ਸ਼ੰਭੂ ਬਾਰਡਰ ਨਜ਼ਦੀਕ ਢਾਬਿਆਂ ‘ਤੇ ਪੁਲਿਸ ਦਾ ਸਰਚ ਅਭਿਆਨ, ਆਖਰ ਕਿਉਂ?

0
83

ਸ਼ੰਭੂ ਬਾਰਡਰ 10,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਬੀਤੇ ਦਿਨੀਂ ਰਾਜਪੁਰਾ ਵਿਖੇ ਇੱਕ ਫੈਕਟਰੀ ‘ਚ ਨਾਜਾਇਜ਼ ਸ਼ਰਾਬ ਬਰਾਮਦ ਹੋਈ ਸੀ। ਇਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਐਕਸ਼ਨ ਮੋਡ ‘ਚ ਹਨ। ਪੰਜਾਬ ਸਰਕਾਰ ਵੱਲੋਂ ਰੈੱਡ ਰੋਜ਼ ਮੁਹਿੰਮ ਤਹਿਤ ਅੱਜ ਸ਼ੰਭੂ ਬਾਰਡਰ ਦੇ ਨੇੜੇ ਵੱਖ ਵੱਖ ਢਾਬਿਆਂ ‘ਤੇ ਸਰਚ ਅਭਿਆਨ ਚਲਾਇਆ ਗਿਆ।
ਐਕਸਾਈਜ਼ ਵਿਭਾਗ ਅਤੇ ਹਲਕਾ ਘਨੌਰ ਦੀ ਪੁਲਿਸ ਨੇ ਬੰਦ ਪਏ ਢਾਬੇ ਅਤੇ ਫੈਕਟਰੀਆਂ ਦੀ ਚੈਕਿੰਗ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਹਦਾਇਤਾਂ ਅਨੁਸਾਰ ਕਿਸੇ ਵੀ ਤਰ੍ਹਾਂ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਨਹੀਂ ਕਰਨ ਦਿੱਤਾ ਜਾਵੇਗਾ।
Haryana Schools Reopen Date Confirmed: ਹਰਿਆਣਾ ‘ਚ 14 ਦਸੰਬਰ ਤੋਂ ਫਿਰ ਖੁੱਲ੍ਹਣਗੇ ਸਕੂਲ, ਵਿਦਿਆਰਥੀਆਂ ਲਈ ਕੋਰੋਨਾ ਟੈਸਟ ਰਿਪੋਰਟ ਜ਼ਰੂਰੀ
ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਬੀਤੇ ਦਿਨੀਂ ਲੌਕਡਾਊਨ ਦੌਰਾਨ ਕੁਝ ਵਿਅਕਤੀਆਂ ਵੱਲੋਂ ਨਾਜਾਇਜ਼ ਸ਼ਰਾਬ ਫੈਕਟਰੀ ਚਲਾਈ ਗਈ ਸੀ। ਜਿਸ ਤੋਂ ਬਾਅਦ  ਪੁਲੀਸ ਪ੍ਰਸ਼ਾਸਨ ਅਤੇ ਐਕਸਾਈਜ਼ ਵਿਭਾਗ ਵੱਲੋਂ ਸਾਂਝੇ ਤੌਰ ‘ਤੇ ਸ਼ੰਭੂ ਬਾਰਡਰ ਨੇੜਲੇ ਇਲਾਕੇ ‘ਚ ਸਰਚ ਅਭਿਆਨ ਚਲਾਇਆ ਗਿਆ ਹੈ।

LEAVE A REPLY

Please enter your comment!
Please enter your name here