
ਮਾਨਸਾ, 01 ਜੁਲਾਈ-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਥਾਨਕ ਭਗਵਾਨ ਸ਼੍ਰੀ ਪਰਸ਼ੁੂਰਾਮ ਮੰਦਰ ਵਨ ਵੇ ਟਰੈਫਿਕ ਰੋਡ ਮਾਨਸਾ ਵਿਖੇ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਪ੍ਰਧਾਨ ਰਾਮ ਲਾਲ ਸ਼ਰਮਾ ਅਤੇ ਉੱਪ ਪ੍ਰਧਾਨ ਬਲਜੀਤ ਸ਼ਰਮਾ ਨੇ ਦੱਸਿਆ ਅੱਜ ਦਾ ਇਹ ਸਨਮਾਨ ਸਮਾਗਮ ਪੰਜਾਬ ਬ੍ਰਾਹਮਣ ਸਭਾ ਮਾਨਸਾ ਦੇ ਸਰਪ੍ਰਸਤ ਕੁਲਵੰਤ ਰਾਏ ਸ਼ਰਮਾ ਜੀ ਦੇਖ ਰੇਖ ਹੇਠ ਸੰਪੰਨ ਹੋਇਆ। ਸ੍ਰੀ ਸਨਾਤਨ ਧਰਮ ਸਭਾ ਮਾਨਸਾ ਦੇ ਸਰਬਸੰਮਤੀ ਨਾਲ ਨਵੇਂ ਚੁਣੇ ਗਏ ਅਹੁਦੇਦਾਰ ਪ੍ਰਧਾਨ ਰੁਲਦੂ ਰਾਮ ਨੰਦਗੜ੍ਹ ਉਪ ਪ੍ਰਧਾਨ ਹਰੀ ਰਾਮ ਡਿੰਪਾ, ਜਨਰਲ ਸਕੱਤਰ ਕੰਵਲਜੀਤ ਸ਼ਰਮਾ, ਕੈਸ਼ੀਅਰ ਰਾਜੇਸ਼ ਪੰਧੇਰ ਅਤੇ ਜੁਆਇੰਟ ਸਕੱਤਰ ਰਾਕੇਸ਼ ਬਿੱਟੂ ਨੂੰ ਮੰਦਰ ਕਮੇਟੀ ਵੱਲੋਂ ਨਾਰੀਅਲ ਚੁੰਨਰੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਇਹ ਚੋਣ ਨਿਰਵਿਘਨ, ਬਗੈਰ ਪੱਖਪਾਤ ਅਤੇ ਸ਼ਾਂਤੀ ਪੂਰਵਕ ਸੰਪੰਨ ਕਰਵਾਉਣ ਲਈ ਚੋਣ ਕਮੇਟੀ ਦੇ ਇੰਦਰਸੈਨ ਅਕਲੀਆਂ, ਪ੍ਰੇਮ ਕੁਮਾਰ ਨੰਦਗੜ੍ਹ, ਵਿਸ਼ਾਲ ਗੋਲਡੀ, ਅਮਰਨਾਥ ਪੀਪੀ,ਜੀਤ ਰਾਮ ਜਿੰਦਲ, ਸੰਜੀਵ ਬੋਬੀ ਅਤੇ ਯੁਕੇਸ਼ ਕੁਮਾਰ ਸੋਨੂੰ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਪ ਪ੍ਰਧਾਨ ਬਲਜੀਤ ਸ਼ਰਮਾ, ਭਗਵਾਨ ਸ਼੍ਰੀ ਪਰਸ਼ੁੂਰਾਮ ਵਿਕਾਸ ਟਰੱਸਟ ਦੇ ਪ੍ਰਧਾਨ ਬਲਰਾਮ ਸ਼ਰਮਾ, ਰਮੇਸ਼ ਸ਼ਰਮਾ ਸਰਪੰਚ ਖਿਆਲਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼੍ਰੀ ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਦਿਨ-ਰਾਤ ਯਤਨ ਕਰਨੇ ਚਾਹੀਦੇ ਹਨ ਕਿਉਂਕਿ ਸ਼੍ਰੀ ਸਨਾਤਨ ਧਰਮ ਹੀ ਸਭ ਤੋਂ ਪੁਰਾਤਨ ਧਰਮ ਹੈ ਸੋ ਸਮਾਜ ਦੀ ਅਗਵਾਈ ਕਰਦਾ ਹੈ। ਸਾਨੂੰ ਸਾਡੇ ਰਿਸ਼ੀਆਂ ਮੁਨੀਆਂ ਦੇ ਦਰਸਾਏ ਰਾਹਾਂ ਤੇ ਚਲਦੇ ਹੋਏ ਵੇਦ ਗ੍ਰੰਥ ਦੇ ਅਨੁਸਾਰ ਆਪਣਾ ਜੀਵਨ ਜਿਊਣਾ ਚਾਹੀਦਾ ਹੈ। ਇਸ ਮੌਕੇ ਮਾਸਟਰ ਸ਼ਾਮ ਲਾਲ ਸ਼ਰਮਾ, ਕੇਵਲ ਸ਼ਰਮਾ, ਰਾਜ ਰਤਨ ਸ਼ਰਮਾ, ਐਡਵੋਕੇਟ ਨਵਦੀਪ ਸ਼ਰਮਾ, ਨਰੇਸ਼ ਸ਼ਰਮਾ, ਉਦੇਸ਼ ਸ਼ਰਮਾ ਰਿੰਕੂ, ਅਜੇ ਕੁਮਾਰ, ਸੱਤਪਾਲ ਜੌੜਕੀਆਂ, ਰਾਜੇਸ਼ ਠੇਕੇਦਾਰ,ਪ੍ਰਵੀਨ ਟੋਨੀ,ਓਮ ਪ੍ਰਕਾਸ਼ ਬਿੱਟੂ ਭੁਪਾਲ,ਪਵਨ ਕੋਹਲੀ, ਵਰੁਣ ਬਾਂਸਲ, ਮਨਦੀਪ ਹੈਰੀ,ਤਰੁਨ ਕੁਮਾਰ,ਸਾਹਿਲ ਕੁਮਾਰ, ਕੁਸ਼ਲ,ਆਰੀਅਨ, ਯੁਗੇਸ਼ ਜੋਨੀ, ਉਪਿੰਦਰ ਰਾਜਨ, ਵੀਰਭਾਨ ਸ਼ਰਮਾ ਆਦਿ ਹਾਜ਼ਰ ਸਨ।
