ਸਥਾਨਕ ਭਗਵਾਨ ਸ੍ਰੀ ਪਰਸ਼ੂਰਾਮ ਮੰਦਰ ਮਾਨਸਾ ਵਿਖੇ ਸ਼ਰਦ 7ਵੇਂ ਨਵਰਾਤਰੇ ਪ੍ਰਕਾਸ਼ਿਤ ਅਖੰਡ ਜੋਤੀ ਦਾ ਪੂਜਨ ਕੀਤਾ ਗਿਆ

0
23

ਮਾਨਸਾ 23 ਅਕਤੂਬਰ (ਸਾਰਾ ਯਹਾ/ਹੀਰਾ ਸਿੰਘ ਮਿੱਤਲ)ਸਥਾਨਕ ਭਗਵਾਨ ਸ੍ਰੀ ਪਰਸ਼ੂਰਾਮ ਮੰਦਰ ਮਾਨਸਾ ਵਿਖੇ ਸ਼ਰਦ ਨਵਰਾਤਰਿਆਂ ਵਿਚ ਪ੍ਰਕਾਸ਼ਿਤ ਅਖੰਡ ਜੋਤੀ ਦਾ ਪੂਜਨ ਕੀਤਾ ਗਿਆ।
ਮਹਾਂਰਾਣੀ ਦੇ ਪਵਿੱਤਰ 7ਵੇਂ ਨਵਰਾਤਰੇ ਵਿਚ ਦੁਰਗਾ ਮਾਂ ਦੇ ਅਲੌਕਿਕ ਸਰੂਪ ਸ਼੍ਰੀ ਕਾਲੀਰਾਤਰੀ ਜੀ ਦਾ ਅਤੇ ਅਖੰਡ ਜੋਤੀ ਦਾ ਪੂਜਨ ਅਤੇ ਸ਼੍ਰੀ ਰਾਧਾ ਕ੍ਰਿਸ਼ਨ ਜੀ ਦੀ ਮੂਰਤੀ ਦਾ ਪੂਜਨ ਵੀ ਸ਼੍ਰੀ ਪ੍ਰਸ਼ੋਤਮ ਲਾਲ ਜ਼ੀਰਕਪੁਰ ਵਾਲੇ ਅਤੇ ਸ਼੍ਰੀ ਲਛਮਣ ਦਾਸ ਜਟਾਣਾ ਜੀ ਨੇ ਕਰਵਾਇਆ। ਇਹ ਮੂਰਤੀ ਇਸ ਪਰਿਵਾਰ ਵੱਲੋਂ ਸਥਾਪਿਤ ਕਰਵਾਈ ਗਈ ਹੈ।


ਪੰਡਿਤ ਲਕਸ਼ਮੀ ਨਰਾਇਣ ਸ਼ਰਮਾ ਨੇ ਦੱਸਿਆ ਕੀ ਮਾਂ ਦੇ ਇਸ ਅਲੌਕਿਕ ਸਰੂਪ ਨੇ ਚੰਡ ਅਤੇ ਮੁੰਡ ਰਾਕਸ਼ਸਾਂ ਦਾ ਖਾਤਮਾ ਕਰਨ ਕਰਕੇ ਚਾਮੁੰਡਾ ਵੀ ਕਿਹਾ ਜਾਂਦਾ ਹੈ।

LEAVE A REPLY

Please enter your comment!
Please enter your name here