
ਮਾਨਸਾ 17 ਅਕਤੂਬਰ (ਸਾਰਾ ਯਹਾਂ/ ਬੀਰਬਲ ਧਾਲੀਵਾਲ ) : ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਇਕ ਅਹਿਮ ਮੀਟਿੰਗ ਮਾਨਸਾ ਵਿੱਚ ਹੋਈ। ਜਿਸ ਵਿਚ ਪੈਨਸ਼ਨਰਾਂ ਦੀ ਸਾਲਾਨਾ ਮੀਟਿੰਗ ਵਿੱਚ ਚੋਣ ਸਰਬ ਸੰਮਤੀ ਨਾਲ ਕੀਤੀ ਗਈ । ਨਵੇਂ ਚੁਣੇ ਗਏ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਪੈਨਸ਼ਨਰਾਂ ਦੇ ਹੱਕਾਂ ਦੀ ਲੜਾਈ ਲੜਦੇ ਰਹਿਣਗੇ ਜਿਸ ਤਰ੍ਹਾਂ ਪਹਿਲਾਂ ਵੀ ਪੈਨਸ਼ਨਰਾਂ ਦੇ ਹੱਕਾਂ ਤੇ ਪੈ ਰਹੇ ਡਾਕੇ ਅਤੇ ਬਣਦੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕੀਤਾ ਹੈ ਉਹ ਹੁਣ ਵੀ ਜਾਰੀ ਰਹੇਗਾ। ਇਸ ਮੌਕੇ ਸਰਬਸੰਮਤੀ ਨਾਲ ਹੋਈ ਚੋਣ ਵਿਚ ਪ੍ਰਧਾਨ ਸਤਨਾਮ ਸਿੰਘ, ਮੀਤ ਪ੍ਰਧਾਨ ਬਸੰਤਾ ਰਾਮ ,ਜੂਨੀਅਰ ਮੀਤ ਪ੍ਰਧਾਨ ਗੁਲਾਬ ਸਿੰਘ ਕੋਟ ਧਰਮੂ, ਸਕੱਤਰ ਲਛਮਣ ਸਿੰਘ, ਮੀਤ ਸਕੱਤਰ ਉਰਮਲਾ ਰਾਣੀ ,ਖਜ਼ਾਨਚੀ ਜਗਰੂਪ ਸਿੰਘ ਖੋਖਰ, ਅਗਜ਼ੈਕਟਿਵ ਮੈਂਬਰ ਬੇਅੰਤ ਕੌਰ, ਗੁਲਾਬ ਸਿੰਘ ,ਇਹ ਜਾਣਕਾਰੀ ਪੰਜਾਬ ਸਰਕਾਰ ਅਤੇ ਮਾਨਸਾ ਡਿਵੀਜ਼ਨ ਰਾਏਪੁਰ ਅਤੇ ਰੀਟਾਰਈਂਡ ਯੂਨੀਅਨ ਦੇ ਉੱਚ ਯੂਨੀਅਨ ਦੇ ਅਦਾਰੇ ਨੂੰ ਭੇਜੀ ਹੈ ।
