ਸਕੂਲੀ ਵਿਦਿਆਰਥੀਆਂ ਨੂੰ ਵੰਡੇ ਸਮਾਰਟਫੋਨ

0
64

ਸਰਦੂਲਗੜ੍ਹ, 17 ਸਤੰਬਰ(ਸਾਰਾ ਯਹਾ, ਬਲਜੀਤ ਪਾਲ) ਕੈਪਟਨ ਸਰਕਾਰ ਦੇ ਚੁਣਾਵੀ ਵਾਅਦੇ ਤਹਿਤ ਸਥਾਨਕ ਸ਼ਹਿਰ ਦੇ ਦੋ ਸਰਕਾਰੀ ਸਕੂਲਾਂ ਵਿਖੇ (ਲੜਕੇ ਅਤੇ ਲੜਕੀਆਂ) ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਿਕਰਮਜੀਤ ਸਿੰਘ ਮੋਫਰ ਦੀ ਅਗਵਾਈ ਹੇਠ 159 ਵਿਦਿਆਰਥੀਆਂ ਨੇ ਸਮਾਰਟਫੋਨ ਵੰਡੇ ਗਏ। ਇਸ ਦੌਰਾਨ ਮੋਫਰ ਨੇ ਵਿਦਿਆਰਥੀਆਂ ਨੂੰ ਡਿਜੀਟਲ ਤਕਨਾਲੋਜੀ ਦੇ ਲਾਭ ਅਤੇ ਹਾਨੀਆਂ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਬੇਹਤਰ ਇਸ ਵਿੱਚ ਹੈ ਕਿ ਇਨ੍ਹਾਂ ਫੋਨਾਂ ਦਾ ਇਸਤੇਮਾਲ ਸਿਰਫ਼ ਪੜ੍ਹਾਈ ਸਬੰਧੀ ਹੀ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਚੰਗੇ ਅੰਕ ਪ੍ਰਾਪਤ ਕਰ ਕਿ ਅੱਗੇ ਵਧਿਆ ਜਾ ਸਕੇ। ਇਸ ਮੌਕੇ ਸਫ਼ਾਈ ਕਮਿਸ਼ਨ ਪੰਜਾਬ ਦੇ ਵਾਈਸ ਚੇਅਰਮੈਨ ਰਾਮ ਸਿੰਘ ਸਰਦੂਲਗੜ੍ਹ, ਪ੍ਰਿੰਸੀਪਲ ਵਰਿੰਦਰਪਾਲ ਸਿੰਘ, ਪ੍ਰਿੰਸੀਪਲ ਹਰਿੰਦਰ ਸਿੰਘ ਭੁੱਲਰ, ਪ੍ਰਿੰਸੀਪਲ ਯਾਦਵਿੰਦਰ ਸਿੰਘ, ਕੁਲਦੀਪ ਕਾਨ੍ਹੇਵਾਲਾ, ਭੁਪਿੰਦਰ ਸਰਾਂ, ਦਰਸ਼ਨ ਲੋਹਚੱਬ, ਦਿਲਪ੍ਰੀਤ ਸਿੰਘ, ਜੱਗੀ ਜੱਫਾ, ਸੁਖਵਿੰਦਰ ਸਿੰਘ ਮਾਨਖੇੜਾ ਅਤੇ ਸਟਾਫ਼ ਮੌਜੂਦ ਸਨ।

LEAVE A REPLY

Please enter your comment!
Please enter your name here