*ਸਕੂਲ ਵੱਲੋਂ ਆਨਲਾਇਨ ਪੜਾਈ ਬੰਦ ਕਰਨ ਅਤੇ ਫੀਸਾਂ ਲਈ ਤੰਗ ਪ੍ਰੇਸਾਨ ਕਰਨ ਦੇ ਖਿਲਾਫ ਮਾਪੇ ਹੋਏ ਲਾਮਬੰਦ*

0
154

ਬੁਢਲਾਡਾ 11 ਜੁਲਾਈ (ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਇੱਕ ਪ੍ਰਾਇਵੇਟ ਸਕੂਲ ਵੱਲੋਂ ਬੱਚਿਆਂ ਦੀ ਆਨ ਲਾਈਨ ਪੜ੍ਹਾਈ ਬੰਦ ਕਰਨ ਅਤੇ ਹਰ ਰੋਜ ਨਵੇਂ ਨਵੇਂ ਢੰਗ ਨਾਲ ਬੱਚਿਆਂ ਅਤੇ ਮਾਪਿਆਂ ਨੂੰ ਪੂਰੀਆਂ ਫੀਸਾਂ ਭਰਵਾਉਣ ਲਈ ਤੰਗ ਕਰਨ ਸੰਬੰਧੀ ਮਾਪਿਆਂ ਦੀ ਇੱਕ ਮੀਟਿੰਗ ਰਾਮ ਲੀਲਾ ਗਰਾਉਂਡ ਵਿਖੇ ਹੋਏ। ਇਸ ਮੌਕੇ ਪੇਰੈਂਟਸ ਐਸੋਸੀਏਸ਼ਨ ਦੀ ਨਵੀ ਕਮੇਟੀ ਦਾ ਗਠਨ ਵੀ ਕੀਤਾ ਗਿਆ, ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਪਿਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਹ ਮਤਾ ਪਾਸ ਕੀਤਾ ਗਿਆ ਕਿ ਸਥਾਨਕ ਡੀ ਏ ਵੀ ਪਬਲਿਕ ਸਕੂਲ ਮੈਨੇਜਮੈਂਟ ਵੱਲੋਂ ਕੀਤੀਆ ਜਾ ਰਹੀਆਂ ਧੱਕੇਸ਼ਾਹੀਆ ਖ਼ਿਲਾਫ਼ ਲਾਮਬੰਦ ਹੋ ਕੇ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਮਾਨਯੋਗ ਹਾਈਕੋਰਟ, ਸੁਪਰੀਮ ਕੋਰਟ ਅਤੇ ਸਿੱਖਿਆ ਮੰਤਰੀ ਵੱਲੋਂ ਜਾਰੀ ਹਦਾਇਤਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਕਿਉਂਕਿ ਕੋਰਟ ਦੇ ਹੁਕਮਾਂ ਅਨੁਸਾਰ ਕੋਈ ਵੀ ਸਕੂਲ ਕਿਸੇ ਵੀ ਬੱਚੇ ਦੀ ਫੀਸ ਦੀ ਅਦਾਇਗੀ ਨਾ ਹੋਣ ਕਰਕੇ ਪੜ੍ਹਾਈ ਨਹੀਂ ਰੋਕ ਸਕਦਾ ਨਾ ਹੀ ਕਿਸੇ ਨੂੰ ਸਕੂਲ ਵਿੱਚੋ ਬਰਖਾਸਤ ਕਰ ਸਕਦਾ ਹੈ । ਲੇਕਿਨ ਇਸ ਸਕੂਲ ਦੀ ਮੈਨੇਜਮੈਂਟ ਵੱਲੋਂ ਫੀਸਾਂ ਦੀ ਅਦਾਇਗੀ ਨਾ ਹੋਣ ਕਰਕੇ ਪਿਛਲੇ 15 ਦਿਨਾਂ ਤੋਂ ਬੱਚਿਆਂ ਦੀ ਪੜ੍ਹਾਈ ਰੋਕ ਦਿੱਤੀ ਗਈ ਹੈ ਅਤੇ ਫੀਸ ਮੰਗਣ ਦੇ ਨਾਂ ਤੇ ਮਾਪਿਆਂ ਨੂੰ ਨਵੇਂ ਨਵੇਂ ਢੰਗਾਂ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਜਦ ਕਿ ਮਾਪਿਆਂ ਵੱਲੋਂ ਵਾਰ ਵਾਰ ਸਕੂਲ ਮੇਜਮੈਂਟ ਨੂੰ ਫੀਸਾਂ ਵਿੱਚ ਬਣਦੀ ਰਿਆਇਤ ਕਰਕੇ ਫੀਸ ਭਰਵਾਉਣ ਲਈ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ । ਸੋ ਇਸ ਸਬੰਧੀ ਸਾਰੇ ਮਾਪੇ ਇਕੱਠੇ ਹੋ ਕੇ ਸੰਘਰਸ਼ ਕਰਨ ਲਈ ਮਜਬੂਰ ਹੋ ਗਏ ਹਨ ਜਿਸ ਤਹਿਤ ਸੋਮਵਾਰ ਨੂੰ ਸਕੂਲ ਅੱਗੇ ਪ੍ਰਦਰਸ਼ਨ ਕਰ ਸਾਰੇ ਮਾਪਿਆਂ ਵੱਲੋਂ ਐਮ ਐਲ ਏ ਬੁੱਧ ਰਾਮ,  ਐਸ ਡੀ ਐਮ (ਆਈ ਏ ਐਸ) ਹਰਪ੍ਰੀਤ ਸਿੰਘ, ਡਿਪਟੀ ਕਮਿਸ਼ਨਰ ਮਾਨਸਾ, ਜਿਲਾ ਸਿੱਖਿਆ ਅਫਸਰ ਮਾਨਸਾ, ਸਿੱਖਿਆ ਸਕੱਤਰ ਪੰਜਾਬ, ਸਿੱਖਿਆ ਮੰਤਰੀ ਪੰਜਾਬ, ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਮੰਗ ਪੱਤਰ ਦਿੱਤੇ ਜਾਣਗੇ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜੇਕਰ ਇਸ ਸਬੰਧੀ ਪ੍ਰਸਾਸ਼ਨ ਵੱਲੋਂ ਜਲਦ ਹੀ ਕੋਈ ਹੱਲ ਨਾ ਹੋਇਆ ਤਾਂ ਅਣਮਿੱਥੇ ਸਮੇ ਲਈ ਜਿਲਾ ਸਿੱਖਿਆ ਅਫਸਰ ਮਾਨਸਾ ਅਤੇ ਐਸ ਡੀ ਐਮ ਦਫਤਰ ਬੁਢਲਾਡਾ ਵਿਖੇ ਧਰਨਾ ਵੀ ਲਗਾਇਆ ਜਾਵੇਗਾ। ਇਸ ਮੌਕੇ ਬਹੁਤ ਸਾਰੇ ਪਿੰਡਾਂ ਅਤੇ ਬੁਢਲਾਡਾ ਦੇ ਮਾਪੇ ਹਾਜਰ ਸਨ ।

LEAVE A REPLY

Please enter your comment!
Please enter your name here