*ਸ਼੍ਰੀ ਪ੍ਰਸ਼ੋਤਮ ਲਾਲ ਪ੍ਰਬੰਧਕੀ ਸਹਾਇਕ ਦੀ ਸੇਵਾਮੁਕਤੀ ਤੇ ਦਿੱਤੀ ਗਈ ਸ਼ਾਨਦਾਰ ਪਾਰਟੀ*

0
71

 ਮਾਨਸਾ 01,ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਨਹਿਰੂ ਯੁਵਾ ਕੇਂਦਰ ਸਗੰਠਨ ਭਾਰਤ ਸਰਕਾਰ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਇਨਾਤ ਸ਼੍ਰੀ ਪ੍ਰਸ਼ੋਤਮ ਲਾਲ ਪ੍ਰਬੰਧਕੀ ਸਹਾਇਕ ਅੱਜ ਆਪਣੀ 40 ਸਾਲ ਦੀ ਬੇਦਾਗ ਸੇਵਾ ਕਰਕੇ ਰਿਟਾਇਰਡ ਹੋ ਗਏ। ਮਿਤੀ 25 ਮਾਰਚ 1981 ਨੁੰ ਬਤੋਰ ਦਫਤਰੀ ਸਹਾਇਕ ਦੀ ਡਿਊਟੀ ਜੁਆਈਨ ਕਰਨ ਤੋ ਬਾਅਦ ਪਿਛਲੇ ਮਹੀਨੇ ਹੀ ਪ੍ਰਸ਼ੋਤਮ ਲਾਲ ਨੁੰ ਵਿਭਾਗ ਵੱਲੋ ਪ੍ਰਬੰਧਕੀ ਸਹਾਇਕ ਵਜੇ ਤਰੱਕੀ ਦਿੱਤੀ ਗਈ ਸੀ।ਸੇਵਾਮੁਕਤ ਹੋਣ ਤੇ ਨਹਿਰੂ ਯੁਵਾ ਕੇਂਦਰ ਸਗੰਠਨ ਪੰਜਾਬ ਦੇ ਸਮੁੱਚੇ ਸਟਾਫ ਵੱਲੋ ਸ਼ਾਨਦਾਰ ਪਾਰਟੀ ਦਿੱਤੀ ਅਤੇ ਪ੍ਰਸ਼ੋਤਮ ਲਾਲ ਅਤੇ ਉਸ ਦੇ ਪਰਿਵਾਰ ਨੂੰ ਫੁੱਲਾਂ ਦੇ ਹਾਰ ਪਾਕੇ ਸਨਮਾਨਿਤ ਕੀਤਾ ਗਿਆ ਅਤੇ ਸਟਾਫ ਵੱਲੋ ਸਾਰੇ ਪਰਿਵਾਰ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ।     ਸਮਾਰੋਹ ਨੂੰ ਸੰਬੋਧਨ ਕਰਦਿਆ ਸਟੇਟ ਡਾਇਰੈਕਟਰ ਸ਼੍ਰੀ ਬਿਕਰਮ ਸਿੰਘ ਗਿੱਲ ਅਤੇ ਡਿਪਟੀ ਡਾਇਰੈਕਟਰ ਪਰਮਜੀਤ ਸਿੰਘ ਨੇ ਕਿਹਾ ਕਿ ਪ੍ਰਸ਼ੋਤਮ ਲਾਲ ਨੇ ਹਮੇਸ਼ਾ ਹੀ ਹਰ ਕੰਮ ਨੂੰ ਇਮਾਨਦਾਰੀ ਅਤੇ ਲਗਨ ਨਾਲ ਪੂਰਾ ਕੀਤਾ ਅਤੇ ਕਦੇ ਵੀ ਕੰਮ ਤੋ ਇਨਕਾਰ ਨਹੀ ਕੀਤਾ।
ਇਸ ਮੋਕੇ  ਸ਼੍ਰੀ ਪ੍ਰਸ਼ੋਤਮ ਲਾਲ ਦੀ ਧਰਮ ਪਤਨੀ ਸ਼੍ਰੀਮਤੀ ਕੁਸਮ ਲਤਾ ਬੇਟੀ ਰੀਮਾ ਜਵਾਈ ਵਿਨੋਦ ਕੁਮਾਰ ਅਤੇ ਬੇਟੇ ਪ੍ਰਨੀਤ ਕੁਮਾਰ ਤੋ ਇਲਾਵਾ ਉਸ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਉਹਨਾ ਨੁੰ ਸਟਾਫ ਵੱਲੋ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।
ਸਮਾਰੋਹ ਨੂੰ ਸੰਬੋਧਨ ਕਰਦਿਆ ਨਹਿਰੂ ਯੁਵਾ ਕੇਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਸਿੰਘ ਘੰਡ ਨੇ ਕਿਹਾ ਕਿ ਪ੍ਰਸ਼ੋਤਮ ਨੇ ਉਸ ਨਾਲ ਲੰਮਾ ਸਮਾ ਕੰਮ ਕੀਤਾ ਹੈ ਉਹ ਹਮੇਸ਼ਾ ਸਮੇ ਦਾ ਪਾਬੰਦ ਰਿਹਾ ਹੈ।ਗੁਆਂਢੀ ਰਾਜ

ਹਿਮਾਚਲ ਪ੍ਰਦੇਸ਼ ਦੇ ਜਿਲਾ ਕਾਗੜਾ ਦੇ ਰਹਿਣ ਵਾਲੇ ਪ੍ਰਸ਼ੋਤਮ ਨੇ ਪੰਜਾਬ ਦੇ ਕਪੂਰਥਲਾ,ਫਤਿਹਗੜ੍ਹ ਸਾਹਿਬ, ਜਲੰਧਰ ਅਤੇ ਸਟੇਟ ਦਫ਼ਤਰ ਚੰਡੀਗੜ ਵਿਚ ਕੰਮ ਕਰਦੇ ਹੋਏ ਹਮੇਸ਼ਾ ਘਰ ਨਾਲੋਂ ਦਫ਼ਤਰ ਨੂੰ ਪਹਿਲ ਦਿੱਤੀ।
ਸਮਾਰੋਹ ਨੂੰ ਹੋਰਨਾ ਤੋ ਇਲਾਵਾ ਮਿਸ ਸੰਜਨਾ ਵਾਟਸ ਜਿਲਾ ਯੂਥ ਅਫਸਰ ਚੰਡੀਗੜ, ਮਿਸਜ ਅਮਰਜੀਤ ਕੌਰ ਸਟੇਟ ਦਫਤਰ ਚੰਡੀਗੜ,ਮਿਸ ਕੁਲਜੀਤ ਕੌਰ ਲੇਖਾ ਅਤੇ ਪ੍ਰੋਗਰਾਮ ਸਹਾਇਕ, ਗੰਜਨ ਬਾਡੇਗੜ ਸਹਾਇਕ ਸੈਕਸ਼ਨ ਅਫਸਰ, ਵਿਨੋਦ ਕੁਮਾਰ,ਮਨੋਜ ਕੁਮਾਰ ਮਾਨਸਾ ਹਰਨੇਕ ਸਿੰਘ ਅਤੇ ਬਹਾਦਰ ਚੰਦ ਨੇ ਵੀ ਸੰਬੋਧਨ ਕਰਦਿਆ ਪ੍ਰਸ਼ੋਤਮ ਲਾਲ ਦੇ ਕੀਤੇ ਕੰਮਾ  ਦੀ ਸ਼ਲਾਘਾ ਕੀਤੀ।

NO COMMENTS