ਸਬ-ਡਵੀਜਨ ਬੁਢਲਾਡਾ ਦੇ ਪੁਲਿਸ ਮੁਲਾਜ਼ਮਾਂ ਨੂੰ ਇਮਿਊਨਨਿਟੀ ਬੂਸਟਰ ਡੋਜ਼ ਵੰਡੇ

0
134

ਬੁਢਲਾਡਾ 11 ਮਈ ( ਅਮਨ ਮਹਿਤਾ, ਅਮਿਤ ਜਿੰਦਲ) ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਭਾਰਤ ਸਰਕਾਰ ਦੇ ਆਯੂਸ਼ ਵਿਭਾਗ ਦੇ ਹੁਕਮਾਂ ਅਨੁਸਾਰ ਪੰਜਾਬ ਸਰਕਾਰ ਦੇ ਹੋਮਿਓਪੈਥੀ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੋਮਿਓਪੈਥੀ ਵਿਭਾਗ ਜਿਲ੍ਹਾ ਮਾਨਸਾ ਦੀ ਟੀਮ ਵੱਲੋਂ ਸਬ-ਡਵੀਜਨ ਬੁਢਲਾਡਾ ਅਧੀਨ ਆਉਂਦੇ ਥਾਣਿਆ ਦੇ ਪੁਲਿਸ ਜਵਾਨਾਂ ਅਤੇ ਮੀਡੀਆ ਕਰਮੀਆਂ ਲਈ ਕੋਵਿਡ-19 ਇਮਿਊਨਿਟੀ ਬੂਸਟਰ ਡੋਜ਼ ਵੰਡੇ ਗਏ।ਟੀਮ ਦੀ ਅਗਵਾਈ ਕਰ ਰਹੇ ਜਿਲ੍ਹਾ ਹੋਮਿਓਪੈਥੀ ਅਫ਼ਸਰ ਡਾ: ਸੁਰਿੰਦਰ ਕੌਰ ਨੇ ਡੀ. ਐਸ. ਪੀ. ਬੁਢਲਾਡਾ ਜਸਪਿੰਦਰ ਸਿੰਘ ਦੇ ਰੀਡਰ ਨੂੰ ਸਮੁੱਚੇ ਪੁਲਿਸ ਮੁਾਲਜ਼ਮਾਂ ਲਈ 460  ਬੂਸਟਰ ਡੋਜ਼ ਸੌਂਪੇ ਜਦ ਕਿ 20 ਦੇ ਕਰੀਬ ਮੀਡੀਆ ਕਰਮੀਆਂ ਲਈ ਵੀ ਇਹ ਇਮਊਨਿਟੀ ਬੂਸਟਰ ਡੋਜ਼ ਵੰਡੇ।ਸੰਬੋਧਨ ਕਰਦਿਆ ਐਚ.ਐਮ.ਓ. ਡਾ: ਗੁਰਤੇਜ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਪ੍ਰਮਾਣਿਤ ਇਹ ਬੂਸਟਰ ਵਿਅਕਤੀ ਦੀ ਇਮਿਊਨਿਟੀ ਵਧਾਉਦਾਂ ਹੈ ਜਿਸ ਨਾਲ ਉਸ ਅੰਦਰ ਕਰੋਨਾਂ ਜਿਹੇ ਰੋਗਾਂ ਨਾਲ ਲੜਨ ਦੀ ਸ਼ਕਤੀ ਚ ਵਾਧਾ ਹੁੰਦਾਂ ਹੈ।ਉਨਾਂ ਇਸ ਡੋਜ਼ ਨੂੰ ਲੈਣ ਦੀ ਵਿਧੀ ਅਤੇ ਇਸ ਤੋਂ ਹੋਣ ਵਾਲੇ ਫਾਇਦਿਆਂ ਤੋਂ ਇਲਾਵਾ ਕੋਰੋਨਾ ਵਾਇਰਸ ਤੋਂ ਬਚਾਅ ਦੇ ਉਪਾਅ ਵੀ ਦੱਸੇ।ਇਸ ਮੌਕੇ ਸੁਖਜਿੰਦਰ ਕੌਰ ਫਾਰਮਾਸਿਸਟ ਵੀ ਹਾਜ਼ਰ ਸਨ।ਰੀਡਰ ਦਰਸ਼ਨ ਸਿੰਘ ਨੇ ਹੋਮਿਓਪੈਥੀ ਵਿਭਾਗ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here