ਮਾਨਸਾ ਸ਼ਹਿਰ ਨਿਵਾਸੀਆਂ ਨੂੰ ਘੱਟ ਰੇਟਾਂ ਤੇ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਸਥਾਨਕ ਸਰਕਾਰੀ ਹਸਪਤਾਲ ਦੇ ਬਿਲਕੁਲ ਸਾਹਮਣੇ ਜੈ ਮਾਂ ਤ੍ਰਿਲੋਕਪੁਰ (ਛੋਟਾ) ਚੈਰੀਟੇਬਲ ਲੈਬਾਰਟਰੀ ਖੋਲ੍ਹ ਦਿੱਤੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਲੈਬਾਰਟਰੀ ਦੇ ਆਰਗੇਨਾਈਜ਼ਰ ਵਰੁਣ ਕੁਮਾਰ ਨੇ ਦੱਸਿਆ ਕਿ ਲੈਬਾਰਟਰੀ ਤੇ ਬਲੱਡ ਅਤੇ ਪਿਸ਼ਾਬ ਦੇ ਸਾਰੇ ਟੈਸਟ ਬਹੁਤ ਹੀ ਘੱਟ ਰੇਟਾਂ ਤੇ ਆਧੁਨਿਕ ਆਟੋਮੈਟਿਕ ਮਸ਼ੀਨਾਂ ਰਾਹੀ ਕੁਆਲੀਫਾਈ ਸਟਾਫ਼ ਦੁਆਰਾ ਕੀਤੇ ਜਾ ਰਹੇ। ਅੱਜ ਇਸ ਲੈਬਾਰਟਰੀ ਦੇ ਸ਼ੁਭ ਆਰੰਭ ਤੇ 100 ਦੇ ਲਗਭਗ ਮਰੀਜ਼ਾਂ ਦੀ ਬਲੱਡ ਸ਼ੂਗਰ,ਯੂਰਿਕ ਐਸਿਡ ਅਤੇ ਸੀਬੀਸੀ ਦੀ ਮੁਫ਼ਤ ਜਾਂਚ ਕੀਤੀ ਗਈ ।
ਇਸ ਲੈਬਾਰਟਰੀ ਤੇ ਸੀਨੀਅਰ ਸ਼ਿਟੀਜ਼ਨ ਲਈ ਬਲੱਡ ਸ਼ੂਗਰ ਹਰੇਕ ਸ਼ਨੀਵਾਰ ਅਤੇ ਐਤਵਾਰ ਨੂੰ ਫ਼ਰੀ ਚੈੱਕ ਕੀਤੀ ਜਾਵੇਗੀ।
ਇਸ ਲੈਬ ਵੱਲੋ ਸਾਰੇ ਸ਼ਹਿਰ ਨਿਵਾਸੀਆਂ ਲਈ ਫੁੱਲ ਹੈਲਥ ਚੈੱਕ ਅੱਪ ਕੈਂਪ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ 8 ਅਤੇ 9 ਮਾਰਚ 2020 ਦਿਨ ਐਤਵਾਰ ਤੇ ਸੋਮਵਾਰ ਨੂੰ ਸਵੇਰੇ 6ਵਜੇ ਤੋਂ ਲੈਕੇ ਸਵੇਰੇ 9ਵਜੇ ਤੱਕ ਲਗਾਇਆ ਜਾ ਰਿਹਾ ਹੈ, ਇਹ ਟੈਸਟ ਦਿੱਲੀ ਦੀ ਮਸ਼ਹੂਰ ਲੈਬਾਰਟਰੀ ਤੋਂ ਸਿਰਫ਼ 750 ਰੁਪਏ ਵਿੱਚ ਹੋ ਕੇ ਆਉਣਗੇ। ਇਸ ਮੌਕੇ ਸ਼ਹਿਰ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।