*ਸਚਿਨ ਸ਼ਰਮਾ ਵਲੋਂ ਬੇਸਹਾਰਾ ਗਾਵਾਂ ਦੀ ਸਾਂਭ-ਸੰਭਾਲ ਲਈ ਜੰਗਲਾਂ ਵਿੱਚ ਸੈਡ ਬਣਾਉਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ*

0
28

ਚੰਡੀਗੜ੍ਹ  04 ਮਈ (ਸਾਰਾ ਯਹਾਂ/ ਮੁੱਖ ਸੰਪਾਦਕ ) :ਪੰਜਾਬ ਰਾਜ ਗਊਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਬੇਸਹਾਰਾ ਗਾਵਾਂ ਦੀ ਸਾਂਭ-ਸੰਭਾਲ ਲਈ ਜੰਗਲਾਂ ਵਿੱਚ ਸੈਡ ਬਣਾਉਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਕੇ  ਅਪੀਲ ਕੀਤੀ ਹੈ।
ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਸ਼ਰਮਾ ਨੇ ਦੱਸਿਆ ਕਿ ਆਮ ਵੇਖਣ ਵਿਚ ਆਇਆ ਹੈ ਕਿ ਬੇਸਹਾਰਾ ਗਾਵਾਂ ਸੜਕਾਂ ਤੇ ਘੁੰਮਦੀਆਂ ਰਹਿੰਦੀਆਂ ਹਨ, ਜਿਸ ਨਾਲ ਸੜਕਾਂ ਤੇ ਦੁਰਘਟਨਾਵਾਂ ਹੋਣ ਨਾਲ ਨਾ ਕੇਵਲ ਲੋਕਾਂ ਨੂੰ ਜਾਨ ਮਾਲ ਦਾ ਨੁਕਸਾਨ ਹੁੰਦਾ ਹੈ ਸਗੋਂ ਗਾਵਾਂ ਵੀ ਅਜਿਹੇ ਹਾਦਸਿਆਂ ਵਿੱਚ ਜ਼ਖ਼ਮੀ ਹੁੰਦੀਆਂ ਹਨ। 
ਉਹਨਾਂ ਨੇ ਅੱਗੇ ਕਿਹਾ ਕਿ ਗਾਵਾਂ ਧਾਰਮਿਕ ਆਸਥਾ ਦਾ ਪ੍ਰਤੀਕ ਹੋਣ ਕਾਰਨ ਇਹਨਾਂ ਦੀ ਰਖਿਆ ਅਤੇ ਸਾਂਭ ਸੰਭਾਲ ਕਰਨਾ ਸਾਡੀ ਜ਼ਿੰਮੇਵਾਰੀ ਹੈ। ਪੰਜਾਬ ਸੇਵਾ ਗਊ ਕਮਿਸ਼ਨ ਪੰਜਾਬ ਵਿੱਚ ਗਾਵਾਂ ਦੀ ਸੇਵਾ ਸੰਭਾਲ ਅਤੇ ਰਖਿਆ ਲਈ ਹਰ ਉਪਰਾਲਾ ਕਰ ਰਿਹਾ ਹੈ। ੳਹਨਾਂ ਨੇ ਭਾਰਤ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੰਗਲਾਂ ਦੀ ਜ਼ਮੀਨ ਤੇ ਗਾਵਾਂ ਦੇ ਰਹਿਣ ਦਾ ਪ੍ਰਬੰਧ ਕਰਵਾਉਣ ਤਾਂ ਜ਼ੋ ਗਾਵਾਂ ਲਈ ਅਨੁਕੂਲ ਵਾਤਾਵਰਣ ਅਤੇ ਚਾਰਾ ਮੁਹੱਈਆ ਕਰਵਾਇਆ ਜਾ ਸਕੇ।——–

LEAVE A REPLY

Please enter your comment!
Please enter your name here