ਸਬ ਡਵੀਜਨ ਪੱਧਰ ਤੇ ਕੰਮ ਬੰਦ ਕਰਕੇ ਬਿਜਲੀ ਮੁਲਾਜਮ ਹੱਕੀ ਮੰਗਾਂ ਲਈ ਕੱਲ ਦੇਣਗੇ ਧਰਨਾ..!!

0
47

ਬੁਢਲਾਡਾ 19 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ): ਪਰਾਲੀ ਨੂੰ ਸਾੜਨ ਤੋਂ ਕਿਸਾਨਾਂ ਨੂੰ ਰੋੋਕਣ ਲਈ ਬਿਜਲੀ ਮੁਲਾਜਮਾਂ ਦੀਆਂ ਨਜਾਇਜ਼ ਡਿਊਟੀਆਂ ਲਗਾਉਣ ਦੇ ਰੋਸ ਵਜੋਂ 20 ਅਕਤੂਬਰ ਨੂੰ ਸਬ ਡਵੀਜਨ ਪੱਧਰ ਤੇ ਕੰਮ ਬੰਦ ਕਰਕੇ ਰੋਸ ਧਰਨਾ ਦਿੱਤਾ ਜਾਵੇਗਾ। ਇਸ ਸੰਬੰਧੀ ਮੁਲਾਜਮ ਜੱਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਅਵਤਾਰ ਸਿੰਘ ਨੇ ਦੱਸਿਆ ਕਿ ਡਿਊਟੀਆਂ ਨਾ ਕੱਟਣ ਦੀ ਸੂਰਤ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਧਰਨੇ ਵਿੱਚ ਪੈਨਸ਼ਨਰ ਸੰਘਰਸ਼ ਤਾਲਮੇਲ ਕਮੇਟੀ, ਇਪਲਾਇਜ਼ ਫੈਡਰੇਸ਼ਨ ਪਹਿਲਵਾਨ ਅਤੇ ਮੁਲਾਜਮ ਸ਼ਾਮਿਲ ਹੋਣਗੇ। ਇਸ ਮੌਕੇ ਤੇ ਮੇਜਰ ਸਿੰਘ, ਸੁਖਦਰਸ਼ਨ ਸਿੰਘ, ਜਗਸੀਰ ਸਿੰਘ, ਭੀਮ ਸਿੰਘ ਆਦਿ ਹਾਜ਼ਰ ਸਨ। 

LEAVE A REPLY

Please enter your comment!
Please enter your name here