ਸਟੇਟ ਐਵਾਰਡੀ ਬਲਵਿੰਦਰ ਸਿੰਘ ਦਾ ਬੋਹਾ ਸਕੂਲ ਵੱਲੋਂ ਸਨਮਾਨ

0
63

ਬੋਹਾ 13 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ): ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਬਲਵਿੰਦਰ ਸਿੰਘ ਪੰਜਾਬੀ ਮਾਸਟਰ, ਸ਼ਹੀਦ ਜਗਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬੋਹਾ (ਮਾਨਸਾ )ਸਨਮਾਨ ਕੀਤਾ ਗਿਆ ਸੀ ।ਅੱਜ ਸਕੂਲ ਵਿਖੇ ਪ੍ਰਿੰਸੀਪਲ ਅੰਗਰੇਜ਼ ਸਿੰਘ ਅਤੇ ਸਮੂਹ ਸਟਾਫ਼ ਦੀ ਹਾਜ਼ਰੀ ਵਿੱਚ ਸਕੂਲ , ਕਸਬਾ ਬੋਹਾ ਅਤੇ ਜ਼ਿਲ੍ਹਾ ਮਾਨਸਾ ਦਾ ਨਾਮ ਰੌਸ਼ਨ ਕਰਨ ਹਿੱਤ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਪ੍ਰਿੰਸੀਪਲ ਅੰਗਰੇਜ਼ ਸਿੰਘ ਨੇ ਕਿਹਾ ਕਿ ਮੈਂ ਲੰਮੇ ਸਮੇਂ ਤੋਂ ਸਟੇਟ ਐਵਾਰਡੀ ਅਧਿਆਪਕ ਬਲਵਿੰਦਰ ਸਿੰਘ ਨੂੰ ਮਿਹਨਤ ਕਰਦਿਆਂ ਵੇਖਿਆ ਹੈ, ਵਧੀਆ ਨਤੀਜਿਆਂ ਦੇ ਨਾਲ਼ – ਨਾਲ਼, ਖੇਡਾਂ ਅਤੇ ਸੱਭਿਆਚਾਰਕ  ਖੇਤਰਾਂ ਵਿੱਚ ਵੀ ਵਧੀਆ ਕਾਰਗੁਜ਼ਾਰੀ ਵਿਖਾਈ ਹੈ।ਸਕੂਲ ਦੇ ਅਧਿਆਪਕ ਮੁਕੇਸ਼ ਕੁਮਾਰ ਜੀ ਨੇ ਕਿਹਾ ਕਿ ਬਲਵਿੰਦਰ ਸਿੰਘ ਨੇ ਪੰਜਾਬ ਵਿੱਚ ਪਹਿਲੀ ਪੰਜਾਬੀ ਭਾਸ਼ਾ ਪ੍ਰਯੋਗਸ਼ਾਲਾ ਦੀ ਸਥਾਪਨਾ ਅਤੇ ਵਿੱਦਿਅਕ ਪਾਰਕ ਦਾ ਨਿਰਮਾਣ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ । ਉਹਨਾ ਕਿਹਾ ਕਿ ਬਲਵਿੰਦਰ ਸਿੰਘ ਨੂੰ ਦੋ ਵਾਰ ਸਵੀਪ ਅਧੀਨ ਜ਼ਿਲ੍ਹਾ ਪੱਧਰ ੋਤੇ ਬੈਸਟ ਨੋਡਲ ਅਫ਼ਸਰ ਦੇ ਤੌਰ ੋਤੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਪ੍ਰਿੰਸੀਪਲ ਅੰਗਰੇਜ਼ ਸਿੰਘ ਸਕੂਲ ਦੀ ਜਨਰਲ ਸਾਇੰਸ ਲੈਬ ਦੇ ਨਵੀਨੀਕਰਨ ਲਈ ਦਿੱਤੀ ਰਾਸ਼ੀ ਲਈ ਵਿਸ਼ੇਸ਼ ਧੰਨਵਾਦ ਕੀਤਾ।ਇਸ ਮੌਕੇ ਲੈਕਚਰਾਰ ਸਿਵਾਲਿਕਾ,  ਬਬੀਤਾ ਰਾਣੀ, ਕਲਰਕ ਸੁਮਨਦੀਪ ਕੌਰ, ਸੁਨੀਲ ਕੁਮਾਰ ਕੰਪਿਊਟਰ ਟੀਚਰ, ਪਰਮਜੀਤ ਕੌਰ, ਅਗਰੇਜ ਸਿੰਘ, ਘਨਦੀਪ ਕੌਰ ਅਤੇ ਸਮੂਹ ਸਟਾਫ਼ ਨੇ ਵਧਾਈਆਂ ਦਿੱਤੀਆਂ।

LEAVE A REPLY

Please enter your comment!
Please enter your name here