*ਸਥਾਨਕ ਕਚਹਿਰੀ ਮਾਨਸਾ ਬਾਰ ਰੂਮ ਵਿਖੇ ਇੰਡੀਅਨ ਐਸੋ਼ਸੀਏਸ਼ਨ ਆੱਫ ਲਾਇਅਰਜ਼ ਪੰਜਾਬ ਦੇ ਜਿ਼ਲ੍ਹਾ ਇਕਾਈ ਮਾਨਸਾ ਪੰਜਾਬ ਸਟੇਟ ਆੱਫ ਕਾਨਫਰੰਸ ਹੋਈ*

0
18

ਮਾਨਸਾ 24 ਅਪ੍ਰੈਲ(ਸਾਰਾ ਯਹਾਂ/ਬੀਰਬਲ ਧਾਲੀਵਾਲ ) ਸਥਾਨਕ ਜਿ਼ਲ੍ਹਾ ਕਚਹਿਰੀ ਮਾਨਸਾ ਬਾਰ ਰੂਮ ਵਿਖੇ ਇੰਡੀਅਨ ਐਸੋ਼ਸੀਏਸ਼ਨ ਆੱਫ ਲਾਇਅਰਜ਼ ਪੰਜਾਬ ਦੇ ਜਿ਼ਲ੍ਹਾ ਇਕਾਈ ਮਾਨਸਾ ਪੰਜਾਬ ਸਟੇਟ ਆੱਫ ਕਾਨਫਰੰਸ ਹੋਈ।ਇਸ ਕਾਨਫਰੰਸ ਦਾ ਮੁੱਖ ਅਜੰਡਾ ਭਾਰਤੀ ਸੰਵਿਧਾਨ ਦੀ ਰੱਖਿਆ ਕਰਨਾ, ਬਾਰ ਅਤੇ ਬੈਂਚ ਦੇ ਰਿਸ਼ਤੇ ਨੂੰ ਮਜ਼ਬੂਤ ਬਣਾਉਣਾ,ਇਸ ਦੀ ਮਹੱਤਤਾ ਨੂੰ ਸਮਝਣਾ,ਲੋਕਾਂ ਦੀਆਂ ਸਮੱਸਿਆਵਾਂ ਦਾ ਜਲਦੀ ਨਿਪਟਾਰਾ ਕਰਨਾ,ਨਿਆਂਇਕ ਪ੍ਰਣਾਲੀ ਨੂੰ ਮਜ਼ਬੂਤ ਕਰਨਾ,ਆਮ ਲੋਕਾਂ ਲਈ ਜਲਦੀ ਨਿਆਂ ਦਿਵਾਉਣਾ ਆਦਿ।ਇਸ ਕਾਨਫਰੰਸ ਵਿੱਚ ਸੂਬੇ ਭਰ ਦੇ ਵਕੀਲਾਂ ਨੇ ਹਿੱਸਾ ਲਿਆ। ਪੰਜਾਬ ਦੀਆਂ ਵੱਖ ਵੱਖ ਬਾਰ ਐਸੋਸੀਏਸ਼ਨਜ਼ ਦੇ ਆਹੁਦੇਦਾਰ ਵਿਸ਼ੇਸ਼ ਤੌਰ ਤੇ ਇਸ ਕਾਨਫਰੰਸ ਵਿੱਚ ਸ਼ਾਮਲ ਹੋਏ।ਕਾਨਫਰੰਸ ਦਾ ਆਗਾਜ਼ ਮਰਹੂਮ ਕਾਮਰੇਡ ਐਡਵੋਕੇਟ ਰੇਖਾ ਸ਼ਰਮਾ ਨੂੰ ਯਾਦ ਕਰਦਿਆਂ।ਰੇਖਾ ਸ਼ਰਮਾ ਯਾਦਗਾਰੀ ਹਾਲ ਵਿੱਚ ਉਹਨਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ।ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਜਸਟਿਸ ਰਾਜ ਸੇਖ਼ਰ ਅੱਤਰੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ (ਰਿਟਾਇਰਡ) ਨੇ ਆਪਣੇ ਭਾਸ਼ਣ ਦੌਰਾਨ ਦੱਸਿਆ ਕਿ ਜੂਡੀਸ਼ਰੀ ਸੰਵਿਧਾਨ ਦੀ ਰੀੜ ਦੀ ਹੱਡੀ ਹੈ ਜਿੱਥੇ ਕਾਨੂੰਨ ਬਣਾਉਣ ਲਈ ਵਕੀਲਾਂ ਦਾ ਵੱਡਾ ਯੋਗਦਾਨ ਰਿਹਾ ਹੈ ਵਕੀਲ ਭਾਈਚਾਰਾ ਹਮੇਸ਼ਾ ਹਮੇਸ਼ਾ ਹੀ ਲੋਕਾਂ ਦੀ ਭਲਾਈ ਲਈ ਕੰਮ ਕਰਦਾ ਆ ਰਿਹਾ ਹੈ।ਸੋਚ ਹਮੇਸ਼ਾ ਹੀ ਸਾਇੰਟੇਫਿਕ ਰੱਖਣੀ ਚਾਹੀਦੀ ਹੈ।ਜੂਡੀਸ਼ਲ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਜੱਜ ਸਾਹਿਬਾਨ ਅੱਗੇ ਆਉਣ ਅਤੇ ਬਿਨ੍ਹਾ ਕਿਸੇ ਦਬਾਓ ਅਤੇ ਇਮਾਨਦਾਰ ਢੰਗ ਨਾਲ ਲੋਕਾਂ ਨੂੰ ਨਿਆਂ ਦੇਣ ਲਈ ਹੋਰ ਸਖ਼ਤ ਮਿਹਨਤ ਕਰਨ।ਸਰਕਾਰ ਅਤੇ ਰਾਜਨੀਤਿਕ ਲੋਕਾਂ ਨੂੰ ਜੂਡੀਸ਼ਲ ਸਿਸਟਮ ਤੋਂ ਹਮੇਸ਼ਾ ਹੀ ਦੂਰ ਰਹਿਣਾ ਚਾਹੀਦਾ ਹੈ।ਨਿਆਂਪਾਲਿਕਾ ਨੂੰ ਆਪਣੀ ਹੋਂਦ ਨੂੰ ਬਚਾਉਣ ਲਈ ਖੁੱਦ ਹੀ ਵੱਡਾ ਉਪਰਾਲਾ ਕਰਨ ਦੀ ਲੋੜ ਹੈ।ਉਹਨਾਂ ਨੇ ਅੱਗੇ ਕਿਹਾ ਕਿ ਇਸ ਮਾਨਸਾ ਜਿ਼ਲ੍ਹਾ ਇੱਕ ਦੌਰ ਵਿੱਚ ਬਹੁਤ ਵੱਡਾ ਹੁੰਦਾ ਸੀ ਅਤੇ ਇਹ ਇੱਕ ਇਤਿਹਾਸਕ ਧਰਤੀ ਹੈ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕਾਫੀ

ਸਮਾਂ ਬਿਤਾਇਆ।ਅਤੇ ਕਿਹਾ ਕਿ ਸਾਡੀ ਰਿਵਾਇਤ ਇਹ ਹੈ ਕਿ ਮਾਨਸ ਕੀ ਜਾਤਿ ਸਭੈ ਏਕ ਪਹਿਚਾਨਬੋ।। ਉਹਨਾਂ ਅੱਗੇ ਕਿਹਾ ਕਿ ਇਸ ਇਲਾਕੇ ਵਿੱਚ ਆਜ਼ਾਦੀ ਦੀ ਲੜਾਈ ਦੌਰਾਨ ਗਦਰੀ ਬਾਬਿਆਂ ਨੇ ਬਹੁੱਤ ਵੱਡਾ ਰੋਲ ਅਦਾ ਕੀਤਾ ਅਤੇ ਇਸ ਧਰਤੀ ਤੇ ਤੇਜਾ ਸਿੰਘ ਸੁਤੰਤਰ ਤੇ ਉਸ ਦੇ ਸਾਥੀਆਂ ਨੇ ਮੁਜਾਹਰਾ ਲਹਿਰ ਖੜੀ ਕਰਕੇ ਕਿਸਾਨਾਂ ਨੂੰ ਜਾਗੀਰਦਾਰੀ ਦੇ ਜੂਲੇ ਤੋਂ ਆਜ਼ਾਦ ਕੀਤਾ।ਜਿ਼ਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਦੇ ਸੈਕਟਰੀ ਅੰਗਰੇਜ਼ ਸਿੰਘ ਕਲੇਰ ਐਡਵੋਕੇਟ ਨੇ ਸੂਬੇ ਭਰ ਤੋਂ ਆਏ ਹੋਏ ਡੈਲੀਗੇਟਸ ਨੂੰ ਜੀ ਆਇਆਂ ਆਖਦਿਆਂ ਹੋਏ ਕਿਹਾ ਕਿ ਵਕੀਲ ਭਾਈਚਾਰਾ ਹਮੇਸ਼ਾਂ ਹੀ ਆਮ ਲੋਕਾਂ ਦੀ ਭਲਾਈ ਲਈ ਕੰਮ ਕਰਦਾ ਰਹੇਗਾ।ਉਹਨਾਂ ਨੇ ਕਿਹਾ ਕਿ ਸ਼ਹੀਦ—ਏ—ਆਜ਼ਮ ਸ੍ਰ: ਭਗਤ ਸਿੰਘ ਨੇ ਕਿਹਾ ਸੀ ਕਿ ** ਜ਼ੋ ਵਿਅਕਤੀ ਵਿਕਾਸ ਲਈ ਖੜ੍ਹਾ ਹੈ, ਉਸ ਨੂੰ ਹਰ ਇੱਕ ਰੂੜੀਵਾਦੀ ਚੀਜ਼ ਦੀ ਆਲੋਚਨਾ ਕਰਨੀ ਚਾਹੀਦੀ ਹੈ।** ਇਸ ਲਈ ਕੇਵਲ ਵਕੀਲ ਭਾਈਚਾਰਾ ਹੀ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣ ਦਾ ਹੌਸਲਾ ਰੱਖਦਾ ਹੈ।ਇਸ ਮੌਕੇ *ਤੇ ਮੈਡਮ ਰੀਤੂ ਪੂਰੀ ਐਡਵੋਕੇਟ ਸੁਪਰੀਮ ਕੋਰਟ ਆੱਫ ਇੰਡੀਆ ਨੇ ਆਪਣੇ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਭਾਰਤੀ ਨਿਆਂ ਪ੍ਰਣਾਲੀ ਵਿੱਚ ਮਹਿਲਾਵਾਂ ਨੂੰ ਵੱਧ ਤੋਂ ਵੱਧ ਸ਼ਾਮਲ ਹੋਣ ਦੀ ਲੋੜ ਹੈ।ਇਸ ਵਿੱਚ ਲੜਕੀਆਂ ਦੀ ਭਾਗੀਦਾਰੀ ਹੋਣੀ ਬੇਹੱਦ ਜ਼ਰੂਰੀ ਹੈ।ਹਰੀਸ਼ ਰਾਏ ਢਾਂਡਾ ਮੈਂਬਰ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਤੇ ਸਾਬਕਾ ਐਮ ਐਲ ਏ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਭਾਰਤੀ ਸੰਵਿਧਾਨ ਦਾ ਦਿਨੋ ਦਿਨ ਘਾਣ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ * ਸੱਚ ਬੋਲਣਾ ਜ਼ਰੂਰੀ ਵੀ ਹੈ *ਤੇ ਬੋਲਣਾ ਵੀ ਚਾਹੀਦਾ ਹੈ,ਜੇਕਰ ਕੌੜਾ ਵੀ ਲੱਗੇ, ਤਾਂ ਵੀ ਬੋਲਣਾ ਚਾਹੀਦਾ ਹੈ।ਜੂਡੀਸ਼ਰੀ ਵਿੱਚ ਭਾਈ ਭਤੀਜਾਬਾਦ ਭਾਰੂ ਹੋ ਰਿਹਾ ਹੈ।ਉਹਨਾਂ ਅੱਗੇ ਕਿਹਾ ਕਿ ਰਿਟਾਇਰਡ ਜੱਜਾਂ ਦੀ ਬਿਜਾਏ ਵਕੀਲਾਂ ਨੂੰ ਨਵੇਂ ਆਹੁਦਿਆਂ ਉੱਤੇ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ।ਬਲਵੀਰ ਸਿੰਘ ਬਲਿੰਗ ਸਾਬਕਾ ਮੈਂਬਰ ਬਾਰ ਕੌਂਸਲ ਅਤੇ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਪਟਿਆਲਾ ਨੇ ਕਿਹਾ ਕਿ ਸਾਡੇ ਸਮਾਜ ਨੂੰ ਜਾਤਾਂ ਪਾਤਾਂ ਅਤੇ ਨਸਲਾਂ ਤੋਂ ਉਪੱਰ ਉਠ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਚੰਗੇ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ। ਗੁਰਤੇਜ਼ ਸਿੰਘ ਗਰੇਵਾਲ ਮੈਂਬਰ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਨੇ ਕਿਹਾ ਕਿ ਕਾਨੂੰਨ ਸਭ ਤੋੱ ਉਪਰ ਹੈ ਅਤੇ ਸਾਨੂੰ ਧਰਮਾਂ ਦੇ ਨਾਮ ਪਰ ਲੜਾਈ ਝਗੜੇ ਨਹੀਂ ਕਰਨੇ ਚਾਹੀਦੇ ਆਪਣੇ ਸੰਵਿਧਾਨ ਦੀ ਰੱਖਿਆ ਕਰਨ ਲਈ ਇਸ ਦੀ ਪਾਲਣਾ ਕਰਨੀ ਅਤੀ ਜ਼ਰੂਰੀ ਹੈ।ਹਰਚੰਦ ਸਿੰਘ ਬਾਠ ਐਡਵੋਕੇਟ ਪੰਜਾਬ ਐੱਡ ਹਰਿਆਣਾ ਹਾਈ ਕੋਰਟ ਤੇ ਨੈਸ਼ਨਲ ਸੈਕਟਰੀ ਆੱਫ ਇਡੀਅਨ ਐਸੋਸੀਏਸ਼ਨ ਆੱਫ ਲਾਇਰਜ਼ ਨੇ ਕਾਨਫਰੰਸ ਸਬੰਧੀ ਰਿਪੋਰਟ ਪੇਸ਼ ਕੀਤੀ ਅਤੇ ਕਿਹਾ ਕਿ ਬਾਰ ਅਤੇ ਬੈਂਚ ਦਾ ਰਿ਼ਸਤਾ ਬੜਾ ਮਜ਼ਬੂਤ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿ 2 ਜੂਨ ਤੋਂ 4 ਜੂਨ ਤੱਕ ਕੇਰਲਾ ਵਿਖੇ ਨੈਸ਼ਨਲ ਪੱਧਰ ਦੀ ਕੰਨਵੈਨਸ਼ਨ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਸ਼ਾਮਲ ਹੋਣ ਲਈ ਪੰਜਾਬ ਭਰ ਤੋਂ ਆਏ ਵਕੀਲਾਂ ਨੂੰ ਸੱਦਾ ਪੱਤਰ ਦਿੱਤਾ।ਨਵਲ ਕਿਸ਼ੋਰ ਛਿੱਬਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜੂਡੀਸ਼ਲ ਸਿਸਟਮ ਵਿੱਚ ਭ੍ਰਿਸ਼ਟਚਾਰ ਬੰਦ ਹੋਣਾ ਚਾਹੀਦਾ ਹੈ।ਜਸਪਾਲ ਸਿੰਘ ਦੱਪਰ ਐਡਵੋਕੇਟ ਸਾਬਕਾ ਪ੍ਰਧਾਨ ਡੇਰਾਬੱਸੀ *ਤੇ ਜਨਰਲ ਸਕੱਤਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਦੇਸ਼ ਦੇ ਸਾਹਮਣੇ ਬਹੁਤ ਚਨੌਤੀਆਂ ਹਨ ਅਤੇ ਨਿਆਂਪਾਲਕਿਾ ਇਸ ਵਿੱਚ ਵੱਡਾ ਰੋਲ ਅਦਾ ਕਰ ਸਕਦੀ ਹੈ।ਐਡਵੋਕੇਟ ਪਰਮਜੀਤ ਸਿੰਘ ਢਾਬਾਂ ਜਿ਼ਲ੍ਹਾ ਫਾਜਿ਼ਲਿਕਾ ਨੇ ਕਿਹਾ ਕਿ ਨਿਆਂ ਪਾਲਿਕਾ ਵਿੱਚ ਔਰਤਾਂ ਦੀ ਭਾਗੀਦਾਰੀ ਦੀ ਜ਼ਰੂਰਤ ਹੈ।ਹਾਕਮ ਸਿੰਘ ਭੁੱਲਰ ਵਕੀਲ ਬਰਨਾਲਾ ਨੇ ਕਿਹਾ ਕਿ ਇਸ ਵਕਤ ਸੰਵਿਧਾਨ ਨੂੰ ਬਚਾਉਣ ਦੀ ਜ਼ਰਰੂਤ ਹੈ।ਬਹਿਸ ਉਪਰੰਤ ਪੇਸ਼ ਕੀਤੀ ਗਈ ਰਿਪੋਰਟ ਨੁੰ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਇਸ ਉਪਰੰਤ ਨਵੀਂ ਚੋਣ ਦਾ ਪੈਨਲ ਪੇਸ਼ ਕੀਤਾ ਗਿਆ, ਜਿਸ ਨੂੰ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ ਗਿਆ।ਨਵੀਂ ਚੁਣੇ ਆਹੁਦੇਦਾਰਾਂ ਵਿੱਚ ਸੰਪੂਰਨ ਸਿੰਘ ਛਾਜਲੀ ਸਰਪ੍ਰਸਤ,ਐਨ.ਕੇ.ਛਿੱਬਰ ਪ੍ਰਧਾਨ,ਜ਼ਸਪਾਲ ਸਿੰਘ ਦੱਪਰ ਜਨਰਲ ਸਕੱਤਰ,ਅਮਰਜੀਤ ਸਿੰਘ ਲੌਂਗੀਆਂ ਸੀਨੀਅਰ ਮੀਤ ਪ੍ਰਧਾਨ,ਅੰਗਰੇਜ਼ ਸਿੰਘ ਕਲੇਰ ਜਿ਼ਲ੍ਹਾ ਮਾਨਸਾ ਮੀਤ ਪ੍ਰਧਾਨ, ਹਰਮਨ ਸਿੰਘ ਚਹਿਲ ਸਕੱਤਰ ਜਿ਼ਲ੍ਹਾ ਮਾਨਸਾ ਸਮੇਤ 15 ਹੋਰ ਆਹੁਦੇਦਾਰ ਚੁਣੇ ਗਏ।ਇਸ ਮੌਕੇ ਤੇ ਆਏ ਮਹਿਮਾਨਾਂ ਦਾ ਮਾਨਸਾ ਬਾਰ ਵੱਲੋਂ ਯਾਦਗਾਰੀ ਚਿੰਨ੍ਹ ਦੇ ਸਨਮਾਨ ਕੀਤਾ ਗਿਆ।ਇਸ ਵਿੱਚ ਬੈਨੀ ਥੋਮਸ ਜ਼ੋ ਕਿ ਕੇਰਲਾ ਦਾ ਵਸਨੀਕ ਹੈ ਪਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਪਿਛਲੇ ਲੰਬੇ ਸਮੇਂ ਤੋਂ ਪ੍ਰੈਕਟਿਸ ਕਰ ਰਿਹਾ ਹੈ ਉਸ ਨੇ ਕਿਹਾ ਕਿ ਸਿੰਵਿਧਾਨ ਮੁਤਾਬਿਕ ਧਰਮਨਿਰਪੱਖਤਾ ਹਰ ਹਾਲਤ ਵਿੱਚ ਡਿਫੈਂਡ ਹੋਣੀ ਚਾਹੀਦੀ ਹੈ।ਕਾਨਫਰੰਸ ਦੇ ਆਖੀਰ ਵਿੱਚ ਆਈ.ਏ.ਐਲ. ਦੇ ਸਰਪ੍ਰਸਤ ਸ੍ਰ: ਸੰਪੂਰਨ ਸਿੰਘ ਛਾਜਲੀ ਨੇ ਧੰਨਵਾਦ ਕਰਦਿਆਂ ਹੋਇਆਂ ਅਤੇ ਪੁਰਾਣੇ ਇਤਿਹਾਸ ਤੇ ਚਾਨਣਾ ਪਾਉਦਿਆਂ ਹੋਇਆਂ ਕਿਹਾ ਕਿ ਮਾਨਸਾ ਦੇ ਲੋਕਾਂ ਦਾ ਆਜ਼ਾਦੀ ਦੀ ਲੜਾਈ, ਪਰਜਾਮੰਡਲ,ਮੁਜਾਹਰਾ ਲਹਿਰ, ਅਤੇ ਦੇਸ਼ ਦੇ ਹਿੱਤਾਂ ਲਈ ਲੜਨ ਦਾ ਅਹਿਮ ਇਤਿਹਾਸ ਹੈ,ਜਿਸ ਵਿੱਚ ਮਾਨਸਾ ਜਿ਼ਲ੍ਹੇ ਦੇ ਵਕੀਲਾਂ ਦਾ ਬਹੁਤ ਵੱਡਾ ਯੋਗਦਾਨ ਹੈ।ਇਸ ਮੌਕੇ *ਤੇ ਸਕੱਤਰ ਐਡਵੋਕੇਟ ਅੰਗਰੇਜ਼ ਸਿੰਘ ਕਲੇਰ,ਵਾਇਸ ਪ੍ਰਧਾਨ ਰੋਹਿਤ ਭੰਮਾ ਸਿੰਗਲਾ,ਸਹਾਇਕ ਸਕੱਤਰ ਅਮਨਪ੍ਰੀਤ ਸਿੰਘ ਭੁੱਲਰ,ਸੀਨੀਅਰ ਐਡਵੋਕੇਟ ਰਾਜਿੰਦਰ ਕੁਮਾਰ ਸ਼ਰਮਾਂ,ਰਾਜ ਕੁਮਾਰ ਕੋਟਲੀ,ਅਜੀਤ ਸਿੰਘ ਭੰਗੂ,ਐਡਵੋਕੇਟ ਹਰਮਨਜੀਤ ਸਿੰਘ ਚਹਿਲ,ਜਗਤਾਰ ਸਿੰਘ ਸਾਧੂਵਾਲਾ,ਗੁਰਪ੍ਰੀਤ ਸਿੰਘ ਸਿੱਧੂ ਸਾਬਕਾ ਪ੍ਰਧਾਨ,ਮੈਡਮ ਸ਼ਾਰਦਾ ਅੱਤਰੀ ਮੈਂਬਰ ਕੰਨਜੂਮਰ ਫੋਰਮ ਮਾਨਸਾ,ਐਡਵੋਕੇਟ ਪਾਲ ਸਿੰਘ ਮਾਨ,ਕਮਲਪ੍ਰੀਤ ਸਿੰਘ ਮੋਹਲ,ਬੀ.ਕੇ.ਅਰੋੜਾ,ਗਗਨਦੀਪ ਸਿੰਘ ਸਿੱਧੂ, ਮੁਕੇਸ਼ ਕੁਮਾਰ ਗੋਇਲ ,ਗਗਨਦੀਪ ਸਿੰਘ ਚਹਿਲ,ਵੀਰਦਵਿੰਦਰ ਸਿੰਘ,ਅਨੀਸ਼ ਜਿੰ਼ਦਲ,ਅਕਾਲਜੋਤ ਸਿੰਘ ਸੇਖੋਂ,ਜ਼ਸਪ੍ਰੀਤ ਸਿੰਘ ਜੱਸੀ,ਪਰਮਿੰਦਰ ਸਿੰਘ, ਅਮਨਦੀਪ ਸਿੰਗਲਾ,ਮੁਕੇਸ਼ ਕੁਮਾਰ ਐਡਵੋਕੇਟ,,ਹਰਪ੍ਰੀਤ ਸਿੰਘ ਮਾਨ,ਮਨਿੰਦਰ ਸਿੰਘ ਅਕਲੀਆ,ਕਮਲਪ੍ਰੀਤ ਸਿੰਘ ਮੋਹਲ,ਉਮਕਾਰ ਸਿੰਘ ਮਿੱਤਲ,ਰਾਜਵਿੰਦਰ ਸਿੰਘ,ਉਦੈਦੀਪ ਸਿੰਘ ਮੋਫ਼ਰ,ਪ੍ਰਦੀਪ ਸਿੰਘ,ਸੰਨੀ ਕੁਮਾਰ,ਦੀਪਇੰਦਰ ਸਿੰਘ ਮਾਨਸ਼ਾਹੀਆ,ਜਗਦੀਪ ਸਿੰਘ ਮਾਨ,ਹਰਪ੍ਰੀਤ ਸਿੰਘ ਤਾਮਕੋਟ,ਮਨਿੰਦਰ ਸਿੰਘ ਚਹਿਲ ਆਦਿ ਸ਼ਾਮਲ ਹੋਏ।

NO COMMENTS