*ਸਬ ਡਵੀਜਨ ਪੱਧਰ ਤੇ ਐਸ.ਡੀ.ਐਮ. ਸਮੇਤ ਅਧਿਕਾਰੀਆਂ ਦੀਆਂ ਕੁਰਸੀਆਂ ਖਾਲ੍ਹੀ, ਲੋਕ ਹੋ ਰਹੇ ਨੇ ਖੱਜਲ ਖੁਆਰ:ਭਾਜਪਾ*

0
90

ਬੁਢਲਾਡਾ 7 ਦਸੰਬਰ(ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਸ਼ਹਿਰ ਅੰਦਰ ਲੰਬੇ ਸਮੇਂ ਤੋਂ ਸਬ ਡਵੀਜਨ ਪੱਧਰ ਤੇ ਅਧਿਕਾਰੀਆਂ ਦੀਆਂ ਕੁਰਸੀਆਂ ਖਾਲ੍ਹੀ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਜਪਾ ਦੇ ਜਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਜੈਨ ਅਤੇ ਐਸ.ਸੀ. ਵਿੰਗ ਪੰਜਾਬ ਦੇ ਓਮ ਪ੍ਰਕਾਸ਼ ਖਟਕ ਨੇ ਕਿਹਾ ਕਿ ਹਲਕੇ ਚ ਐਸ.ਡੀ.ਐਮ. ਤਹਿਸੀਲਦਾਰ ਅਤੇ ਨਗਰ ਕੌਂਸਲ ਬੁਢਲਾਡਾ ਬਰੇਟਾ ਦਾ ਕਾਰਜਸਾਧਕ ਅਫਸਰ ਦੀ ਕੁਰਸੀ ਖਾਲ੍ਹੀ ਪਈਆਂ ਹਨ ਸਰਕਾਰ ਦਾ ਇਸ ਪਾਸੇ ਵੱਲ ਕੋਈ ਧਿਆਨ ਨਹੀਂ, ਲੋਕ ਦਫਤਰਾਂ ਚ ਖੱਜਲ ਖੁਆਰ ਹੋ ਰਹੇ ਹਨ। ਅਫਸਰਸ਼ਾਹੀ ਚੰਡੀਗੜ੍ਹ ਤੋਂ ਬੁਢਲਾਡਾ ਦੀ ਦੂਰੀ ਨੂੰ ਲੰਬਾ ਪੈੜਾ ਮੰਨਦੀ ਹੈ। ਪ੍ਰੰਤੂ ਅਫਸਰਾਂ ਦੀ ਨਾ ਮਜੂਦਗੀ ਕਾਰਨ ਦਫਤਰਾਂ ਚ ਵੀ ਕੰਮਾਂ ਲਈ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ।  ਦੂਸਰੇ ਪਾਸੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਹਲਕੇ ਅੰਦਰ ਖਾਲ੍ਹੀ ਅਸਾਮੀਆਂ ਸੰਬੰਧੀ ਅਫਸਰਾਂ ਦੀ ਤਾਇਨਾਤੀ ਲਈ ਉਹ ਸਰਕਾਰ ਦੇ ਧਿਆਨ ਚ ਲਿਆ ਚੁੱਕੇ ਹਨ, ਜਲਦ ਹੀ ਅਫਸਰ ਤਾਇਨਾਤ ਹੋਣਗੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲਰ ਵਿੱਚ ਕਾਰਜ ਸਾਧਕ ਅਫਸਰ ਲੰਬੀ ਛੁੱਟੀ ਤੋਂ ਬਾਅਦ ਵਾਪਿਸ ਪਰਤ ਆਏ ਹਨ। ਦਫਤਰਾਂ ਚ ਕਿਸੇ ਕਿਸਮ ਦੀ ਖੱਜਲ ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੰਮ ਕਾਜ ਲਈ ਸਿਵਲ ਹਸਪਤਾਲ ਰੋਡ ਤੇ ਖੋਲ੍ਹੇ ਵਿਧਾਇਕ ਅਤੇ ਪਾਰਟੀ ਦੇ ਦਫਤਰ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here