*ਸਕੂਲੀ ਬੱਚਿਆਂ ਦੇ ਪੇਟਿੰਗ ਮੁਕਾਬਲੇ ਕਰਵਾਏ ਗਏ!*

0
45

ਮਾਨਸਾ 19 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ)ਸਿਵਲ ਸਰਜਨ ਮਾਨਸਾ ਡਾ ਹਰਦੇਵ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਡਾਕਟਰ ਗੁਰਚੇਤਨ ਪ੍ਰਕਾਸ਼ ਦੀਆ ਹਿਦਾਇਤਾਂ ਤੇ ਬਲਾਕ ਬੁਢਲਾਡਾ ਅਧੀਨ ਪੈਂਦੇ ਪਿੰਡਾਂ ਬਰੇ, ਮੱਲ ਸਿੰਘ ਵਾਲਾ, ਮੰਢਾਲੀ, ਅਹਿਮਦਪੁਰ ਦੇ ਸਰਕਾਰੀ ਹਾਈ ਸਕੂਲਾਂ ਵਿੱਚ ਅਸ਼ਵਨੀ ਕੁਮਾਰ ਸਿਹਤ ਸੁਪਰਵਾਈਜ਼ਰ ਦੀ ਅਗਵਾਈ ਵਿੱਚ ਕਿਸ਼ੋਰ ਸਿਹਤ ਅਤੇ ਤੰਦਰੁਸਤੀ ਦਿਵਸ ਦੇ ਸੰਬੰਧ ਵਿੱਚ ਸਕੂਲੀ ਬੱਚਿਆਂ ਦੇ ਪੇਟਿੰਗ ਮੁਕਾਬਲੇ ਕਰਵਾਏ ਗਏ!ਇਨ੍ਹਾਂ ਮੁਕਾਬਲਿਆਂ ਵਿੱਚ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਿਹਤ ਮਹਿਕਮੇ ਵੱਲੋ ਸਨਮਾਨਿਤ ਕੀਤਾ ਗਿਆ! ਇਸ ਮੌਕੇ ਮਨਪ੍ਰੀਤ ਕੌਰ, ਸੀ ਐਚ ਓ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ 10 ਤੋਂ ਲੈਕੇ 19 ਸਾਲ ਤੱਕ ਦੀ ਉਮਰ ਕਿਸ਼ੋਰ ਅਵਸਥਾ ਹੈ, ਇਸ ਉਮਰ ਦੌਰਾਨ ਬੱਚਿਆਂ ਦੇ ਸਰੀਰਕ ਅਤੇ ਮਨੋਵਿਗਿਆਨਕ ਬਦਲਾਵ ਆਉਂਦੇ ਹਨ!ਜੇਕਰ ਬੱਚਿਆਂ ਨੂੰ ਸਹੀ ਸਿਖਿਆ ਨਾ ਦਿੱਤੀ ਜਾਵੇ ਤਾਂ ਉਹ ਭਟਕ ਸਕਦੇ ਹਨ! ਰਾਧੇਸ਼ਾਮ ਸੀ ਐਚ ਓ ਵੱਲੋ ਹੈਲਥ &ਵੈਲਨੈੱਸ ਸੈਂਟਰਾਂ ਤੇ ਮਿਲਣ ਵਾਲੀਆਂ ਸਿਹਤ ਸਹੂਲਤਾਂ ਵਾਰੇ, ਅਮਨਦੀਪ ਕੌਰ ਸੀ ਐਚ ਓ ਵੱਲੋ ਡਾਇਰੀਆ ਦੀ ਬਿਮਾਰੀ ਵਾਰੇ, ਬੀਰਜੀਤ ਕੌਰ ਸੀ ਐਚ ਓ ਵੱਲੋ ਸ਼ੂਗਰ ਰੋਗ ਵਾਰੇ ਦੱਸਿਆ!ਇਸਤੋਂ ਇਲਾਵਾ ਕ੍ਰਿਸ਼ਨ ਕੁਮਾਰ, ਨਵਦੀਪ ਕਾਠ, ਨਿਰਭੈ ਸਿੰਘ ਸਿਹਤ ਕਰਮਚਾਰੀਆਂ ਵੱਲੋ ਮਲੇਰੀਆ ਅਤੇ ਡੇਂਗੂ ਬੁਖਾਰ ਵਾਰੇ ਵਿਸਤਾਰ ਨਾਲ ਜਾਣਕਾਰੀ ਸਾਂਝੀ ਕੀਤੀ!ਬਲਜੀਤ ਰਾਣੀ, ਕੁਲਵੀਰ ਕੌਰ, ਪਰਮਜੀਤ ਕੌਰ, ਰਜਨੀ ਜੋਸ਼ੀ ਏ ਐਨ ਐਮ ਵੱਲੋ ਟੀਕਾਕਰਨ ਵਾਰੇ ਅਤੇ ਸਰਵਾਈਕਲ ਕੈਂਸਰ ਵਾਰੇ ਦੱਸਿਆ ਗਿਆ!ਇਸ ਮੌਕੇ ਸਾਰੇ ਸਕੂਲਾਂ ਦੇ ਅਧਿਆਪਕ ਸਾਹਿਬਾਨ ਨੇ ਵਿਸ਼ੇਸ਼ ਸਹਿਯੋਗ ਦਿੱਤਾ

LEAVE A REPLY

Please enter your comment!
Please enter your name here