24 ਮਈ(ਸਾਰਾ ਯਹਾਂ/ਬਿਊਰੋ ਨਿਊਜ਼)ਮਜੀਠੀਆ ਨੇ ਸੋਸ਼ਲ ਮੀਡੀਆ ‘ਤੇ ਲਿਖਿਆ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਚੋਣ ਪ੍ਰਚਾਰ ਦੌਰਾਨ ਅਕਸਰ ਹੀ ਇਹ ਤੀਰ ਕਮਾਨ ਚਲਾਉਣ ਦਾ ਦ੍ਰਿਸ਼ ਦੇਖਣ ਨੂੰ ਮਿਲਦਾ ਹੈ ਪਰ ਅੱਜ ਤੱਕ ਇਹ ਸਮਝ ਤੋਂ ਬਾਹਰ ਹੈ ਕਿ ਇਹ ਨਿਸ਼ਾਨਾ ਲਾਇਆ ਕਿਸ ਤੇ ਜਾ ਰਿਹਾ।
ਸ਼੍ਰੋਮਣੀ ਅਕਾਲੀ ਆਗੂ ਬਿਕਰਮ ਮਜੀਠੀਆ(Bikram Majithia) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ(Bhagwant Mann) ਵੱਲੋਂ ‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਦਬਦਾ ਕਿਥੇ ਹੈ’ ਗੀਤ ‘ਤੇ ਕਮਾਨ-ਤੀਰ ਚਲਾਉਣ ਦੀ ਗੱਲ ‘ਤੇ ਤੰਜ ਕਸਿਆ ਹੈ।
ਮਜੀਠੀਆ ਨੇ ਸੋਸ਼ਲ ਮੀਡੀਆ ‘ਤੇ ਲਿਖਿਆ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਚੋਣ ਪ੍ਰਚਾਰ ਦੌਰਾਨ ਅਕਸਰ ਹੀ ਇਹ ਤੀਰ ਕਮਾਨ ਚਲਾਉਣ ਦਾ ਦ੍ਰਿਸ਼ ਦੇਖਣ ਨੂੰ ਮਿਲਦਾ ਹੈ ਪਰ ਅੱਜ ਤੱਕ ਇਹ ਸਮਝ ਤੋਂ ਬਾਹਰ ਹੈ ਕਿ ਇਹ ਨਿਸ਼ਾਨਾ ਲਾਇਆ ਕਿਸ ਤੇ ਜਾ ਰਿਹਾ। ਮਜੀਠੀਆ ਨੇ ਕਿਹਾ, ਸਿੱਧੂ ਮੂਸੇਵਾਲਾ ਦੇ ਕਾਤਲਾਂ ਤੇ, ਜੇਲ੍ਹ ‘ਚੋ ਇੰਟਰਵਿਊ ਦੇਣ ਵਾਲੇ ਲਾਰੈਂਸ ਬਿਸ਼ਨੋਈ ਤੇ, ਸੰਦੀਪ ਨੰਗਲਅੰਬੀਆਂ ਦੇ ਕਾਤਲਾਂ ਤੇ, ਪੰਜਾਬ ਨੂੰ ਲੁੱਟਣ ਵਾਲੇ ਰੇਤ ਮਾਫ਼ੀਆ ਤੇ,ਮਾਹੌਲ ਖ਼ਰਾਬ ਕਰ ਰਹੇ ਗੈਂਗਸਟਰਾਂ ਤੇ,ਨੌਕਰੀ ਮੰਗ ਰਹੇ ਨੌਜਵਾਨਾਂ ਤੇ,ਕਿਸਾਨ ਸ਼ੁੱਭਕਰਨ ਦੇ ਕਾਤਲਾਂ ਤੇ,ਪੰਜਾਬ ਤੋਂ ਗਵਾਂਢੀ ਰਾਜਾਂ ‘ਚ ਪਲਾਇਨ ਕਰ ਰਹੇ ਪੰਜਾਬ ਦੇ ਉਦਯੋਗਾਂ ਤੇ, ਮੁਆਵਜ਼ਾ ਮੰਗਦੇ ਹੜ੍ਹ ਪ੍ਰਭਾਵਿਤ ਕਿਸਾਨ ਤੇ,ਪੰਜਾਬ ਦਾ ਹਜ਼ਾਰਾਂ ਕਰੋੜ ਝੂਠੇ ਇਸ਼ਤਿਹਾਰਾਂ ਤੇ ਖਰਚਣ ਵਾਲਿਆਂ ਤੇ,ਪੰਜਾਬ ਦਾ ਪੈਸਾ ਬਾਹਰੀ ਸੂਬਿਆਂ ‘ਚ ਲੁਟਾਉਣ ਵਾਲਿਆਂ ਤੇ,ਪੰਜਾਬ ਸਰਕਾਰ ਦੇ ਹੈਲੀਕਾਪਟਰ ‘ਚ ਸਵਾਰ ਤੁਹਾਡੇ ਆਕਾ ਅਰਵਿੰਦ ਕੇਜਰੀਵਾਲ ਤੇ ਜਾਂ ਫਿਰ ਦਿੱਲੀ ਦੀ ਤਰਜ਼ ਤੇ ਪੰਜਾਬ ਦੀ ਸ਼ਰਾਬ ਪਾਲਸੀ ਬਣਾਉਣ ਵਾਲਿਆਂ ਤੇ।
ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਜੀ ਦੱਸਣ ਦੀ ਖੇਚਲ ਕਰਨਾ ਕਿ ਤੁਹਾਡੇ ਨਿਸ਼ਾਨੇ ਤੇ ਕੌਣ ਹੈ ਕਿ ਜਾਂ ਸਿਰਫ਼ ਤੁਸੀਂ ਆਪਣਾ ਨੌਟੰਕੀ ਦਾ ਸ਼ੌਕ ਪੂਰਾ ਕਰਦੇ ਹੋ ? ਇਸ ਦੇ ਅਖੀਰ ਵਿੱਚ ਮਜੀਠੀਆ ਨੇ ਲਿਖਿਆ ਸੂਚੀ ਤੇ ਬਹੁਤ ਲੰਬੀ ਹੈ ਪਰ ਹੁਣ ਮੈਂ ਚੋਣ ਪ੍ਰਚਾਰ ਤੇ ਜਾਣਾ