-ਸਥਾਨਕ ਰਾਮ ਬਾਗ ਵਿਖੇ ਮਨਾਇਆ ਵਿਸ਼ਵ ਯੋਗਾ ਦਿਵਸ : ਗਗਨਦੀਪ ਕੌਰ

0
54

ਮਾਨਸਾ, 21 ਜੂਨ (ਸਾਰਾ ਯਹਾ/ਬਲਜੀਤ ਸ਼ਰਮਾ) : ਅੱਜ ਵਿਸ਼ਵ ਯੋਗਾ ਦਿਵਸ ਦੇ ਮੱਦੇਨਜ਼ਰ ਭਾਰਤ ਸਰਕਾਰ ਦੇ ਮੰਤਰਾਲਾ ਆਯੂਸ਼ ਅਤੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਾਨਸਾ ਵਿਖੇ ਵੀ ਯੋਗਾ ਦਿਵਸ ਮਨਾਇਆ ਗਿਆ।ਨੋਵਲ ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਦਾ ਵਿਸ਼ਵ ਯੋਗਾ ਦਿਵਸ ਵੱਡੇ ਪੱਧਰ ‘ਤੇ ਨਾ ਮਨਾ ਕੇ ਕੁਝ ਵਿਅਕਤੀਆਂ ਨਾਲ ਸਥਾਨਕ ਰਾਮ ਬਾਗ ਵਿਖ ਮਨਾਇਆ ਗਿਆ।            ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਵਨ ਸਟਾਪ ਸੈਂਟਰ ਮਿਸ ਗਗਨਦੀਪ ਕੌਰ ਨੇ ਦੱਸਿਆ ਕਿ ਅੱਜ ਦਾ ਇਹ ਯੋਗਾ ਦਿਵਸ ਮਾਨਸਾ ਦੇ ਰਾਮ ਬਾਗ ਵਿਖੇ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਯੋਗਾ ਕਰਵਾਇਆ ਗਿਆ।       

    ਇਸ ਦੌਰਾਨ ਜਿੱਥੇ ਯੋਗ ਗੁਰੂ ਸ਼੍ਰੀ ਦੀਪ ਚੰਦਰ ਵੱਲੋਂ ਜਿੱਥੇ ਯੋਗਾ ਦੇ ਵੱਖ-ਵੱਖ ਆਸਨ, ਉਨ੍ਹਾਂ ਨੂੰ ਕਰਨ ਦੇ ਢੰਗ ਅਤੇ ਉਨ੍ਹਾਂ ਦੇ ਲਾਭਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ, ਉਥੇ ਹੀ ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਤਣਾਅਮੁਕਤ ਅਤੇ ਸਿਹਤਮੰਦ ਜੀਵਨ ਬਤੀਤ ਕਰਨ ਲਈ ਯੋਗ ਨੂੰ ਆਪਣੇ ਨਿੱਤ ਜ਼ਿੰਦਗੀ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਯੋਗ ਨਾਲ ਸਰੀਰ ਬਿਮਾਰੀ ਮੁਕਤ ਰਹਿੰਦਾ ਹੈ ਅਤੇ ਵਿਅਕਤੀ ਹਮੇਸ਼ਾਂ ਤਰੋ-ਤਾਜ਼ਾ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ ਕਿ ਯੋਗ ਨਾਲ ਰੋਗ ਦੂਰ ਭੱਜਦਾ ਹੈ।           ਅੱਜ ਦੇ ਇਸ ਵਿਸ਼ਵ ਯੋਗਾ ਦਿਵਸ ਸਮਾਗਮ ਦੇ ਹੋਣ ਉਪਰੰਤ ਵਨ ਸਟਾਪ ਸੈਂਟਰ ਵੱਲੋਂ ਯੋਗ ਗੁਰੂ ਸ਼੍ਰੀ ਦੀਪ ਚੰਦਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਘਰਾਂ ਵਿੱਚ ਬੈਠ ਕੇ ਯੋਗਾ ਕਰਨ ਵਾਲਿਆਂ ਵੱਲੋਂ ਭੇਜੀਆਂ ਗਈਆਂ ਤਸਵੀਰਾਂ ਵਿੱਚੋਂ ਕੁਝ ਚੁਨਿੰਦਾ ਤਸਵੀਰਾਂ ਨੂੰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮਾਨਸਾ ਦੇ ਫੇਸਬੁੱਕ ਪੇਜ (District Public Relation Office Mansa) ‘ਤੇ ਅਪਲੋਡ ਕੀਤਾ ਗਿਆ।

NO COMMENTS