*ਸਥਾਨਕ ਡੀ ਏ ਵੀ ਸਕੂਲ ਵਿੱਚ ਸੈਨੀਟੇਸ਼ਨ , ਹਾਈਜੀਨ ਅਤੇ ਵੈਲਨੈਸ ਉੱਤੇ ਕਰਵਾਇਆ ਗਿਆ ਸੈਮੀਨਾਰ*

0
61

ਮਾਨਸਾ 05,ਅਗਸਤ (ਸਾਰਾ ਯਹਾਂ/ਜੋਨੀ ਜਿੰਦਲ )  : ਸਥਾਨਕ ਡੀਏਵੀ ਸਕੂਲ ਵਿਚ ਸੈਨੀਟੇਸ਼ਨ , ਹਾਈਜੀਨ ਅਤੇ ਵੈਲਨੈਸ ਉੱਤੇ ਸਕੂਲ ਅਧਿਆਪਕ ਮੈਡਮ ਹਰਦੀਪ ਕੌਰ ਅਤੇ ਮੈਡਮ ਪ੍ਰਸੰਸਾ ਮਲਹੋਤਰਾ ਦੁਆਰਾ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਦਸਵੀਂ ਦੇ ਵਿਦਿਆਰਥੀਆਂ ਦੁਆਰਾ ਸੱਤਵੀਂ ਦੇ ਬੱਚਿਆਂ ਨੂੰ ਅਤੇ ਨੌਵੀਂ ਦੇ ਬੱਚਿਆਂ ਦੁਆਰਾ ਛੇਵੀਂ ਦੇ ਬੱਚਿਆਂ ਨੂੰ ਇਨ੍ਹਾਂ ਵਿਸ਼ਿਆਂ ਉੱਤੇ ਜਾਣਕਾਰੀ ਦਿੱਤੀ ਗਈ। ਬੱਚਿਆਂ ਦੁਆਰਾ ਦੱਸਿਆ ਗਿਆ ਕਿ ਸੈਨੀਟੇਸ਼ਨ ਦਾ ਅਰਥ ਹੈ ਸਫ਼ਾਈ। ਇਹ ਇੱਕ ਚੰਗੀ ਆਦਤ ਹੈ ਜਿਸ ਦੇ ਨਾਲ ਅਸੀਂ ਸਾਫ਼-ਸੁਥਰਾ ਜੀਵਨ ਪਾ ਸਕਦੇ ਹਾਂ। ਇਸ ਲਈ ਸਾਨੂੰ ਆਪਣੇ ਆਸ ਪਾਸ ਦੇ ਵਾਤਾਵਰਣ ਨੂੰ ਸਾਫ਼ ਰੱਖਣਾ ਚਾਹੀਦਾ ਹੈ । ਹਾਈਜਿਨ ਬਾਰੇ ਸਮਝਾਉਂਦੇ ਹੋਏ ਬੱਚਿਆਂ ਦੁਆਰਾ ਦੱਸਿਆ ਗਿਆ ਕਿ ਇਸ ਦਾ ਅਰਥ ਸਾਫ ਕਰਨ ਦਾ ਤਰੀਕਾ ਹੁੰਦਾ ਹੈ। ਇਹ ਨਾ ਕੇਵਲ ਸਰੀਰਕ ਅਤੇ ਮਾਨਸਿਕ ਸਵੱਸਥ ਰਹਿਣ ਲਈ ਵੀ ਜ਼ਰੂਰੀ ਹੈ ਕਿਉਂਕਿ ਇਸ ਦਾ ਸਿੱਧਾ ਸਬੰਧ ਮਨ ਅਤੇ ਦਿਮਾਗ ਉੱਤੇ ਪੈਂਦਾ ਹੈ, ਇਸ ਦੀ ਅਣਦੇਖੀ ਨਾਲ ਜਿੱਥੇ ਤੁਹਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ। ਵੈਲਨੈਸ ਦਾ ਅਰਥ ਸਰੀਰ ,ਮਨ ਅਤੇ ਆਤਮਾ ਦਾ ਸਾਫ ਹੋਣਾ ਹੈ।ਇਸ ਮੌਕੇ ਉੱਤੇ ਸਕੂਲ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਦੁਆਰਾ ਬੱਚਿਆਂ ਨੂੰ ਮਨੁੱਖੀ ਜੀਵਨ ਵਿਚ ਹਾਈਜੀਨ ਦੀ ਮਹੱਤਤਾ ਬਾਰੇ ਦੱਸਿਆ ਗਿਆ ਕਿ ਜਿਹੜੇ ਇਨਸਾਨ ਹਾਈਜੀਨ ਦਾ ਧਿਆਨ ਨਹੀਂ ਰੱਖਦੇ ਉਨ੍ਹਾਂ ਵਿਚ ਆਤਮ-ਵਿਸ਼ਵਾਸ ਦੀ ਕਮੀ ਆ ਜਾਂਦੀ ਹੈ ਜਿਸ ਕਰਕੇ ਉਹ ਸਮਾਜ ਤੋਂ ਕਟਣ ਲਗਦੇ ਹਨ ਅਤੇ ਇਕੱਲੇ ਪਨ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਦੁਆਰਾ ਸੈਮੀਨਾਰ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫੀਕੇਟਸ ਨਾਲ ਸਨਮਾਨਤ ਵੀ ਕਿਤਾ ਗਿਆ।

LEAVE A REPLY

Please enter your comment!
Please enter your name here