*ਸਪਤਾਹ ਦੇ ਦੂਸਰੇ ਦਿਨ ਅਨੰਦਮਈ ਪ੍ਰਵਚਨਾਂ ਨਾਲ ਭਗਤ ਹੋਏ ਨਿਹਾਲ*

0
73

ਮਾਨਸਾ 25,ਮਾਰਚ (ਸਾਰਾ ਯਹਾਂ/ਬੀਰਬਲ ਧਾਲੀਵਾਲ)  ਮਾਨਸਾ ਸ਼ਹਿਰ ਦੇ ਵਾਰਡ ਨੰਬਰ ਦੱਸ ਦੇ ਵਸਨੀਕਾਂ ਵਲੋਂ ਮੁਹੱਲੇ ਦੀ ਸੁੱਖ ਸ਼ਾਂਤੀ ਲਈ ਸ਼੍ਰੀ ਮਦ ਭਗਵਤ ਗੀਤਾ ਦੇ ਸੱਤ ਦਿਨਾਂ ਪਾਠ ਸਪਤਾਹ ਦੇ ਦੂਸਰੇ ਦਿਨ ਭਾਰੀ ਗਿਣਤੀ ਵਿੱਚ ਭਗਤਾਂ ਨੇ ਪਹੁੰਚ ਕੇ ਕਥਾ ਦਾ ਆਨੰਦ ਮਾਣਿਆ।
ਦੂਸਰੇ ਦਿਨ ਦੀ ਕਥਾ ਦਾ ਸ਼ੁੱਭ ਆਰੰਭ ਕਰਨ ਸਮੇਂ ਜੋਤੀ ਪ੍ਰਚੰਡ ਦੀ ਰਸਮ ਜਗਤ ਰਾਮ ਗਰਗ ਨੇ ਅਦਾ ਕੀਤੀ ਉਨ੍ਹਾਂ ਕਿਹਾ ਕਿ ਮੁਹੱਲਾ ਵਾਸੀਆਂ ਵਲੋਂ ਸਾਂਝੇ ਤੌਰ ਤੇ ਇਹ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕਰਕੇ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਗਿਆ ਹੈ। ਸ਼੍ਰੀ ਨਵ ਦੁਰਗਾ ਕੀਰਤਨ ਮੰਡਲ ਗੀਤਾ ਭਵਨ ਵਾਲੇ ਦੇ ਮੈਂਬਰ ਅਮਰ ਨਾਥ ਪੀ.ਪੀ. ਨੇ ਸਟੇਜ ਦੀ ਕਾਰਵਾਈ ਕਰਦਿਆਂ ਦੱਸਿਆ ਕਿ ਇਹ ਕਥਾ ਪੰਡਿਤ ਹੇਮੰਤ ਸ਼ਰਮਾਂ ਵਰਸਾਨਾ ਵਾਸੀ ਵਲੋਂ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੀ ਮਧੂਰ ਬਾਨੀ ਰਾਹੀਂ ਕੀਤੀ ਜਾ ਰਹੀ ਕਥਾ ਦਾ ਭਗਤ ਜਨ ਅਨੰਦ ਮਾਣ ਰਹੇ ਹਨ।
ਇਸ ਮੌਕੇ ਸੰਜੀਵ ਪਿੰਕਾ, ਬਲਜੀਤ ਕੜਵਲ,ਰਤਨ ਭੋਲਾ,ਹੈਪੀ ਸਿੰਗਲਾ, ਮਾਸਟਰ ਰਾਕੇਸ਼ ਕੁਮਾਰ,ਗੇਂਦਾਂ ਰਾਮ, ਜਵਾਹਰ ਲਾਲ ਸਮੇਤ ਮੁਹੱਲਾ ਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here