ਮਾਨਸਾ 11,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਚਮੁਖੀ ਬਾਲਾ ਜੀ ਸੇਵਾ ਸੰਮਤੀ ਮਾਨਸਾ ਵੱਲੋਂ 29ਵਾ ਕਰੋਨਾ ਵੈਕਸੀਨ ਕੈਂਪ ਰਾਘਵ ਸਿੰਗਲਾ ਦੀ ਅਗੁਵਾਈ ਵਿੱਚ ਭਗਤ ਨਾਮਦੇਵ ਧਰਮਸ਼ਾਲਾ ਲੱਲੂਆਣਾ ਰੋਡ ਮਾਨਸਾ ਅਤੇ ਕਾਲੀ ਮਾਤਾ ਮੰਦਿਰ ਰਾਮ ਬਾਗ ਰੋਡ ਉੱਪਰ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਆਈ, ਐੱਮ, ਏ, ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਅਤੇ ਕੇਵਲ ਬਾਬਾ ਮਾਨਸਾ ਨੇ ਕੀਤਾ ਅਤੇ ਕਿਹਾ ਕਿ ਕਰੋਨਾ ਬਿਮਾਰੀ ਦਾ ਖਾਤਮਾ ਕਰਨ ਲਈ ਇਹ ਵੇਕਸੀਨੇਸ਼ਨ ਕਰਵਾਉਣਾ ਬਹੁਤ ਜਰੂਰੀ ਹੈ।ਡਾਕਟਰ ਵਰੁਣ ਮਿੱਤਲ ਇਸ ਕੈਂਪ ਵਿੱਚ ਵਿਸ਼ੇਸ਼ ਤੋਰ ਤੇ ਪਹੁੰਚੇ ।ਇਸ ਮੌਕੇ ਤੇ ਸੰਮਤੀ ਦੇ ਪ੍ਰਧਾਨ ਸੁਰੇਸ਼ ਕਰੋੜੀ ਨੇ ਕਿਹਾ ਕਿ ਜਿੱਥੇ ਪੂਰੀ ਦੁਨੀਆਂ ਇਹ ਵੈਕਸੀਨ ਦੀ ਮੰਗ ਕਰ ਰਹੀ ਹੈ ਉਥੇ ਆਪਣੇ ਦੇਸ਼ ਵਿੱਚ ਇਹ ਬਿਲਕੁੱਲ ਮੁਫ਼ਤ ਲੱਗ ਰਹੀ ਹੈ। ਸੰਮਤੀ ਦੇ ਲੱਕੀ ਬਾਂਸਲ ਨੇ ਲੋਕਾਂ ਨੂੰ ਅਪੀਲ ਕੀਤੀ ਕੀ ਵੱਧ ਤੋਂ ਵੱਧ ਵੇਕਸੀਨੇਸ਼ਨ ਕਰਵਾ ਕੇ ਕਰੋਨਾ ਬਿਮਾਰੀ ਦੀ ਤੀਜੀ ਵੇਵ ਨੂੰ ਸਿਰਫ ਆਪਾਂ ਆਪਣਾ ਫ਼ਰਜ਼ ਨਿਭਾ ਕੇ ਹੀ ਰੋਕ ਸਕਦੇ ਹਾਂ ਦਰਸ਼ਨ ਨੀਟਾ ਨੇ ਦੱਸਿਆ ਕਿ ਸੰਸਥਾ ਵੱਲੋਂ ਲਗਾਏ ਗਏ ਵੱਖ ਵੱਖ ਕੈਂਪਾਂ ਵਿੱਚ ਵਿੱਚ ਸਿਵਿਲ ਸਰਜਨ ਮਾਨਸਾ ਦੀ ਟੀਮ ਵੱਲੋਂ 450 ਲੋਕਾਂ ਦੀ ਵੇਕਸੀਨੇਸ਼ਨ ਕੀਤੀ ਗਈ।ਅਤੇ ਲੋਕਾਂ ਵਿੱਚ ਇਨ੍ਹਾਂ ਭਾਰੀ ਉਤਸ਼ਾਹ ਸੀ ਕਿ ਲੋਕ ਵੈਕਸੀਨ 11 ਵਜੇ ਖ਼ਤਮ ਹੋਣ ਕਰਕੇ ਨਿਰਾਸ਼ ਹੋ ਕੇ ਮੁੜਕੇ ਗਏ।ਇਸ ਕੈਂਪ ਵਿੱਚ ਰਾਕੇਸ਼ ਬਿੱਟੂ, ਅਰਜੁਨ ਸਿੰਘ,ਅਰਸ਼ ਮੋਨੂੰ, ਸੁਦਾਮਾ ਗਰਗ,ਬਿੱਟੂ ਸ਼ਰਮਾ,ਮੋਹਿਤ ਕੁਮਾਰ,ਮਨਦੀਪ ਕੁਮਾਰ, ਰਾਜੀਵ ਕੁਮਾਰ, ਰਮੇਸ਼ ਕੁਮਾਰ, ਦੀਪਕ ਕੁਮਾਰ ਆਦਿ ਹਾਜਰ ਸਨ।