ਬੁਢਲਾਡਾ 2 ਜੁਲਾਈ (ਸਾਰਾ ਯਹਾਂ/ਅਮਨ ਮਹਿਤਾ): ਸਫਾਈ ਕਰਮਚਾਰੀਆਂ ਦੀ ਲੰਬੇ ਸੰਘਰਸ਼ ਤੋਂ ਬਾਅਦ ਅੱਜ ਹੜਤਾਲ ਖਤਮ ਕਰਨ ਉਪਰੰਤ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਨਗਰ ਕੋਸਲ ਪ੍ਰਧਾਨ ਸੁਖਪਾਲ ਸਿੰਘ ਵੱਲੋਂ ਸਫਾਈ ਕਰਮਚਾਰੀਆਂ ਦੀ ਅਗਵਾਈ ਕਰਦਿਆਂ ਅੱਜ ਸਵੇਰੇ ਖੁਦ ਝਾੜੂ ਫੜ੍ਹ ਕੇ ਲੰਮੇ ਸਮੇਂ ਤੋਂ ਰੁੱਕੀ ਸਫਾਈ ਨੂੰ ਮੁੜ ਚਾਲੂ ਕਰਨ ਲਈ ਕਰਮਚਾਰੀਆਂ ਨੂੰ ਰਵਾਨਾਂ ਕੀਤਾ ਗਿਆ । ਇਸ ਮੋਕੇ ਤੇ ਬੋਲਦਿਆਂ ਵਿਧਾਇਕ ਨੇ ਕਿਹਾ ਕਿ ਮਨੁੱਖੀ ਜੀਵਨ ਲਈ ਸਫਾਈ ਕਰਮਚਾਰੀਆਂ ਦਾ ਵਿਸ਼ੇਸ਼ ਯੋਗਦਾਨ ਹੈ ਜਿਸ ਕਾਰਨ ਮਨੁੱਖੀ ਜੀਵਨ ਦੀ ਆਲਾ ਦੁਆਲਾ ਸਾਫ ਰੱਖਣਾ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਲਈ ਲਗਾਤਾਰ ਸੰਘਰਸ਼ ਦੀ ਹਮਾਇਤ ਕਰਦੇ ਆ ਰਹੇ ਹਨ। ਇਸ ਮੌਕੇ ਤੇ ਸਫਾਈ ਕਰਮਚਾਰੀ ਯੂਨੀਅਨ ਦੇ ਵਿਜੈ ਕੁਮਾਰ ਨੂਰੀ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਮੂਹ ਮੰਗਾਂ ਪ੍ਰਵਾਨ ਕਰਨ ਨਾਲ ਸੰਘਰਸ਼ ਦੀ ਜਿੱਤ ਹੋਈ ਹੈ। ਇਸ ਸੰਘਰਸ਼ ਵਿੱਚ ਹਰ ਵਰਗ ਦੇ ਲੋਕਾਂ ਨੇ ਸਾਥ ਦਿੱਤਾ ਹੈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ। ਇਸ ਮੌਕੇ ਤੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਦੀ ਸਫਾਈ ਸੰਬੰਧੀ ਕਿਸੇ ਕਿਸਮ ਦੀ ਸ਼ਿਕਾਇਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸ਼ਹਿਰ ਨੂੰ ਸੁੰਦਰ ਅਤੇ ਸੈਰਗਾਹ ਬਣਾਉਣ ਲਈ ਈਮਾਨਦਾਰੀ ਨਾਲ ਕੰਮ ਕਰਨਗੇ। ਇਸ ਮੌਕੇ ਤੇ ਸਫਾਈ ਕਰਮਚਾਰੀ ਆਗੂ ਜਗਦੀਸ਼ ਕੁਮਾਰ, ਬਾਬੂ ਲਾਲ, ਬਾਲ ਕ੍ਰਿਸ਼ਨ, , ਰਾਜੇਸ਼ ਕੁਮਾਰ, ਰਿੰਕੂ ਆਦਿ ਹਾਜ਼ਰ ਸਨ।