ਮਾਨਸਾ 23 ਜੁਲਾਈ 2021 (ਸਾਰਾ ਯਹਾਂ/ਬੀਰਬਲ ਧਾਲੀਵਾਲ )ਪੰਜਾਬ ਪ੍ਰੇਦਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਮਨਜੀਤ ਸਿੰਘ ਝੱਲਬੂਟੀ ਐਡਵੋਕੇਟ ਦੀ ਪ੍ਰੇਰਨਾ ਸਦਕਾ ਅੱਜ ਉਹਨਾਂ ਦੀ ਹਾਜ਼ਰੀ ਵਿੱਚ ਹਲਕੇ ਦੇ ਪਿੰਡ ਮੋਜੋ ਖੁਰਦ ਦੀ ਮੌਜੂਦਾ ਸਰਪੰਚ ਲਾਭ ਕੌਰ ਉਹਨਾਂ ਦੇ ਪਤੀ ਸ੍ਰ. ਭੂਰਾ ਸਿੰਘ, ਮੈਬਰ ਬਲਵੀਰ ਸਿੰਘ, ਮੈਂਬਰ ਜਗਜੀਤ ਸਿੰਘ, ਮੈਂਬਰ ਬਲਦੇਵ ਸਿੰਘ ਨੇ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਉਹਨਾਂ ਨੇ ਕਿਹਾ ਕਿ ਸਾਨੂੰ ਕਾਂਗਰਸ ਪਾਰਟੀ ਤੇ ਪੰਜਾਬ ਦੇ ਲੋਕ ਨਾਇਕ ਮੁੱਖ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਤੋਂ ਬਹੁਤ ਉਮੀਦਾਂ ਹਨ। ਉਹ ਆਮ ਲੋਕਾਂ ਲਈ ਕੰਮ ਕਰਨਗੇ। ਇਸ ਸਮੇਂ ਝੱਲਬੂਟੀ ਨੇ ਬੋਲਦਿਆਂ ਕਿਹਾ ਕਿ ਰਾਜਨੀਤਿਕ ਆਗੂ ਲੋਕਾਂ ਦੇ ਸੇਵਾਦਾਰ ਹਨ। ਮੈਂ ਆਪਣੇ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਸਮੂਹ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਅਸੀਂ ਰਾਜਨੀਤਿਕ ਤੌਰ ਤੇ ਬਹੁਤ ਪਿੱਛੇ ਰਹਿ ਗਏ ਹਾਂ। ਸਾਨੂੰ ਸਾਰਿਆਂ ਨੂੰ ਇੱਕ-ਜੁੱਟ ਹੋਕੇ ਪਾਰਟੀ ਹਿੱਤਾਂ ਤੋਂ ਅਤੇ ਧੱੜੇਬੰਦੀਆਂ ਤੋਂ ਉੱਪਰ ਉੱਠ ਕੇ ਆਪਣੀ ਮਨ ਪੰਸਦ ਦੇ ਇੱਕ ਆਗੂ ਨੂੰ ਤਕੜਾ ਕਰਨਾ ਪਵੇਗਾ। ਜੋ ਕਿ ਪੰਜਾਬ ਦੇ ਰਾਜਨੀਤਿਕ ਨਕਸ਼ੇ ਉੱਤੇ ਮਾਨਸਾ ਹਲਕੇ ਦਾ ਨਾਮ ਉਭਾਰ ਸਕੇ। ਸਾਡੇ ਹਲਕੇ ਨਾਲ ਹੋ ਰਹੇ ਵਿਕਤਰੇ ਨੂੰ ਮਿਟਾ ਸਕੇ। ਇਸ ਸਮੇਂ ਬਲਾਕ ਸੰਮਤੀ ਚੇਅਰਮੈਨ ਜਗਚਾਨਣ ਸਿੰਘ, ਕਰਨੈਲ ਸਿੰਘ, ਸਰਪੰਚ ਸੁਖਵਿੰਦਰ ਕੌਰ, ਸਰਪੰਚ ਕੁਲਦੀਪ ਸਿੰਘ, ਸਰਪੰਚ ਲਾਭ ਕੌਰ, ਬਲਵੀਰ ਸਿੰਘ ਮੈਂਬਰ, ਬਲਦੇਵ ਸਿੰਘ ਮੈਂਬਰ, ਅਵਤਾਰ ਸਿੰਘ ਮੈਂਬਰ, ਅਮਰਿੰਦਰ ਸਿੰਘ, ਅਮਰ ਸਿੰਘ, ਬਲੌਰ ਸਿੰਘ, ਅਮਨਦੀਪ ਸਿੰਘ, ਤੇਜਾ ਸਿੰਘ, ਪ੍ਰੀਤ ਤੇ ਸਮੂਹ ਪਿੰਡ ਵਾਸੀ ਸ਼ਾਮਿਲ ਸਨ।