
NEET Counselling 2021 : ਮੈਡੀਕਲ ਐ੍ਰਂਟਰਸ ਐਗਜ਼ਾਮ (Neet 2021) ‘ਚ ਸ਼ਾਮਲ ਹੋਏ ਉਮੀਦਵਾਰਾਂ ਨੂੰ ਕੌਸਲਿੰਗ ਸ਼ਡਿਊਲ ਦਾ ਇੰਤਜ਼ਾਰ ਹੈ। ਅਧਿਕਾਰਤ ਵੈੱਬਸਾਈਟ mcc.nic.in ‘ਤੇ ਆਨਲਾਈਨ ਕੌਸਲਿੰਗ ਦਾ ਸ਼ਡਿਊਲ ਜਲਦ ਜਾਰੀ ਕੀਤਾ ਜਾਣਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਕੁਝ ਸੂਬਿਆਂ ਨੇ ਆਪਣੀ ਨੀਟ ਮੈਰਿਟ ਲਿਸਟ ਜਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਮੈਡੀਕਲ ਸਿੱਖਿਆ ਡਾਇਰੈਕਟੋਰੇਟ (DME) ਆਸਾਮ ਨੇ ਸੂਬਾ ਕੋਟਾ ਮੈਡੀਕਲ ਦਾਖਲੇ ਲਈ NEET 2021 ਮੈਰਿਟ ਲਿਸਟ ਜਾਰੀ ਕੀਤੀ।
ਜਦਕਿ ਆਂਧਰ ਪ੍ਰਦੇਸ਼ ਨੇ ਕੈਂਡੀਡੈਟਜ਼ ਦੀ ਪ੍ਰੋਵੀਜ਼ਨਲ ਮੈਰਿਟ ਜਾਰੀ ਕੀਤੀ ਹੈ ਤੇ ਫਾਈਨਲ ਮੈਰਿਟ ਲਿਸਟ ਸਰਟੀਫਿਕੇਟ ਵੈਰੀਫਿਕੇਸ਼ਨ ਤੋਂ ਬਾਅਦ ਜਾਰੀ ਹੋਵੇਗੀ।
ਆਸਾਮ ਨੀਟ ਰੈਂਕ ਲਿਸਟ 2021 ਅਧਿਕਾਰਤ ਵੈੱਬਸਾਈਟ dme.assam.gov.in ‘ਤੇ ਉਪਲਬਧ ਹੈ। ਪਹਿਲੀ ਮੈਰਿਟ ਸੂਚੀ ‘ਚ ਚੁਣ ਗਏ ਉਮੀਦਵਾਰ 85 ਫੀਸਦੀ ਸੂਬੇ ਕੋਟੇ ਤਹਿਤ MBBS ਤੇ BDS ਸੀਟਾਂ ‘ਤੇ ਦਾਖਲੇ ਲਈ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਨੀਟ ਡਿਸਪਲੇਅ ਲਿਸਟ ਅਧਿਕਾਰਤ ਵੈੱਬਸਾਈਟ ntruhs.ap.nic.in ‘ਤੇ ਜਾਰੀ ਕੀਤੀ ਗਈ ਹੈ। ਮੈਰਿਟ ‘ਚ ਚੁਣ ਗਏ ਉਮੀਦਵਾਰ ਮੈਡੀਕਲ ਸੀਟਾਂ ‘ਤੇ ਐਡਮਿਸ਼ਨ ਲੈਣ ਲਈ ਕੌਸਲਿੰਗ ‘ਚ ਸ਼ਾਮਲ ਹੋਣਗੇ।
ਡਾ. ਐਨਟੀਆਰ ਯੂਨੀਵਰਸਿਟੀ ਆਫ ਹੈਲਥ ਸਾਇੰਸ ਨੇ ਕਟ ਆਫ ਤੇ ਉਨ੍ਹਾਂ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ ਜਿਨ੍ਹਾਂ ਨੇ ਕਟ-ਆਫ ਜਾਂ ਉਸ ਤੋਂ ਜ਼ਿਆਦਾ ਸਕੋਰ ਹਾਸਲ ਕੀਤੇ ਹਨ। ਜਾਰੀ ਨੋਟਿਸ ‘ਚ ਕਿਹਾ ਗਿਆ ਹੈ ਕਿ ਜਾਰੀ ਮੈਰਿਟ ਲਿਸਟ ਨਹੀਂ ਹੈ। ਯੂਨੀਵਰਸਿਟੀ ਆਨਲਾਈਨ ਅਪਲਾਈ ਪ੍ਰਾਪਤ ਕਰਨ ਤੋ ਬਾਅਦ ਪ੍ਰੋਵੀਜ਼ਨਲ ਮੈਰਿਟ ਜਾਰੀ ਕਰੇਗੀ ਤੇ ਪ੍ਰਮਾਣਪੱਤਰਾਂ ਤੋਂ ਫਾਈਨਲ ਮੈਰਿਟ ਲਿਸਟ ਜਾਰੀ ਕੀਤੀ ਜਾਵੇਗੀ
