
ਮਾਨਸਾ 19 ਅਕਤੂਬਰ (ਸਾਰਾ ਯਹਾ/ਜੋਨੀ ਜਿੰਦਲ) : ਭਗਵਾਨ ਸ਼੍ਰੀ ਪਰਸੂ਼ਰਾਮ ਮੰਦਰ ਵਨ ਵੇ ਟਰੈਫਿਕ ਰੋਡ ਮਾਨਸਾ ਵਿਖੇ ਅੱਸੂ ਦੇ ਨਵਰਾਤਰਿਆਂ ਦੇ ਵਿੱਚ ਪ੍ਰਕਾਸ਼ਿਤ ਅਖੰਡ ਜੋਤ ਦਾ ਪੂਜਨ ਕੀਤਾ ਗਿਆ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਚੇਅਰਮੈਨ ਵਰੁਣ ਬਾਂਸਲ ਵੀਣੂੰ ਨੇ ਦੱਸਿਆ ਕਿ ਕੋਹਲੀ ਇੰਸਟੀਚਿਊਟ ਆੱਫ ਮੈਥੇਮੈਟਿਕਸ ਦੇ ਹੈੱਡ ਪ੍ਰੋਫ਼ੈਸਰ ਸ਼੍ਰੀ ਪਵਨ ਕੋਹਲੀ ਜੀ ਅਤੇ ਪਰਿਵਾਰ ਵੱਲੋਂ ਸ਼ਰਦ ਨਵਰਾਤਰਿਆਂ ਦੇ ਤੀਸਰੇ ਦਿਨ ਆਦਿ ਸ਼ਕਤੀ ਮਹਾਂਰਾਣੀ ਜਗਦੰਬੇ ਦੇ ਪਾਵਨ ਸਰੂਪ ਮਾਤਾ ਚੰਦਰਘੰਟਾ ਦਾ ਪੂਜਨ ਵਿਧੀਵਤ ਢੰਗ ਨਾਲ ਕਰਵਾਇਆ ਗਿਆ।

ਮੰਦਰ ਦੇ ਪੁਜਾਰੀ ਲਕਸ਼ਮੀ ਨਰਾਇਣ ਸ਼ਰਮਾ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਵੀ ਭਗਤ ਸੱਚੇ ਮਨ ਨਾਲ ਇਸ ਮੰਦਰ ਵਿਖੇ ਨਤਮਸਤਕ ਹੁੰਦਾ ਹੈ ਜਾਂ ਪੂਜਨ ਕਰਵਾਉਂਦਾ ਹੈ ਉਸ ਦੀ ਹਰੇਕ ਮਨੋਕਾਮਨਾ ਬਹੁਤ ਛੇਤੀ ਪੂਰੀ ਹੋ ਜਾਂਦੀ ਹੈ। ਇਸ ਮੌਕੇ ਮੰਡਲ ਦੇ ਪ੍ਰਧਾਨ ਰਾਮ ਲਾਲ ਸ਼ਰਮਾ, ਕੰਵਲਜੀਤ ਸ਼ਰਮਾ, ਮਹਿਲਾ ਮੰਡਲ ਦੇ ਮੈਂਬਰ ਹਾਜ਼ਰ ਸਨ।

