
ਸਰਦੂਲਗੜ੍ਹ, 14 ਮਈ(ਸਾਰਾ ਯਹਾਂ/ਬਲਜੀਤ ਪਾਲ) : ਮਿਉਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਮਨਵਾਉਣ ਲਈ ਸਥਾਨਕ ਇਕਾਈ ਦੇ ਸਫ਼ਾਈ ਸੇਵਕਾਂ ਨੇ ਅਣਮਿੱਥੇ ਸਮੇਂ ਲਈ ਹਡ਼ਤਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਠੇਕੇਦਾਰ ਪ੍ਰਣਾਲੀ ਖਤਮ ਕੀਤੀ ਜਾਵੇ, ਕੰਟਰੈਕਟ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ, ਬਰਾਬਰ ਕੰਮ ਦੇ ਆਧਾਰ ਤੇ ਬਰਾਬਰ ਤਨਖ਼ਾਹ ਪੰਜਾਬ ਸਰਕਾਰ ਦੇ ਖਜ਼ਾਨੇ ਚੋਂ ਜਾਰੀ ਕੀਤੀ ਜਾਵੇ। ਇਸ ਮੌਕੇ ਪ੍ਰਧਾਨ ਸਾਗਰ ਕੁਮਾਰ, ਉਪ ਪ੍ਰਧਾਨ ਹਰੀ ਦਾਸ, ਬਜਿੰਦਰ ਸਿੰਘ, ਰਵੀ ਕੁਮਾਰ, ਪੱਪੂ ਰਾਮ, ਸੰਨੀ ਕੁਮਾਰ, ਮੋਨੂੰ ਕੁਮਾਰ, ਰਾਕੇਸ਼ ਕੁਮਾਰ, ਸੋਮ ਨਾਥ, ਸੁਭਾਸ਼ ਚੰਦਰ, ਲੱਕਛਮੀ ਦੇਵੀ, ਤਾਰਾ ਦੇਵੀ, ਸੋਨ ਬਾਈ ਆਦਿ ਹਾਜ਼ਰ ਸਨ।
