*ਸਪਰਸ਼ ਹਾਜ਼ਰੀ ਲਈ 11 ਤੋਂ 22 ਨਵੰਬਰ ਤੱਕ ਲੱਗੇਗਾ ਵਿਸ਼ੇਸ਼ ਪੰਦਰਵਾੜਾ ਕੈਂਪ-ਦਿਲਪ੍ਰੀਤ ਸਿੰਘ ਕੰਗ*

0
11

ਮਾਨਸਾ, 09 ਨਵੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਮਾਨਸਾ ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾਇਰਡ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੌਜ ਸਬੰਧੀ ਪੈਨਸ਼ਨ ਲੈ ਰਹੇ ਸਾਬਕਾ ਸੈਨਿਕਾਂ, ਵਿਧਵਾਵਾਂ, ਆਸ਼ਰਿਤਾਂ ਦੀ ਮਹੀਨਾ ਨਵੰਬਰ 2024 ਦੌਰਾਨ ਜੀਵਤ ਹੋਣ ਸਬੰਧੀ ਆਨਲਾਈਨ ਸਪਰਸ਼ ਹਾਜ਼ਰੀ ਲੱਗਣੀ ਹੈ।
ਸ਼੍ਰੀ ਦਿਲਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਪੈਨਸ਼ਰਨਰ ਦੀ ਸਹੂਲਤ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ (ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ) ਵਿਖੇ ਆਨਲਾਈਨ ਸਪਰਸ਼ ਹਾਜ਼ਰੀ (ਸਾਲਾਨਾ ਹਾਜ਼ਰੀ) ਲਗਾਉਣ ਲਈ ਮਿਤੀ 11 ਤੋਂ 22 ਨਵੰਬਰ 2024 ਤੱਕ (ਛੁੱਟੀ ਵਾਲੇ ਦਿਨਾਂ ਨੂੰ ਛੱਡਕੇ) ਇੱਕ ਵਿਸ਼ੇਸ਼ ਪੰਦਰਵਾੜਾ ਕੈਂਪ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਲਾਭ ਉਠਾਉਣ ਲਈ ਪੈਨਸ਼ਨਰ ਸਾਬਕਾ ਸੈਨਿਕ, ਵਿਧਵਾਵਾਂ, ਆਸ਼ਰਿਤ ਆਪਣਾ ਫੌਜ ਦੀ ਪੈਨਸ਼ਨ ਵਾਲਾ ਸਪਰਸ਼ ਪੀ.ਪੀ.ਓ, ਆਧਾਰ ਕਾਰਡ, ਪੈਨਸ਼ਨ ਵਾਲੇ ਬੈਂਕ ਖਾਤੇ ਦੀ ਪਾਸਬੁੱਕ, ਮੋਬਾਇਲ ਫੋਨ ਜਿਸ ਵਿੱਚ ਪੈਨਸ਼ਨ ਸਬੰਧੀ ਸੰਦੇਸ਼ ਆਉਂਦੇ ਹੋਣ ਅਤੇ ਹੋਰ ਸਬੰਧਤ ਦਸਤਾਵੇਜ਼ਾਂ ਸਮੇਤ ਇਸ ਦਫ਼ਤਰ ਵਿਖੇ ਪਹੁੰਚਕੇ ਆਪਣੀ ਪੈਨਸ਼ਨ ਸਬੰਧੀ ਹਾਜ਼ਰੀ ਲਗਾ ਸਕਦੇ ਹਨ। 

LEAVE A REPLY

Please enter your comment!
Please enter your name here