
ਬੁਢਲਾਡਾ 27, ਜਨਵਰੀ (ਸਾਰਾ ਯਹਾ /ਅਮਨ ਮਹਿਤਾ): ਗਣਤੰਤਰ ਦਿਵਸ ਦੇ ਮੌਕੇ ਤੇ ਸਬ ਡਵੀਜਨ ਦਾ ਸਮਾਗਮ ਚ ਐਸ ਡੀ ਐਮ ਬੁਢਲਾਡਾ ਸਾਗਰ ਸੇਤੀਆ ਵੱਲ਼ੋ ਕੋਮੀ ਝੰਡਾ ਲਹਿਰਾਈਆ ਗਿਆ। ਇਸ ਮੌਕੇ ਤੇ ਉਨ੍ਹਾਂ ਨੇ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡਾ ਸਬਦਾ ਇਹ ਫਰਜ ਬਣਦਾ ਹੈ ਕਿ ਦੇਸ ਦੇ ਉਨ੍ਹਾਂ ਮਹਾਨ ਸੁਰਬੀਰਾਂ ਦੇਸ ਭਗਤਾਂ ਨੂੰ ਯਾਦ ਕਰਦੇ ਹੋਏ ਦੇਸ ਦੀ ਅਖੰਡਤਾ ਅਤੇ ਆਪਸੀ ਭਾਈਚਾਰਕ ਸਾਝ ਨੂੰ ਹਮੇਸਾ ਕਾਇਮ ਰੱਖਿਏ। ਉਨ੍ਹਾਂ ਦੱਸਿਆ ਕਿ 26 ਜਨਵਰੀ 1950 ਨੂੰ ਆਪਣਾ ਸਵਿਧਾਨ ਲਾਗੂ ਹੋਇਆ ਸੀ। ਇਸ ਮੌਕੇ ਤੇ ਸਬ ਡਵੀਜਨ ਪੱਧਰ ਦੇ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ। ਇਸ ਮੌਕੇ ਕਰੋਨਾ ਮਹਾਮਾਰੀ ਦੇ ਇਤਿਆਤ ਦੀ ਪਾਲਣਾ ਕੀਤੀ ਗਈ।
