਰਦਾਨਾ,ਰਾਜੂ ਸਰਦਾਨਾ, ਦੀਵਾਨ ਭਾਰਤੀ, ਗਿਆਨ ਚਾਂਦਪੁਰੀਆ, ਧਰਮ ਪਾਲ ਪਾਲੀ, ਵਿਨੋਦ ਭੰਮਾ,ਸੁਰਿੰਦਰ ਲਾਲੀ, ਪਵਨ ਧੀਰ ,ਅਮਰ ਪੀ ਪੀ, ਦੀਪਕ ਮੋਬਾਇਲ, ਨਵੀਂ ਲਹਿਰੀ, ਗੁਰਪ੍ਰੀਤ ਲਹਿਰੀ,ਬਲਜੀਤ ਕੜਵਲ, ਬਲਜੀਤ ਸ਼ਰਮਾਂ, ਸੁਨੀਲ ਗੋਇਲ ਸਮੇਤ ਸਮਾਜਸੇਵੀ ਹਾਜ਼ਰ ਸਨ।
