
ਸਰਦੂਲਗੜ੍ਹ 25 ਜੂਨ (ਸਾਰਾ ਯਹਾ/ ਬਪਸ) : ਨੇੜਲੇ ਪਿੰਡ ਨਾਹਰਾਂ ਵਿਖੇ 60 ਸਾਲਾਂ ਬਜੁਰਗ ਔਰਤ ਦਾ ਉਸ ਦੇ ਹੀ ਆਪਣੇ ਭਰਾ ਨੇ ਕਾਤਲ ਕਰ ਦੇਣ ਦਾ ਸਮਾਚਾਰ ਮਿਲਿਆ ਹੈ। ਡੀਐਸਪੀ ਸਰਦੂਲਗੜ੍ਹ ਸੰਜੀਵ
ਗੋਇਲ ਨੇ ਦੱਸਿਆ ਕਿ ਮਿ੍ਤਕ ਔਰਤ ਦਲੀਪ ਕੋਰ ਪਤਨੀ ਬਹਾਲ ਸਿੰਘ
ਵਾਸੀ ਮੋਗਾ ਜ਼ਿਲ੍ਹੇ ਦੀ ਵਸਨੀਕ ਸੀ। ਉਹ ਆਪਣੀ ਧੀ ਕੋਲ ਪਿੰਡ ਨਾਹਰਾਂ ਵਿਖੇ ਰਹਿ
ਰਹੀ ਸੀ।ਮਿ੍ਤਕ ਦਲੀਪ ਕੌਰ ਦੇ ਭਰਾ ਗੁਲਜਾਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਕਾਂਵਾ ਵਾਲਾ ਪੱਤਣ ਜਿਲ੍ਹਾ ਮੋਗਾ ਵੱਲੋਂ ਘਰੇਲੂ ਵਿਵਾਦਾਂ ਕਾਰਨ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ।ਸਰਦੂਲਗੜ੍ਹ ਪੁਲਸ ਨੇ ਮਿ੍ਤਕ ਦਲੀਪ ਕੌਰ ਦੀ ਦੋਹਤੀ ਨਾਨਕ ਕੋਰ ਉਰਫ ਪਿੰਕੀ ਰਾਣੀ ਦੇ
ਬਿਆਨਾ ਦੇ ਆਧਾਰ ਤੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ਼ ਕਰਕੇ ਦੋਸ਼ੀ ਦੀ ਭਾਲ ਸੁਰੂ ਕਰ ਦਿੱਤੀ ਹੈ।
