ਸ਼੍ਰੀ ਸ਼ਿਵ ਅਰਾਧਨਾ ਸੇਵਾ ਮੰਡਲ ਮਾਨਸਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 11 ਵਿਸ਼ਾਲ ਸ਼ਿਵ ਜਾਗਰਣ ਬਹੁਤ ਧੂਮਧਾਮ ਨਾਲ ਮਨਾਇਆ ਗਿਆ

0
79

ਮਾਨਸਾ 13,ਮਾਰਚ (ਸਾਰਾ ਯਹਾਂ /ਬੀਰਬਲ ਧਾਲੀਵਾਲ) : ਸ਼੍ਰੀ ਸ਼ਿਵ ਅਰਾਧਨਾ ਸੇਵਾ ਮੰਡਲ ਮਾਨਸਾ ਵਲੋਂ ਮਹਾਂਸ਼ਿਵਰਾਤ੍ਰੀ ਦੇ ਸ਼ੁਭ ਮੌਕੇ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਿਆਰਵਾਂ ਵਿਸ਼ਾਲ ਸ਼ਿਵ ਜਾਗਰਣ ਬਹੁਤ ਧੂਮਧਾਮ, ਸੋਹਣੇ ਅਤੇ ਸੁਰਖਿਅਤ ਢੰਗ ਨਾਲ ਮਨਾਇਆ ਗਿਆ।ਜਿਸ ਵਿਚ ਵਾਰਡ ਨੰਬਰ 13 ਦੇ ਐਮ ਸੀ ਰੰਜਨਾ ਮਿੱਤਲ, ਐਡਵੋਕੇਟ ਅਮਨ ਮਿੱਤਲ ਅਤੇ ਸੁਨੀਲ ਕੁਮਾਰ ਨੀਨੂੰ 14 ਦੇ M.C ਸਹਿਬਾਨ ਨੇ ਪੂਰਨ ਤੌਰ ਹਾਜ਼ਰੀ ਲਵਾਈ।ਜਾਗਰਣ ਵਿਚ ਭੋਲੇਨਾਥ ਜੀ ਦੀ ਕਿਰਪਾ ਨਾਲ ਭੰਡਾਰਾ ਵੀ ਅਤੁੱਟ ਵਰਤਾਇਆ ਗਿਆ ਅਤੇ ਭੋਲੇਨਾਥ ਜੀ ਦੇ ਵਿਆਹ ਦੀ ਖੁਸ਼ੀ ਵਿਚ ਮਿਠਾਈ ਦਾ ਪ੍ਰਸ਼ਾਦ ਵੀ ਵੰਡਿਆ ਗਿਆ।ਜਾਗਰਣ ਵਿਚ ਸ੍ਰੀ ਦੀਪਕ ਸ਼ਰਮਾ ਜੀ ਨੇ ਆਪਣੀ ਸੁਰੀਲੀ ਆਵਾਜ਼ ਨਾਲ ਭਜਨ ਵੰਧਨਾ ਕਰਕੇ ਪਹੁੰਚੀ ਸੰਗਤ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ।ਜਾਗਰਣ ਵਿਚ ਸੋਨੂੰ ਅਰੋੜਾ ਜੀ ਵਲੋਂ ਹਿੰਦੂ ਧਰਮ ਦੀ ਮਰਿਯਾਦਾ

ਨੂੰ ਮੁੱਖ ਰੱਖਦੇ ਹੋਏ ਪੇਸ਼ ਕੀਤੀਆਂ ਬਹੁਤ ਹੀ ਸੁੰਦਰ ਸੁੰਦਰ ਝਾਕੀਆਂ ਨੇ ਸਮਾਂ ਬੰਨੀ ਰੱਖਿਆ।ਜਾਗਰਣ ਦੇ ਅੰਤਿਮ ਚਰਣ ਵਿਚ ਸਮਾਜਿਕ ਸੰਦੇਸ਼ ਦਿੰਦੇ ਹੋਏ ਸਮਾਜ ਦੀ ਸਭ ਤੋਂ ਬੂਰੀ ਆਪਦਾ ਭਰੂਣ ਹੱਤਿਆ ਉਪਰ ਵੀ ਇੱਕ ਬਹੁਤ ਸੁੰਦਰ ਝਾਕੀ ਪੇਸ਼ ਕਿੱਤੀ ਗਈ ਜਿਸ ਨੇ ਸਾਰੀ ਸੰਗਤ ਦੀਆਂ ਅੱਖਾਂ ਨੂੰ ਨਮ ਕਰ ਦਿੱਤਾ। ਅਤੇ ਇਸ ਮੰਡਲ ਵਲੋਂ ਜਿਥੇ ਮਹਾਸ਼ਿਵਰਾਤਰੀ ਦੇ ਮੋਕੇ ਹਰ ਸਾਲ ਸ਼ਿਵ ਜਾਗਰਣ ਕਰਵਾਇਆ ਜਾਂਦਾ ਹੈ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੀ ਮੁਹੱਈਆ ਵਿਚ ਸਹਾਇਤਾ ਕਰਦੇ ਹਨ ਅਤੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਲਈ ਵਿਆਹ ਤੇ ਵੀ ਸਹਾਇਤਾ ਕਰਦੇ ਹਨ ਅਤੇ ਇਸ ਸੰਸਥਾ ਦੇ ਮੈਂਬਰ ਲੋੜ ਪੈਣ ਖੂਨ ਦਾਨ ਕੈਂਪ ਅਯੋਜਨ ਅਤੇ ਆਪ ਵੀ ਖੂਨ ਦਾਨ ਦਿੰਦੇ ਹਨ

NO COMMENTS