*ਸਕੀਮ ਵਰਕਰਾਂ ਨੇ ਸੰਸਦਾਂ ਤੋਂ ਮੰਗਿਆ ਜਵਾਬ ਗਕਿੱਥੇ ਹੈ ਸਾਡਾ ਪਿੱਕਾ ਰੋਜ਼ਿਾਰ*

0
85

ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ): : ਅੱਜ ਆਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਅਤੇ ਆਸ਼ਾ ਮਿਡ-ਡੇ-ਮੀਲ ਵਰਕਰਾਂ ਵੱਲੋਂ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ਼ ਦੇ ਸੱਦੇ ਤੇ ਜਿਲ੍ਹਾ ਪ੍ਰਧਾਨ ਰਣਜੀਤ ਕੌਰ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਇਕੱਤਰ ਹੋ ਕਿ ਆਕਾਸ਼ ਗੁੰਜਾਊ ਨਾਰਿਆ ਨਾਲ ਸੰਸਦ ਅਤੇ ਰਾਜ ਸਭਾ ਮੈਂਬਰ ਦੇ ਰੋਸ ਮਜਾਰਾ ਕਰਦੇ ਹੋਏ ਸੰਸਦ ਮੈਂਬਰਾਂ ਨੂੰ ਆਪਣਾ ਮੰਗ ਪੱਤਰ ਸੌਂਪ ਮੰਗ ਕੀਤੀ ਕਿ ਚੋਣਾ ਤੋਂ ਪਹਿਲਾਂ ਹਰ ਰਾਜਨੀਤਕ ਪਾਰਟੀ ਵੱਲੋਂ ਸਕੀਮ ਵਰਕਰਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ। ਪਰ ਸੱਤਾ ਵਿੱਚ ਆ ਜਾਣ ਤੋਂ ਬਾਅਦ ਸਾਰ ਵੀ ਨਹੀਂ ਲਈ ਜਾਂਦੀ ।ਇਸ ਲਈ ਅੱਜ ਦੇਸ਼ ਦੇ ਹਰ ਸੰਸਦ ਮੈਂਬਰ ਤੋਂ ਜਵਾਬ ਮੰਗਣ ਉਹਨਾਂ ਦੇ ਦੁਆਰ ਪਹੁੰਚ ਮੰਗ ਕਰ ਰਹੀਆ ਹਨ ਕਿ ਆਂਗਨਵਾੜੀ ਵਰਕਰਾਂ ਹੈਲਪਰਾਂ, ਆਸ਼ਾ ਵਰਕਰਾ ਅਤੇ ਫੈਸ਼ੀਲਈਟਰ, ਮਿਡ-ਡੇ-ਮੀਲ ਵਰਕਰਾਂ ਦਾ ਪੱਕਾ ਰੋਜ਼ਗਾਰ ਕਿਥੇ ਹੈ। ਰੋਸ ਪਰਦਰਸ਼ਨ ਨੂੰ ਸੰਬੋਧਨ ਕਰਦਿਆ ਨੇ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਕੇਵਲ, ਸਿਹਤਮੰਦ ਅਤੇ ਪੜਹੇ-ਲਿਖੇ ਬੱਚੇ ਹੀ ਮਜ਼ਬੂਤ, ਪੜ੍ਹੇ-ਲਿਖੇ, ਸਿਹਤਮੰਦ, ਖੁਸ਼ ਅਤੇ ਆਤਮ-ਨਿਰਭਰ ਭਾਰਤ ਦਾ ਨਿਰਮਾਣ ਕਰ ਸਕਦੇ ਹਨ। ਬੱਚਿਆਂ ਅਤੇ ਮਾਵਾਂ ਦੇ ਪੋਸ਼ਣ ਅਤੇ ਸਿਹਤ ਲਈ ICDS, NHM ਅਤੇ ਪ੍ਰਧਾਨ ਮੰਤਰੀ ਪੋਸ਼ਣ ਸ਼ਕਤੀ ਯੋਜਨਾ ਵਰਗੀਆਂ ਯੋਜਨਾਵਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਪਰ ਪਿਛਲੇ ਸੱਤ ਸਾਲਾਂ ਤੋਂ ਇਹ ਸਕੀਮਾਂ ਲੋੜੀਂਦੇ ਬਜਟ ਦੀ ਘਾਟ ਕਾਰਨ ਭੁੱਖਮਰੀ ਦਾ ਸਿਕਾਰ ਹਨ। ਇਨਹਾਂ ਸਕੀਮਾਂ ਦੇ ਵਰਕਰਾਂ ਨੂੰ ਕਈ ਕਈ ਮਹੀਨਿਆਂ ਤੋਂ ਉਨਹਾਂ ਦਾ ਮਾਮੂਲੀ ਮਾਣ ਭੱਤਾ ਵੀ ਨਹੀਂ ਦਿੱਤਾ ਜਾਂਦਾ, ਉਨਹਾਂ ਨੂੰ ਬਿਨਾਂ ਕਿਸੇ ਸੇਵਾ ਮੁਕਤੀ ਦੇ ਲਾਭ ਤੋਂ ਕੰਮ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ, ਉਨਹਾਂ ਨੂੰ ਡਿਜੀਟਲ ਰਿਪੋਰਟਿੰਗ ਲਈ ਮਜਬੂਰ ਕੀਤਾ ਜਾਂਦਾ ਹੈ (ਹਾਲਾਂਕਿ ਉਨਹਾਂ ਨੂੰ ਸਹੀ ਮੋਬਾਈਲ ਅਤੇ ਡਾਟਾ ਖਰਚ ਨਹੀਂ ਦਿੱਤਾ ਜਾਂਦਾ)। ਇੰਨਾ ਹੀ ਨਹੀਂ ਇਨਹਾਂ ਸਕੀਮਾਂ ਦਾ ਬਹੁਤਾ ਪੈਸਾ ਸਕੀਮ ਦੇ ਲੋੜੀਂਦੇ ਕੰਮਾਂ ’ਤੇ ਨਹੀਂ ਸਗੋਂ ਪਰਚਾਰ ਤੇ ਇਸ਼ਤਿਹਾਰਾਂ ’ਤੇ ਹੀ ਖਰਚ ਹੁੰਦਾ ਹੈ। ਕੋਰੋਨਾ ਮਹਾਮਾਰੀ ਦੌਰਾਨ ਇਨਹਾਂ ਸਕੀਮ ਵਰਕਰਾਂ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਮੀਡੀਆ ਸਮੇਤ ਹਰ ਕੋਈ ਇਹਨਾਂ ਦੇ ਕੰਮ ਦੀ ਸ਼ਲਾਘਾ ਕੀਤੇ ਬਗੈਰ ਨਹੀ ਰਿਹਾ। ਆਂਗਣਵਾੜੀ ਵਰਕਰਾਂ ਹੈਲਪਰਾਂ, ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਆਪਣੀ ਜਾਨ ਖਤਰੇ ਵਿੱਚ ਪਾਉਂਦੇ ਹੋਏ, ਕੋਵਿਡ ਮਹਾਮਾਰੀ ਦੇ ਦੌਰਾਨ ਬਹੁਤ ਕੰਮ ਕੀਤਾ, ਅਤੇ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਕਮਿਊਨਿਟੀ ਲਈ ਉਹਨਾਂ ਦੀ ਸੇਵਾ ਨੂੰ ਮਾਨਤਾ ਦਿੰਦੇ ਹੋਏ WHO ਨੇ ਉਹਨਾਂ ਨੂੰ ਗਲੋਬਲ ਹੈਲਥ ਲੀਡਰਜ਼ ਅਵਾਰਡ ਨਾਲ ਸਨਮਾਨਿਤ ਕੀਤਾ। ਪਰ ਭਾਰਤ ਸਰਕਾਰ ਨੇ ਜ਼ਿਆਦਾਤਰ ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਿਨਹਾਂ ਨੇ ਕੋਵਿਡ ਦੇ ਕੰਮ ਦੌਰਾਨ ਆਪਣੀ ਜਾਨ ਗਵਾਈ ਸੀ। ਉਹਨਾ ਨੇ ਕਿਹਾ ਕਿ ਆਂਗਣਵਾੜੀ ਮੁਲਾਜ਼ਮ ਸਾਲ 2022 ਵਿਚ ਸਾਲ ਭਰ ਅੱਧੇ ਮਾਣਭੱਤੇ ਵਿੱਚ ਹੀ ਗੁਜਾਰਾ ਕਰਨ ਲਈ ਮਜਬੂਰ ਰਹੇ। ਕੇਂਦਰ ਸਰਕਾਰ ਵੱਲੋਂ ਬਜਟ ਵਿੱਚ ਵਾਧਾ ਤਾਂ ਕਰਨਾ ਦੂਰ ਦੀ ਗੱਲ ਹੈ ਤਹਿ ਬਜਟ ਵੀ ਨਹੀਂ ਦਿਤਾ ਗਿਆ। ਇਸੇ ਗੁੱਸੇ ਅਤੇ ਰੋਸ ਨੂੰ ਜਾਹਿਰ ਕਰਦੇ ਸੰਸਦ ਮੈਂਬਰਾਂ ਮੰਗ ਪੱਤਰ ਸੌਂਪਦੇ ਹੋਏ ਮੰਗ ਕੀਤੀ ਕਿ . ICDS, NHM ਅਤੇ MDM ਸਕੀਮਾਂ ਲਈ ਢੁਕਵਾਂ ਬਜਟ ਅਤੇ ਘੱਟੋ-ਘੱਟ ਉਜਰਤ, ਗਰੈਚੁਟੀ, ਪੈਨਸ਼ਨ ਅਤੇ ਇਹਨਾਂ ਫਰੰਟਲਾਈਨ ਕਾਮਿਆਂ ਦੇ ਕੰਮ ਦੀਆਂ ਬਿਹਤਰ ਸਥਿਤੀਆਂ ਪਰਦਾਨ ਕੀਤੀ ਜਾਵੇ ।ਦੇਸ਼ ਦੇ ਬੱਚਿਆਂ ਅਤੇ ਔਰਤਾਂ ਨੂੰ ਪੋਸ਼ਣ ਲਈ ਗੁਣਾਤਮਕ ਸੇਵਾਵਾਂ ਲਈ ਬਜਟ ਪਰਦਾਨ ਕਰਨ ਲਈ ,ਆਂਗਣਵਾੜੀ ਕੇਂਦਰਾਂ, ਸਕੂਲੀ ਰਸੋਈਆਂ ਅਤੇ ਸਿਹਤ ਉਪ ਕੇਂਦਰਾਂ ਵਿੱਚ ਬੁਨਿਆਦੀ ਢਾਂਚੇ ਦੇ ਲਈ ਅਤੇ ਦੇਸ਼ ਦੇ ਸਿੱਖਿਆ ਅਤੇ ਸਿਹਤ ਖੇਤਰ ਲਈ ਜੀਡੀਪੀ ਦਾ 6% ਅਲਾਟ ਕੀਤਾ ਜਾਣਾ ਚਾਹੀਦਾ ਹੈ। ਇਸ ਸਮੇਂ ਸ਼ਿੰਦਰ ਕੌਰ ਜਿਲ੍ਹਾ ਕੈਸ਼ੀਅਰ, ਦਲਜੀਤ ਕੌਰ ਬਲਾਕ ਪ੍ਰਧਾਨ ਮਾਨਸਾ, ਸੁਮਨ ਲਤਾ ਵਰਕਿੰਗ ਕਮੇਟੀ ਮੈਂਬਰ, ਮਨਜੀਤ ਕੌਰ, ਊਸ਼ਾ ਰਾਣੀ, ਹਰਪ੍ਰੀਤ ਕੌਰ, ਪਰਮਜੀਤ ਕੌਰ, ਮਨ

LEAVE A REPLY

Please enter your comment!
Please enter your name here