
ਮਾਨਸਾ ,(ਸਾਰਾ ਯਹਾ/ਅਮਨ ਮਹਿਤਾ)ਸਥਾਨਕ ਸ਼ਹਿਰ ਦੇ ਵਾਟਰ ਵਰਕਸ , ਸ਼ਹਿਰ ਦੇ ਨੌਜਵਾਨਾਂ ਅਤੇ ਸਮਾਜ ਸੇਵੀਆਂ ਵੱਲੋਂ ਵਾਟਰ ਵਰਕਸ ਦੀ ਸਾਫ ਸਫਾਈ ਅਤੇ ਸ਼ੁੱਧ ਵਾਤਾਵਰਨ ਬਣਾਉਣ ਸਿਟੀ ਵੈੱਲਫੇਅਰ ਕਲੱਬ ਨਾਮ ਦੀ ਸੰਸਥਾ ਬਣਾਈ ਗਈ ਤੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿਚ ਸੰਸਥਾ ਦਾ ਸ੍ਰਪ੍ਰਸਤ ਗਮਦੂਰ ਸਿੰਘ ਤੇ ਪ੍ਰਧਾਨ ਕੁਲਦੀਪ ਸ਼ੀਮਾਰ ਨੂੰ ਚੁਣਿਆ ਗਿਆ ਚੋਣ ਤੋਂ ਵਅਾਦ ਪਰੈੱਸ ਨਾਲ ਗੱਲ ਕਰਦੇ ਸੰਸਥਾ ਦੇ ਸਮੂਹ ਅਹੁਦੇਦਾਰਾਂ ਤੇ ਮੈਬਰਾਂ ਵੱਲੋਂ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਵਾਟਰ ਵਰਕਸ ਵਿੱਚੋਂ ਗੰਦਗੀ ਦੇ ਢੇਰ ਹਟਵਾਏ ਗਏ ਇੰਟਰਲਾਕਿੰਗ ਟਾਈਲਾਂ ਲਗਵਾ ਕੇ ਪੈਦਲ ਚੱਲਣ ਲਈ ਵੀ ਟਰੈਕ ਬਣਵਾਇਆ ਜਾ ਰਿਹਾ ਹੈ । ਵਾਟਰ ਵਰਕਸ ਦੀ ਚਾਰ ਦੁਆਰੀ ਦੇ ਨਾਲ ਨਾਲ ਪੌਦੇ ਲਗਾਏ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਵਾਟਰ ਵਰਕਸ ਦਾ ਪਾਣੀ ਅਤੇ ਵਾਤਾਵਰਨ ਜੋ ਪਿਛਲੇ ਕਾਫੀ ਸਮੇਂ ਤੋਂ ਪ੍ਰਦੂਸ਼ਤ ਹੋ ਚੁੱਕਾ ਸੀ ਅਤੇ ਸਥਾਨਕ ਸਰਕਾਰਾਂ ਵੱਲੋਂ ਅਣਗੌਲਿਆ ਜਾ ਰਿਹਾ ਸੀ। ਕਾਫੀ ਲੰਬੇ ਸਮੇਂ ਤੋਂ ਵਾਟਰ ਵਰਕਸ ਦੇ ਨਾਲ ਲੱਗਦੇ ਇਲਾਕੇ ਦੇ ਸੀਵਰੇਜ ਦਾ ਪਾਣੀ , ਨਾਲੀਆਂ ਦਾ ਗੰਦਾ ਪਾਣੀ ਜੋ ਵਾਟਰ ਵਰਕਸ ਦੀਆਂ ਡਿੱਗੀਆਂ ਵਿੱਚ ਆ ਕੇ ਮਿਲ ਰਿਹਾ ਸੀ। ਇਸ ਸਬੰਧੀ ਵੀ ਸਬੰਧਿਤ ਵਿਭਾਗ ਨੂੰ ਮਿਲ ਕੇ ਬਣਦੀ ਅਗਲੀ ਕਾਰਵਾਈ ਸ਼ੁਰੂ ਕਰਵਾ ਦਿੱਤੀ ਗਈ ਹੈ।
ਵਾਟਰ ਵਰਕਸ ਵਿੱਚ ਜਗ੍ਹਾ ਜਗ੍ਹਾ ਤੇ ਗੰਦਗੀ ਦੇ ਢੇਰ ਲੱਗੇ ਹੋਏ ਸਨ। ਇਸ ਸਭ ਨੂੰ ਦੇਖਦੇ ਹੋਏ ਸਥਾਨਕ ਸ਼ਹਿਰ ਦੇ ਕੁਝ ਨੌਜਵਾਨਾਂ ਅਤੇ ਸਮਾਜ ਸੇਵੀਆਂ ਵੱਲੋਂ ਇਸ ਗੰਦਗੀ ਨੂੰ ਦੂਰ ਕਰਨ ਦਾ ਜਿੰਮਾ ਉਠਾਇਆ ਗਿਆ ਹੈ ਅਤੇ ਉਹ ਲਗਾਤਾਰ ਇਸ ਮੁਹਿੰਮ ਨਾਲ ਜੁੜ ਕੇ ਵਾਟਰ ਵਰਕਸ ਦਾ ਆਲਾ ਦੁਆਲਾ ਸਾਫ਼ ਕਰਵਾ ਰਹੇ ਹਨ।
ਜੇ ਸੀ ਬੀ ਮਸ਼ੀਨਾਂ ਲਗਵਾ ਕੇ ਵਾਟਰਵਰਕਸ ਦਾ ਮਿੱਟੀ ਦਾ ਲੈਵਲ ਇਕਸਾਰ ਕੀਤਾ ਜਾ ਰਿਹਾ ਹੈ। ਬੱਚਿਆਂ ਦੇ ਖੇਡਣ ਲਈ ਇੱਕ ਸਾਈਡ ‘ਤੇ ਖੋ-ਖੋ , ਬੈਡਮਿੰਟਨ , ਵਾਲੀਬਾਲ ਅਤੇ ਬਾਸਕਟਬਾਲ ਆਦਿ ਦੇ ਗਰਾਉਂਡ ਤਿਆਰ ਕਰਵਾਏ ਜਾ ਰਹੇ ਹਨ। ਵਾਟਰ ਵਰਕਸ ਦੀ ਹੱਦ ਅੰਦਰ ਸਾਈਕਲਿੰਗ ਟਰੈਕ ਅਤੇ ਰਨਿੰਗ ਟਰੈਕ ਤਿਆਰ ਕਰਵਾਏ ਜਾ ਰਹੇ ਹਨ।
ਬਜ਼ੁਰਗਾਂ ਲਈ ਕਸਰਤ, ਯੋਗਾ ਅਤੇ ਸੈਰ ਕਰਨ ਲਈ ਪਾਰਕ ਬਣਵਾਇਆ ਜਾ ਰਿਹਾ ਹੈ ਅਤੇ ਠੰਢੀ ਤੇ ਸੰਘਣੀ ਛਾਂ ਦੇ ਹੇਠਾਂ ਬੈਠਣ ਲਈ ਇਸ ਪਾਰਕ ਵਿੱਚ ਬੈਂਚ ਲਗਵਾਉਣ ਦੀ ਵਿਉਂਤ ਵੀ ਬਣਾਈ ਗਈ ਹੈ।
ਸਿਟੀ ਵੈੱਲਫੇਅਰ ਕਲੱਬ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਪੁਰਜ਼ੋਰ ਅਪੀਲ ਹੈ ਕਿ ਇਸ ਨੇਕ ਕੰਮ ਵਿਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਇਹ ਕੰਮ ਸਿਰਫ ਇੱਕ ਸੰਸਥਾ ਵੱਲੋਂ ਹੀ ਨਹੀਂ ਬਲਕਿ ਪੂਰੇ ਸ਼ਹਿਰ ਦੇ ਸਹਿਯੋਗ ਨਾਲ ਹੀ ਪੂਰਾ ਹੋ ਸਕਦਾ ਹੈ।
ਇਸ ਮੌਕੇ ਸੰਸਥਾ ਦੇ ਸਰਪ੍ਰਸਤ ਸ. ਗਮਦੂਰ ਸਿੰਘ , ਪ੍ਰਧਾਨ ਕੁਲਦੀਪ ਸਿੰਘ ਸ਼ੀਮਾਰ, ਵਾਈਸ ਪ੍ਰਧਾਨ ਪ੍ਰਿੰਸ ਖਿੱਪਲ , ਜਰਨਲ ਸੱਕਤਰ ਅਮਨਦੀਪ ਸਿੰਘ ਗੂਰੁ , ਸੀਨੀਅਰ ਮੀਤ ਪ੍ਰਧਾਨ ਰਮਿੰਦਰ ਸਿੰਘ ਦਾਤੇਵਾਸ, ਖਜਾਨਚੀ ਜੀਵਨ ਮਿੰਘ ਮੰਡੇਰ , ਮੈਂਬਰ ਮਨਪ੍ਰੀਤ ਸਿੰਘ ਕੱਦੂ , ਹਰਜਿੰਦਰ ਸਿੰਘ ਗਿੰਨੀ ਆਦਿ ਮੋਜੂਦ ਸਨ।
