ਮਾਨਸਾ 22.04.2020(ਸਾਰਾ ਯਹਾ, ਬਲਜੀਤ ਸ਼ਰਮਾ): ਦੇਸ. ਵਿੱਚ ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਲੋਕਡਾਊਨ ਹੋਣ ਦੀ ਸਥਿਤੀ ਵਿੱਚ ਮਾਨਸਾ ਸ.ਹਿਰ ਦੇ ਸਭ ਤੋਂ ਪੁਰਾਣੇ ਸਕੂਲ ਬੀ.ਐਮ.ਡੀ.ਸਕੂਲ ਵੱਲੋਂ ਆਪਣੇ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਵਿਦਿਆਰਥੀਆਂ ਨੂੰ ਆਨਲਾਇਨ ਪੜ੍ਹਾਈ ਕਰਵਾਈ ਜਾ ਰਹੀ ਹੈ| ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸਟੇਟ ਅਵਾਰਡੀ ਤਰਸੇਮ ਗੋਇਲ ਨੇ ਦੱਸਿਆ ਕਿ ਭਾਵੇਂ ਦੇਸ. ਅੰਦਰ ਕਰਫਿਊ ਲੱਗਾ ਹੋਣ ਕਾਰਨ ਸਾਰੀਆਂ ਵਿੱਦਿਅਕ ਸੰਸਥਾਵਾਂ ਬੰਦ ਹਨ ਫਿਰ ਵੀ ਸੰਸਥਾ ਦੇ ਸਾਰੇ ਵਿਦਿਆਰਥੀ ਆਨਲਾਇਨ ਪੜ੍ਹਾਈ ਰਾਹੀਂ ਆਪਣੇ ਅਧਿਆਪਕਾਂ ਨਾਲ ਜੁੜੇ ਹੋਏ ਹਨ| ਉਹਨਾਂ ਅਨੁਸਾਰ ਸਕੂਲ ਦੇ ਸਾਰੇ ਅਧਿਆਪਕ ਸਿੱਖਿਆ ਨਾਲ ਸਬੰਧਤ ਹਰ ਗਤੀਵਿਧੀ ਵਿਦਿਆਰਥੀਆਂ ਨਾਲ ਸਾਂਝੀ ਕਰ ਰਹੇ ਹਨ| ਇਸ ਭਿਆਨਕ ਬਿਮਾਰੀ ਤੋਂ ਬਚਾਓ ਲਈ ਲਗਾਤਾਰ ਜਾਗ੍ਰਤ ਕੀਤਾ ਜਾ ਰਿਹਾ ਹੈ| ਮੈਡਮ ਪੁਨੀਤ, ਸਿਵਾਨੀ, ਜੋਤੀ ਖੁਡਾਨੀਆਂ, ਨੈਂਨਸੀ, ੍ਹਾਇਨਾਂ, ਨੀਰੂ, ਹਰਜੀਤ, ਰਾਣੋ, ਅੰਜਲੀ ਆਦਿ ਨੇ ਦੱਸਿਆ ਕਿ ਵਿਦਿਆਰਥੀ ਲੋਕਡਾਊਨ ਦੀ ਸਥਿਤੀ ਹੋਣ ਕਾਰਨ ਘਰ ਵਿੱਚ ਹੀ ਰਹਿ ਕੇ ਬਹੁਤ ਹੀ ਰੁਚੀ ਨਾਲ ਕੰਮ ਪੂਰਾ ਕਰ ਰਹੇ ਹਨ ਅਤੇ ਚੈਕ ਵੀ ਕਰਵਾ ਰਹੇ ਹਨ| ਇਸ ਸਮੇਂ ਮਾਪਿਆਂ ਸਲੀਮ ਖਾਨ, ਹਰਜੀਵਨ ਸਿੰਘ, ਅ੍ਰਮਿੰਤਪਾਲ, ਗੁਰਮੀਤ ਸਿੰਘ, ਰਾਕੇਸ. ਕੁਮਾਰ, ਹੰਸ ਰਾਜ ਨੇ ਸਕੂਲ ਸਟਾਫ. ਦੀ ਸ.ਲਾਘਾ ਕਰਦਿਆਂ ਕਿਹਾ ਕਿ ਇਹਨਾਂ ਦੇ ਉ-ੱਦਮ ਕਾਰਨ ਬੱਚੇ ਘਰ ਵਿੱਚ ਲਗਾਤਾਰ ਸਕੂਲ ਦਾ ਕੰਮ ਰਹੇ ਹਨ ਅਤੇ ਉਹਨਾਂ ਨੂੰ ਕਰੋਨਾ ਤੋਂ ਬਚਾਉਣ ਲਈ ਘਰ ਵਿੱਚ ਰੱਖਣਾ ਵੀ ਸੌਖਾ ਹੋ ਗਿਆ ਹੈ| ਪ੍ਰਧਾਨ ਈਸ.ਵਰ ਚੰਦ, ਸੈਕਟਰੀ ਸੰਜੀਵ ਕੁਮਾਰ ਅਤੇ ਕੈਸ.ੀਅਰ ਰਵੀ ਕੁਮਾਰ ਨੇ ਸਮੂਹ ਸਟਾਫ ਦੀ ੍ਹਲਾਘਾ ਕਰਦੇ ਹੋਏ ਕਿਹਾ ਕਿ ਇਸ ਬਿਮਾਰੀ ਤੋਂ ਬਚਾਓ ਲਈ ਜਾਗਰਤ ਕਰਦੇ ਸਿੱਖਿਆ ਗਤੀਵਿਧੀਆਂ ਕਰਵਾਈਆਂ ਜਾਣ|ReplyForward |