
ਮਾਨਸਾ (ਸਾਰਾ ਯਹਾਂ/ਜੋਨੀ ਜਿੰਦਲ ): ਬਾਬਾ ਨਾਨਕ ਗਊਸਾਲਾ ਸੇਵਾ ਸੰਮਤੀ ਮਾਨਸਾ ਵੱਲੋ ਸਥਾਨਕ ਸਹਿਰ ਵਿਖੇ ਪਹਿਲੀ ਵਾਰ ਸ਼੍ਰੀ ਵਿਸ਼ਾਲ ਗਊ ਕਥਾ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਊਸ਼ਾਲਾ ਦੇ ਪ੍ਰਧਾਨ ਸੁਨੀਲ ਕੁਮਾਰ ਨੇ ਦੱਸਿਆ ਕਿ ਇਹ ਸੰਮੇਲਨ ਸ਼ਹਿਰ ਦੇ ਸੀ੍ ਰਾਮ ਨਾਟਕ ਕਲੱਬ ਕੋਲ 9 ਫਰਵਰੀ ਤੋ 15 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ।ਜਿਸ ਦੇ ਸਬੰਧ ਚ ਗਊ ਮਾਤਾ ਤੇ ਪ੍ਵਵਚਨ ਕਰਨ ਲਈ ਸਾਧਵੀ ਕਪਿਲਾ ਗੋਪਾਲ ਸਰਸਵਤੀ ਵਿਸ਼ੇਸ ਤੋਰ ਤੇ ਪਹੁੰਚ ਰਹੇ ਹਨ ।ਉਨ੍ਹਾਂ ਦੱਸਿਆ ਕਿ ਕਥਾ ਦਾ ਸਮਾ ਸਾਮ 6.30 ਤੋ 9.30 ਵਜੇ ਤੱਕ ਹੋਵੇਗਾ ।ਉਨ੍ਹਾਂ ਸਮੁਹ ਸਹਿਰ ਵਾਸੀਆ, ਧਾਰਮਿਕ, ਸਮਾਜਿਕ ਅਤੇ ਰਾਜਨਿਤਕ ਆਗੂਆ ਨੂੰ ਅਪੀਲ ਕੀਤੀ ਹੈ ਕਿ ਸਮੇ ਸਿਰ ਸਮਾਗਮ ਚ ਪਹੁੰਚ ਕੇ ਧਾਰਮਿਕ ਲਾਭ ਪਾ੍ਪਤ ਕਰਨ।
