
ਮਾਨਸਾ,04 ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼ ) :- ਸਥਾਨਕ ਸ਼ਹਿਰ ਦੀ ਸ਼੍ਰੀ ਹਨੂੰਮਾਨ ਸੰਮਤੀ ਮਾਨਸਾ ਵੱਲੋਂ ਸ਼੍ਰੀ ਹਨੂੰਮਾਨ ਜੀ ਦੇ ਜਨਮ ਉਤਸਵ ਨੂੰ ਲੈ ਕੇ ਪਹਿਲੇ ਵਿਸ਼ਾਲ ਭੰਡਾਰੇ ਦਾ ਟਰੱਕ ਅੱਜ ਤ੍ਰਿਵੈਣੀ ਮੰਦਰ ਮਾਨਸਾ ਤੋਂ ਸਰਲਾਸਰ ਧਾਮ ਲਈ ਟਰੱਕ ਨੂੰ ਰਵਾਨਾ ਕੀਤਾ ਗਿਆ । ਟਰੱਕ ਨੂੰ ਜਗਤਾਰ ਸਿੰਘ ਸਿੱਧੂ ਬੀ ਡੀ ਪੀ ਓ ਮਾਨਸਾ ਤੇ ਗੋਲੂ ਠੇਕੇਦਾਰ ਵੱਲੋਂ ਲਾਲ ਝੰਡੀ ਦੇ ਕੇ ਟਰੱਕ ਦੀ ਰਵਾਨਗੀ ਕੀਤੀ ਗਈ। ਜਾਣਕਾਰੀ ਦਿੰਦਿਆ ਸੰਮਤੀ ਮੈਬਰਾਂ ਨੇ ਦੱਸਿਆ ਕਿ ਇਹ ਵਿਸ਼ਾਲ ਭੰਡਾਰਾ 5 ਅਪ੍ਰੈਲ ਤੋਂ ਲੈ ਕੇ 6 ਅਪ੍ਰੈਲ ਤੱਕ ਸਰਲਾਸਰ ਧਾਮ ਵਿਖੇ ਲਗਾਇਆ ਜਾ ਰਿਹਾ ਹੈ। ਇਸ ਮੌਕੇ ਰਾਜੂ ਬਾਗੜੀ, ਦੀਪੂ ਬਾਂਸਲ,ਮਨਦੀਪ ਗਰਗ,ਜੈਪਾਲ ਜੈਨ,ਕਸੂ ਸਿੰਗਲਾ,ਵਿੱਕੀ ਬਾਬਾ,ਹਰਮਨ ,ਸੋਹਣ ਲਾਲ, ਹੈਪੀ,ਦੀਪਾ ,ਮਨੋਜ,,ਸੁਰੇਸ਼ ,ਜਗਨਨਾਥ ਕੋਕਲਾ,ਕਾਲਾ ਬਿੰਦੀ ਆਲਾ,ਗੋਰਵ ਸ਼ਰਮਾ,ਜਸਪਾਲ ਮੋਹਨੀ ਆਦਿ ਮੌਕੇ ‘ਤੇ ਮੌਜੂਦ ਸਨ।
